ਸ਼ੇਰਪੁਰ, 5 ਅਪ੍ਰੈਲ (ਮੇਘ ਰਾਜ ਜੋਸ਼ੀ)-ਵਧ ਰਹੇ ਪ੍ਰਦੂਸ਼ਣ ਅਤੇ ਦਿਨੋਂ ਦਿਨ ਖ਼ਰਾਬ ਹੋ ਰਹੇ ਵਾਤਾਵਰਣ ਨੂੰ ਬਚਾਉਣ ਦੇ ਲਈ ਪੌਦੇ ਲਗਾਉਣੇ ਤੇ ਉਨ੍ਹਾਂ ਨੂੰ ਪਾਲਣਾ ਬਹੁਤ ਜ਼ਰੂਰੀ ਹੈ ਤਾਂ ਹੀ ਸਾਨੂੰ ਸੁੱਧ ਤੇ ਸਾਫ਼ ਹਵਾ ਮਿਲਦੀ ਰਹਿ ਸਕਦੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿਹਤ ਬਲਾਕ ਫ਼ਤਿਹਗੜ੍ਹ ਪੰਜਗਰਾਈਆਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ ਐੱਸ ਭਿੰਡਰ ਨੇ ਮੁੱਢਲਾ ਸਿਹਤ ਕੇਂਦਰ ਪੰਜਗਰਾਈਆਂ ਵਿਖੇ ਪੌਦੇ ਲਗਾਉਣ ਉਪਰੰਤ ਕੀਤ | ਉਨ੍ਹਾਂ ਅੱਗੇ ਕਿਹਾ ਕਿ ਜਿਵੇਂ ਤੰਦਰੁਸਤ ਸਰੀਰ ਦੇ ਲਈ ਚੰਗੀ ਖ਼ੁਰਾਕ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਤੰਦਰੁਸਤ ਰਹਿਣ ਲਈ ਸਾਫ਼ ਤੇ ਸੁੱਧ ਹਵਾ ਦੀ ਲੋੜ ਵੀਂ ਹੁੰਦੀ ਹੈ ਅਤੇ ਪੌਦੇ ਜਿੱਥੇ ਸਾਨੂੰ ਸੁੱਧ ਆਕਸੀਜਨ ਦਿੰਦੇ ਹਨ ਉੱਥੇ ਹੀ ਧੂੜ ਮਿੱਟੀ, ਜ਼ਹਿਰੀਲੇ ਤੱਤ ਆਪਣੇ ਵਿਚ ਸੋਖ਼ ਲੈਂਦੇ ਹਨ ਤੇ ਸਾਨੂੰ ਇਹਨਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਂਦੇ ਹਨ ਉਨ੍ਹਾਂ ਕਿਹਾ ਕਿ ਪੌਦੇ ਲਗਾਉਣਾ ਹੀ ਨਹੀਂ ਬਲਕਿ ਪਾਲਣਾ ਵੀਂ ਬਹੁਤ ਜ਼ਰੂਰੀ ਹੈ | ਇਸ ਲਈ ਪੌਦੇ ਪਾਲਣ ਦੀ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ ਹੈ,ਇਸ ਮੌਕੇ ਮੈਡਮ ਚਰਨਜੀਤ ਕੌਰ ਵਲੋਂ ਆਪਣੀ ਸੇਵਾ ਮੁਕਤੀ ਤੇ ਪੀ. ਐਚ ਸੀ ਪੰਜਗਰਾਈਆਂ ਵਿਖੇ ਛਾਂਦਾਰ ਪੌਦੇ ਲਗਾਉਣ ਦੀ ਮੁਹਿੰਮ ਇੱਕ ਪੌਦਾ ਲਗਾ ਕਿ ਸ਼ੁਰੂ ਕੀਤੀ ਗਈ ਅਤੇ ਉਨ੍ਹਾਂ ਵਲੋਂ ਆਉਣ ਵਾਲੇ ਸੀਜ਼ਨ ਦੇ ਵਿਚ ਪੀ ਐਚ ਸੀ ਤੇ ਲੱਗਣ ਵਾਲੇ ਪੌਦੇ ਆਪਣੀ ਸੇਵਾਮੁਕਤੀ ਦੀ ਖੁਸ਼ੀ ਵਿਚ ਦਾਨ ਦੇਣ ਦਾ ਐਲਾਨ ਵੀਂ ਕੀਤਾ ਗਿਆ | ਇਸ ਮੌਕੇ 'ਤੇ ਬੀ ਈ ਈ ਹਰਪ੍ਰੀਤ ਕੌਰ, ਰਾਜੇਸ਼ ਰਿਖੀ, ਦੀਪਕ ਸ਼ਰਮਾ, ਗੁਰਮੀਤ ਕੌਰ, ਅਮਨਦੀਪ ਕੌਰ, ਮਨਜਿੰਦਰ ਕੌਰ, ਮਨਦੀਪ ਕੌਰ ਵੀ ਹਾਜ਼ਰ ਸਨ |