16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਦਫ਼ਤਰ ਲਈ ਮੀਤ ਹੇਅਰ ਐੱਮ.ਪੀ. ਵਲੋਂ 5 ਲੱਖ ਰੁਪਏ ਅਤੇ ਵਿਧਾਇਕਾ ਨਰਿੰਦਰ ਭਰਾਜ ਵਲੋਂ 15 ਲੱਖ ਰੁਪਏ ਦੇਣ ਦਾ ਐਲਾਨ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਸੰਗਰੂਰ, 10 ਅਪ੍ਰੈਲ (ਚੌਧਰੀ ਨੰਦ ਲਾਲ ਗਾਂਧੀ)-ਸਥਾਨਕ ਸੰਗਰੂਰ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਮੁੱਖ ਦਫ਼ਤਰ ਬਨਾਸਰ ਬਾਗ ਵਿਖੇ ਐੱਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਅਰੋੜਾ ਵੱਲੋਂ ਕੀਤੇ ਗਏ ਉਪਰਾਲਿਆਂ ਸਦਕਾ ਸੰਗਰੂਰ ਹਲਕੇ ਦੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਹਲਕਾ ਵਿਧਾਇਕ ਬੀਬਾ ਨਰਿੰਦਰ ਕੌਰ ਭਰਾਜ, ਡਿਪਟੀ ਕਮਿਸ਼ਨਰ ਸੰਗਰੂਰ ਰਾਹੁਲ ਚਾਬਾ ਆਈ.ਏ.ਐੱਸ, ਐੱਸ.ਐੱਸ.ਪੀ. ਸਰਤਾਜ ਸਿੰਘ ਚਹਿਲ ਆਈ.ਪੀ.ਐੱਸ. ਜੀ ਦਾ ਸੰਸਥਾ ਦੇ ਪ੍ਰਧਾਨ ਡਾ: ਨਰਵਿੰਦਰ ਕੌਸ਼ਲ, ਜਨਰਲ ਸਕੱਤਰ ਜਗਜੀਤ ਸਿੰਘ ਜੱਸਲ, ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਅਰੋੜਾ, ਭੁਪਿੰਦਰ ਸਿੰਘ ਜੱਸੀ, ਨਰਾਤਾ ਰਾਮ ਸਿੰਗਲਾ, ਵਿੱਤ ਸਕੱਤਰ ਸ਼ਕਤੀ ਮਿੱਤਲ, ਨੈਸ਼ਨਲ ਐਵਾਰਡੀ ਮਾਸਟਰ ਸੱਤਦੇਵ ਸ਼ਰਮਾ, ਆਰ.ਐੱਸ.ਮਦਾਨ, ਵਿਪਨ ਮਲਿਕ, ਸੁਧੀਰ ਵਾਲੀਆ ਅਤੇ ਹੋਰ ਮੌਜੂਦ ਮੈਂਬਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਸੰਖੇਪ ਪਰੰਤੂ ਪ੍ਰਭਾਵਸ਼ਾਲੀ ਸਮਾਗਮ ਵਿੱਚ ਬੋਲਦਿਆਂ ਐਮ.ਪੀ. ਸ੍ਰੀ ਮੀਤ ਹੇਅਰ ਨੇ ਕਿਹਾ ਕਿ ਅਜੋਕੇ ਸਮਾਜ ਵਿੱਚ ਜਦੋਂ ਨੈਤਿਕ ਕਦਰਾਂ ਕੀਮਤਾਂ ਵਿੱਚ ਨਿਘਾਰ ਆ ਗਿਆ ਹੈ ਤਾਂ ਸਾਨੂੰ ਆਪਣੇ ਬਜ਼ੁਰਗਾਂ ਤੋਂ ਚੰਗੇ ਸਮਾਜ ਦੀ ਉਸਾਰੀ ਲਈ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨਾ ਸਾਡਾ ਮੁੱਢਲਾ ਫ਼ਰਜ਼ ਬਣ ਜਾਂਦਾ ਹੈ | ਸੰਸਥਾ ਦੇ ਵਿਸਥਾਰ ਅਤੇ ਨਵੀਨੀਕਰਨ ਲਈ ਐਮ.ਪੀ.ਫੰਡ ਵਿੱਚੋਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਸੰਸਥਾ ਦੇ ਜਨਰਲ ਸਕੱਤਰ ਜਗਜੀਤ ਸਿੰਘ ਜੱਸਲ ਵੱਲੋਂ ਕੀਤੇ ਗਏ ਮੰਚ ਸੰਚਾਲਣ ਦੌਰਾਨ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ, ਲੋਕ ਭਲਾਈ ਅਤੇ ਬਜ਼ੁਰਗਾਂ ਦੇ ਸਤਿਕਾਰ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਜ਼ਿਕਰ ਕੀਤਾ | ਸੰਗਰੂਰ ਹਲਕੇ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸੰਗਰੂਰ ਸ਼ਹਿਰ ਦੀ ਇਸ ਸਿਰਮੌਰ ਸੰਸਥਾ ਨੇ ਹਮੇਸ਼ਾ ਹੀ ਮੈਨੂੰ ਆਪਣੀ ਧੀ ਸਮਝ ਕੇ ਪਿਆਰ ਅਤੇ ਆਸ਼ੀਰਵਾਦ ਦਿੱਤਾ ਉਨ੍ਹਾਂ ਦੀ ਸੰਸਥਾ ਦੀ ਬਿਹਤਰੀ, ਵਿਸਥਾਰ ਅਤੇ ਨਵੀਨੀਕਰਨ ਲਈ 15 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਐੱਸੋਸੀਏਸ਼ਨ ਦੇ ਪ੍ਰਧਾਨ ਡਾ. ਨਰਵਿੰਦਰ ਕੌਸ਼ਲ ਨੇ ਆਈਆਂ ਸਾਰੀਆਂ ਸ਼ਖ਼ਸੀਅਤਾਂ ਨੂੰ ਜੀ.ਆਇਆਂ ਕਿਹਾ ਅਤੇ ਉਨ੍ਹਾਂ ਦਾ ਸਵਾਗਤ ਕਰਦਿਆਂ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਆਰ.ਐਲ.ਪਾਂਧੀ, ਬਲਵੰਤ ਸਿੰਘ ਮੰਡੀ ਬੋਰਡ, ਸੁਧੀਰ ਵਾਲੀਆ, ਗੁਰਿੰਦਰਜੀਤ ਸਿੰਘ ਵਾਲੀਆ, ਓ.ਪੀ.ਅਰੋੜਾ, ਵਿਪਨ ਮਲਿਕ, ਮੋਦਨ ਸਿੰਘ, ਮਲਕੀਤ ਖੱਟੜਾ, ਮੱਘਰ ਸਿੰਘ ਕਲਸੀ, ਹਰੀ ਦਾਸ ਸ਼ਰਮਾ, ਗੁਰਜੰਟ ਸਿੰਘ ਸਿੱਧੂ, ਲਾਭ ਸਿੰਘ ਢੀਂਡਸਾ, ਲਾਲ ਚੰਦ ਸੈਣੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰ ਮੌਜੂਦ ਸਨ | ਸੰਸਥਾ ਵੱਲੋਂ ਐਮ.ਪੀ. ਸ੍ਰੀ ਮੀਤ ਹੇਅਰ ਅਤੇ ਵਿਧਾਇਕਾ ਨਰਿੰਦਰ ਕੌਰ ਭਰਾਜ, ਡਿਪਟੀ ਕਮਿਸ਼ਨਰ ਰਾਹੁਲ ਚਾਬਾ ਅਤੇ ਐੱਸ.ਐੱਸ.ਪੀ. ਸੰਗਰੂਰ ਸਰਤਾਜ ਸਿੰਘ ਚਹਿਲ ਨੂੰ ਸ਼ਾਨਦਾਰ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਭੇਟ ਕਰਕੇ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਐੱਸ.ਡੀ.ਐੱਮ ਮਾਲੇਰਕੋਟਲਾ ਨੇ ਦਾਣਾ ਮੰਡੀ ਅੰਦਰ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਐੱਨ.ਡੀ.ਪੀ.ਐੱਸ ਐਕਟ ਅਧੀਨ ਦਰਜ ਮਾਮਲੇ 'ਚੋਂ ਦੋ ਬਰੀ
Ad Position 24