09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਕਬੱਡੀ ਓਪਨ ਮੁਕਾਬਲੇ 'ਚ ਪਿੰਡ ਕੁੱਪ ਖ਼ੁਰਦ ਦੀ ਟੀਮ ਪਹਿਲੇ ਤੇ ਕਪਿਆਲ ਦੀ ਟੀਮ ਦੂਜੇ ਸਥਾਨ 'ਤੇ ਰਹੀ

Ad Position 21
repet_subhas-goyals [Copy P29]
ਅਜੀਤ ਡੈਸਕ 04-04-2026
ਭਵਾਨੀਗੜ੍ਹ, 3 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਸਕਰੌਦੀ ਵਿਖੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਵੱਲੋਂ 2 ਦਿਨਾਂ ਅਥਲੈਟਿਕਸ ਮੀਟ ਅਤੇ ਕਬੱਡੀ ਕੱਪ ਕਰਵਾਇਆ ਗਿਆ | ਜਿਸ ਵਿਚ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ 'ਤੇ ਬੋਲਦਿਆਂ ਦੋਵੇਂ ਆਗੂਆਂ ਨੇ ਕਬੱਡੀ ਕੱਪ ਕਰਵਾਉਣ 'ਤੇ ਕਲੱਬ ਪ੍ਰਬੰਧਕਾਂ ਨੂੰ ਵਧਾਈ ਦਿੱਤੀ | ਕਲੱਬ ਦੇ ਪ੍ਰਧਾਨ ਜਸਕਰਨ ਸਿੰਘ ਅਤੇ ਖ਼ਜ਼ਾਨਚੀ ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਬੱਡੀ ਓਪਨ ਮੁਕਾਬਲੇ ਵਿੱਚ ਪਿੰਡ ਕੁੱਪ ਖ਼ੁਰਦ ਦੀ ਟੀਮ ਪਹਿਲੇ ਅਤੇ ਕਪਿਆਲ ਦੀ ਟੀਮ ਦੂਜੇ ਸਥਾਨ 'ਤੇ ਰਹੀ | 65 ਕਿੱਲੋ ਵਰਗ ਵਿੱਚ ਪਿੰਡ ਸ਼ੇਰੋਂ ਦੀ ਟੀਮ ਨੇ ਪਹਿਲਾ ਅਤੇ ਧਾਂਦਰਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ 48 ਕਿੱਲੋ ਵਰਗ ਵਿੱਚ ਮੀਮਸਾ ਪਿੰਡ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਲੜਕੀਆਂ ਦੇ 48 ਕਿੱਲੋ ਵਰਗ ਵਿੱਚ ਪਿੰਡ ਸ਼ਹਿਣਾ ਦੀ ਟੀਮ ਪਹਿਲੇ ਅਤੇ ਕੰਧਾਰਗੜ੍ਹ ਦੀ ਟੀਮ ਦੂਜੇ ਸਥਾਨ 'ਤੇ ਰਹੀ | ਦੀਪ ਬਡਰੁੱਖਾਂ ਨੂੰ ਬੈੱਸਟ ਰੇਡਰ ਅਤੇ ਦਿਲਬਰ ਕੁੱਪ ਨੂੰ ਬੈੱਸਟ ਜਾਫੀ ਘੋਸ਼ਿਤ ਕਰਦਿਆਂ ਸਨਮਾਨਿਤ ਕੀਤਾ | 7 ਤੋਂ 30 ਸਾਲ ਤੱਕ ਦੇ ਪੁਰਸ਼ਾਂ ਅਤੇ ਔਰਤਾਂ ਦੀ ਦੌੜ ਦੇ ਜੇਤੂਆਂ ਦਾ ਵੀ ਸਨਮਾਨ ਕੀਤਾ ਗਿਆ | ਕਬੱਡੀ ਕੱਪ ਦੌਰਾਨ ਸੁਖਮਨਜੀਤ ਸਿੰਘ ਘੁੰਮਣ, ਜਸਪਾਲ ਸਿੰਘ ਜੱਸੀ (ਡੀ ਜੀ ਐਮ ਕੋਆਪਰੇਟਿਵ ਬੈਂਕ), ਏ ਡੀ ਸੀ ਸੁਰਿੰਦਰ ਸਿੰਘ ਢਿੱਲੋਂ, ਫ਼ਿਲਮੀ ਅਦਾਕਾਰ ਗੈਵੀ ਚਹਿਲ, ਰਮਨਦੀਪ ਸਿੰਘ ਭੰਗੂ ਐਸ.ਪੀ., ਪਰਮਿੰਦਰ ਸਿੰਘ ਗਰੇਵਾਲ (ਬਲਾਕ ਸੰਮਤੀ ਮੈਂਬਰ), ਦਲਜੀਤ ਸਿੰਘ ਘਰਾਚੋਂ ਸਰਪੰਚ, ਜਗਰਾਜ ਸਿੰਘ ਸਰਪੰਚ ਅਤੇ ਰਣਧੀਰ ਸਿੰਘ ਸਕਰੌਦੀ, ਸੁਖਵਿੰਦਰ ਸਿੰਘ ਸਕਰੌਦੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਹਿਰਾ ਕਿ੍ਕਟ ਕੱਪ 'ਤੇ ਨਰਵਾਣਾ ਦੀ ਟੀਮ ਨੇ ਕੀਤਾ ਕਬਜ਼ਾ <br/> ਅਗਲੀ ਖ਼ਬਰ ਗੁਰਮਤਿ ਚੇਤਨਾ ਕੈਂਪ ਲਾਇਆ
Ad Position 24