18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਰਾਸ਼ਨ ਡਿਪੂ ਹੋਲਡਰ ਫੈਡਰੇਸ਼ਨ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਅੱਜ ਪੰਜਾਬ ਸਰਕਾਰ ਤੋਂ ਅੱਕੇ ਡਿਪੂ ਹੋਲਡਰਾਂ ਨੇ ਸੰਘਰਸ਼ ਦਾ ਵਜਾਇਆ ਬਿਗਲ <br/>

Ad Position 21
No active advertisement
ਅਜੀਤ ਡੈਸਕ 06-04-2026
ਸੁਨਾਮ ਊਧਮ ਸਿੰਘ ਵਾਲਾ, 5 ਅਪ੍ਰੈਲ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਰਾਸ਼ਨ ਡਿਪੂ ਹੋਲਡਰ ਫੈਡਰੇਸ਼ਨ ਰਜਿ 118 ਦੀ ਇਕ ਅਹਿਮ ਮੀਟਿੰਗ ਪਰਮਜੀਤ ਸਿੰਘ ਹਾਂਡਾ ਦੀ ਅਗਵਾਈ ਵਿਚ ਸੁਨਾਮ ਵਿਖੇ ਹੋਈ | ਜਿਸ ਵਿਚ ਰਾਸ਼ਨ ਡਿਪੂ ਹੋਲਡਰਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਲਈ ਅੱਜ 6 ਅਪ੍ਰੈਲ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਦੀ ਅਗਵਾਈ ਵਿਚ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਅੱਗੇ ਦਿੱਤੇ ਜਾ ਰਹੇ ਧਰਨੇ 'ਚ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਡਿਪੂ ਹੋਲਡਰਾਂ ਦੀਆਂ ਲੰਮੇ ਸਮੇਂ ਤੋਂ ਲਮਕ ਰਹੀਆਂ ਜਾਇਜ਼ ਮੰਗਾਂ ਮੰਨਣ ਦੀ ਬਜਾਏ ਲਾਰੇ ਲਾਕੇ ਡੰਗ ਟਪਾ ਰਹੀ ਹੈ | ਜਿਸ ਕਾਰਨ ਰਾਸ਼ਨ ਡਿਪੂ ਹੋਲਡਰ ਸੜਕਾਂ 'ਤੇ ਉੱਤਰਨ ਲਈ ਮਜਬੂਰ ਹਨ | ਆਗੂਆਂ ਨੇ ਪੰਜਾਬ ਸਰਕਾਰ ਤੋਂ ਮਾਰਕਫੈੱਡ ਡਿੱਪੂਆਂ ਦੇ ਆਧਾਰ 'ਤੇ 68 ਹਜ਼ਾਰ ਮਹੀਨੇ ਮਾਣ ਭੱਤਾ ਦੇਣ, ਬਿਜਲੀ ਬਿੱਲ ਦੇਣ, ਦੁਕਾਨ ਦਾ ਕਿਰਾਇਆ ਦਿੱਤਾ ਦੇਣ, ਲੰਮੇ ਸਮੇਂ ਤੋਂ ਬੰਦ ਕੀਤੀਆਂ ਸਪਲਾਈਆਂ ਬਹਾਲ ਕਰਨ, ਹਰ ਇਕ ਰਾਸ਼ਨ ਡਿਪੂ ਤੇ 500 ਰਾਸ਼ਨ ਕਾਰਡ ਲਾਉਣ ਅਤੇ ਸਿਆਸੀ ਦਖ਼ਲਅੰਦਾਜ਼ੀ ਬੰਦ ਕਰਨ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਕਣਕ ਦੀ ਲੋਡਿੰਗ ਅਤੇ ਅਨਲੋਡਿੰਗ ਦਾ ਕੰਮ ਠੇਕੇਦਾਰ ਦੀ ਬਜਾਏ ਡਿਪੂ ਹੋਲਡਰਾਂ ਨੂੰ ਦਿੱਤਾ ਜਾਵੇ ਅਤੇ ਕਣਕ ਦੀ ਨਮੀ 12 ਪ੍ਰਤੀਸ਼ਤ ਕੀਤੀ ਜਾਵੇ | ਇਸ ਮੌਕੇ ਮੰਗਤ ਰਾਏ ਗੋਇਲ, ਤਾਰਾ ਸਿੰਘ ਛਾਜਲੀ, ਗੁਰਦੀਪ ਸਿੰਘ ਖਡਿਆਲ, ਸੰਸਾਰ ਸਿੰਘ ਭਰੂਰ, ਸ਼ਿਵਦੇਵ ਸਿੰਘ ਰਿੰਕੂ, ਸ਼ੱਤਰੂਘਨ, ਰਘਬੀਰ ਸਿੰਘ ਜਵੰਦਾ, ਜਗਤਾਰ ਸਿੰਘ ਜਖਪੇਲ, ਦਰਸ਼ਨ ਕੁਮਾਰ ਜਖਪੇਲ, ਪਟੇਲ ਜਖਪੇਲ, ਮੰਗਲ ਸਿੰਘ ਬਖਤੌਰ ਨਗਰ, ਰਾਮ ਅਵਤਾਰ ਅਤੇ ਕਰਨੈਲ ਸਿੰਘ ਘਾਸੀਵਾਲਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਟਰੇਡਰਜ਼ ਕਮਿਸ਼ਨ ਹਰ ਵਪਾਰੀ ਦੇ ਨਾਲ ਹੈ ਖੜ੍ਹਾ-ਗੋਪ <br/> ਅਗਲੀ ਖ਼ਬਰ ਬਲਜੀਤ ਸਿੰਘ ਬੋਪੁਰ ਨੇ 'ਆਪ' ਨੂੰ ਅਲਵਿਦਾ ਕਹਿੰਦਿਆਂ ਭਾਜਪਾ ਦਾ ਪੱਲਾ ਫੜਿਆ <br/>
Ad Position 24