18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਪੁਰਾਤਨ ਰਵਾਇਤਾਂ ਅਨੁਸਾਰ ਸਜਾਇਆ ਨਗਰ ਕੀਰਤਨ ਪਾਣੀ ਅਤੇ ਹਵਾ ਨੂੰ ਬਚਾਉਣ, ਪੋਲੀਥੀਨ ਮੁਕਤ ਪੰਜਾਬ ਬਣਾਉਣ ਦੀ ਲੋੜ-ਗਿਆਨੀ ਨਿਰਮਲੇ <br/>

Ad Position 21
No active advertisement
15 ਭਗਤਾਂ ਦੀ ਯਾਦ ਤੇ ਵਿਸਾਖੀ ਨੂੰ ਸਮਰਪਿਤ ਸਜਾਏ ਗਏ ਸ਼ਾਨਦਾਰ 21ਵੇਂ ਸਲਾਨਾ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ ਸਾਹਿਬਾਨ ਨਾਲ ਹਨ ਮੁੱਖ ਸੇਵਾਦਾਰ ਗਿਆਨੀ ਗਗਨਦੀਪ ਸਿੰਘ ਨਿਰਮਲੇ, ਪ੍ਰੀਤ ਮਹਿੰਦਰ ਸਿੰਘ ਬੇਦੀ, ਮਨਦੀਪ ਸਿੰਘ ਖ਼ੁਰਦ, ਬਬਲੂ ਜੰਡਾਲੀ, ਸੁਖਵੀਰ ਸਿੰਘ ਪ੍ਰਚਾਰਕ ਸੰਤ ਮਹਾਂਪੁਰਸ਼, ਨਿਹੰਗ ਸਿੰਘ ਅਤੇ ਨਾਲ ਸਮੂਹ ਸੰਗਤ | ਤਸਵੀਰ: ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ <br/> 06-04-2026
ਅਹਿਮਦਗੜ੍ਹ, 5 ਅਪ੍ਰੈਲ (ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ)-ਗੁਰਮਤਿ ਸੇਵਾ ਸੁਸਾਇਟੀ ਅਤੇ ਨਿਰਮਲ ਆਸ਼ਰਮ ਜੰਡਾਲੀ ਖ਼ੁਰਦ (ਮਲੇਰਕੋਟਲਾ) ਵਲੋਂ ਸੰਤ ਗਿਆਨੀ ਗਗਨਦੀਪ ਸਿੰਘ ਨਿਰਮਲੇ ਦੀ ਦੇਖ-ਰੇਖ ਹੇਠ ਨਿਰਮਲ ਆਸ਼ਰਮ ਜੰਡਾਲੀ ਖ਼ੁਰਦ ਤੋਂ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ 15 ਭਗਤਾਂ ਦੀ ਯਾਦ ਨੂੰ ਸਮਰਪਿਤ ਅਤੇ ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਸਲਾਨਾ 21ਵਾਂ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ | ਜਿਸ ਦੀ ਸਮਾਪਤੀ ਪਿੰਡ ਜੰਡਾਲੀ ਕਲਾਂ ਵਿਖੇ ਹੋਈ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਫੁੱਲਾਂ ਨਾਲ ਸਜੀ ਪਾਲਕੀ 'ਚ ਸੁਸ਼ੋਭਿਤ ਕਰ ਕੇ ਪੁਰਾਤਨ ਰਵਾਇਤ ਅਨੁਸਾਰ ਸੇਵਾਦਾਰਾਂ ਵਲੋਂ ਹੱਥਾਂ 'ਚ ਪਾਲਕੀ ਚੁੱਕ ਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਪੈਦਲ ਹੀ ਪਰਿਕਰਮਾ ਕੀਤੀ | ਨਗਰ ਕੀਰਤਨ ਵਿਚ ਸੁਖਵੀਰ ਸਿੰਘ ਫਲੌਂਡ ਪ੍ਰਚਾਰਕ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚਰਨਪ੍ਰੀਤ ਸਿੰਘ ਮਾਹੋਰਾਣਾ ਪ੍ਰਚਾਰਕ ਕਮ ਨਿਗਰਾਨ, ਡੀ.ਐੱਸ.ਪੀ ਸੁਖਦੇਵ ਸਿੰਘ ਬਰਾੜ, ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਤੋਂ ਮਨਦੀਪ ਸਿੰਘ ਖ਼ੁਰਦ, ਬਾਬਾ ਪਰਮਜੀਤ ਸਿੰਘ ਮਹਾਂਕਾਲ ਛਿਆਨਵੇਂ ਕਰੋੜੀ ਬੁੱਢਾ ਦਲ, ਬਾਬਾ ਕੁਲਵਿੰਦਰ ਸਿੰਘ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ, ਬਾਬਾ ਅਵਤਾਰ ਸਿੰਘ ਸਰਹਿੰਦ, ਭਾਈ ਸਤਨਾਮ ਸਿੰਘ, ਬਾਬਾ ਜੋਗਾ ਸਿੰਘ, ਗਿਆਨੀ ਬਲਵੀਰ ਸਿੰਘ ਬਸਰਾਵਾਂ, ਗਿਆਨੀ ਮਨਜੀਤ ਸਿੰਘ, ਐਡਵੋਕੇਟ ਬਲਜਿੰਦਰ ਸਿੰਘ, ਅਕਾਲੀ ਆਗੂ ਅਮਰਿੰਦਰ ਸਿੰਘ ਬਬਲੂ ਜੰਡਾਲੀ, ਸੋਨੀ ਜੰਡਾਲੀ ਵੀ ਮੈਕਸ, ਸਰਪੰਚ ਬੀਬੀ ਰਵਿੰਦਰ ਕੌਰ, ਆਗੂ ਅਵਤਾਰ ਸਿੰਘ ਜੱਸਲ, ਸਮਾਜ ਸੇਵੀ ਰਿੰਪੀ ਕੜਵਲ, ਪ੍ਰਧਾਨ ਕੁਲਵੰਤ ਸਿੰਘ ਸੋਹਲ, ਬਾਬਾ ਦਾਰਾ ਸਿੰਘ ਨਿਹੰਗ, ਬੀਬੀਆਂ ਦਾ ਢਾਡੀ ਜੱਥਾ, ਨਿਰਮਲੇ ਸੰਪਰਦਾ, ਉਦਾਸੀ ਸੰਪਰਦਾ ਅਤੇ ਨਿਹੰਗ ਸਿੰਘਾਂ ਦੇ ਘੋੜ ਸਵਾਰ ਜੱਥੇ, ਗਤਕੇ ਦੇ ਜੌਹਰ ਅਤੇ ਬੈਂਡ ਪਾਰਟੀਆਂ ਨੇ ਨਗਰ ਕੀਰਤਨ ਦੀ ਸ਼ੋਭਾ ਵਿਚ ਵਾਧਾ ਕੀਤਾ | ਇਸ ਮੌਕੇ ਜਥੇਬੰਦੀ ਦੇ ਜਨਰਲ ਸਕੱਤਰ ਪ੍ਰੀਤਮਹਿੰਦਰ ਸਿੰਘ ਬੇਦੀ ਸਮਰਾਲਾ, ਹੈਡ ਗ੍ਰੰਥੀ ਸੁਖਦੀਪ ਸਿੰਘ ਨਿਰਮਲੇ, ਗੁਰਪ੍ਰੀਤ ਸਿੰਘ ਮੈਨੇਜਰ, ਪਰਮਜੀਤ ਸਿੰਘ ਪਾਂਗਲੀਆਂ, ਸੁਖਦੇਵ ਸਿੰਘ ਮਕਸੂਦੜਾ, ਮਾਸਟਰ ਹਰਜੀਤ ਸਿੰਘ ਅਢਿਆਣਾ, ਐਡਵੋਕੇਟ ਗੁਰਵਿੰਦਰ ਕੌਰ ਨਾਰੀਕੇ, ਡਾ: ਦਿਲਪ੍ਰੀਤ ਕੌਰ ਅਗੇਤਾ, ਰਜਿੰਦਰ ਸਿੰਘ ਅਗੇਤਾ, ਜਸਵੰਤ ਸਿੰਘ ਡੇਹਲੋਂ, ਪਰਮਜੀਤ ਸਿੰਘ ਬੋਪਾਰਾਏ, ਸਿਮਰਜੀਤ ਸਿੰਘ ਭਾਮੀਆਂ, ਲਖਵੀਰ ਸਿੰਘ ਭੈਣੀ, ਬਿੱਕਰ ਸਿੰਘ ਚੀਮਾਂ, ਸਰਪੰਚ ਜਗਦੇਵ ਸਿੰਘ ਭੋਲਾ ਛੰਨਾ, ਜਗਜੀਤ ਸਿੰਘ ਪੋਹੀੜ, ਅਵਤਾਰ ਸਿੰਘ ਬੜਿੰਗ, ਹਰਜੀਤ ਸਿੰਘ ਵੈਦ ਆਦਿ ਤੋਂ ਇਲਾਵਾ ਭਾਰੀ ਗਿਣਤੀ ਚ ਸੰਗਤ ਨੇ ਹਾਜ਼ਰੀ ਲਗਵਾਈ |

Ad Position 22
No active advertisement
ਪਿਛਲੀ ਖ਼ਬਰ ਮੇਰੇ ਕਰਵਾਏ ਵਿਕਾਸ ਕਾਰਜਾਂ ਦਾ ਸਿਹਰਾ ਮੁੱਖ ਮੰਤਰੀ ਆਪਣੇ ਸਿਰ ਲੈਣ ਲਈ ਪੱਬਾਂ ਭਾਰ-ਸਿਮਰਨਜੀਤ ਸਿੰਘ ਮਾਨ <br/> ਅਗਲੀ ਖ਼ਬਰ ਪੰਜਾਬ ਟਰੇਡਰਜ਼ ਕਮਿਸ਼ਨ ਹਰ ਵਪਾਰੀ ਦੇ ਨਾਲ ਹੈ ਖੜ੍ਹਾ-ਗੋਪ <br/>
Ad Position 24