16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਕੇ.ਸੀ.ਟੀ ਕਾਲਜ ਦੇ ਨਤੀਜੇ 'ਚੋਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਧਰਮਗੜ੍ਹ, 10 ਅਪ੍ਰੈਲ (ਗੁਰਜੀਤ ਸਿੰਘ ਚਹਿਲ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਕੇ ਸੀ ਟੀ ਕਾਲਜ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ ਦੇ ਵੱਖ-ਵੱਖ ਕੋਰਸਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਹਨ, ਜਿਸ 'ਚੋ ਵਿਦਿਆਰਥੀ ਬਹੁਤ ਹੀ ਸ਼ਾਨਦਾਰ ਅੰਕ ਲੈ ਕੇ ਪਾਸ ਹੋਏ | ਬੀ.ਏ. ਕੰਪਿਊਟਰ ਸਾਇੰਸ ਪਹਿਲੇ ਸਮੈਸਟਰ 'ਚੋ ਕੁਲਦੀਪ ਕੌਰ ਨੇ ਪਹਿਲਾ, ਗੁਰਲੀਨ ਕੌਰ ਨੇ ਦੂਜਾ ਅਤੇ ਅੰਮਿ੍ਤਪਾਲ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਤੀਜੇ ਸਮੈਸਟਰ 'ਚੋ ਰਮਨਦੀਪ ਕੌਰ ਨੇ ਪਹਿਲਾ ਸਥਾਨ, ਗੁਰਨੂਰ ਕੌਰ ਨੇ ਦੂਜਾ, ਜਗਮੋਹਨ ਕੌਰ, ਮਮਤਾ ਕੌਰ ਨੇ ਸਾਝੇ ਤੌਰ 'ਤੇ ਦੂਜਾ ਸਥਾਨ ਅਤੇ ਸੁਮਨ ਦੇਵੀ, ਜੋਤੀ ਨੇ ਤੀਜਾ ਸਥਾਨ ਹਾਸਲ ਕੀਤਾ | ਬੀ.ਕਾਮ. 'ਚ ਹਰਪ੍ਰੀਤ ਕੌਰ ਨੇ ਪਹਿਲਾ, ਖੁਸ਼ਪ੍ਰੀਤ ਸਿੰਘ ਨੇ ਦੂਜਾ ਅਤੇ ਰਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਬੀ.ਸੀ.ਏ. ਪਹਿਲਾ ਸਮੈਸਟਰ 'ਚੋ ਜਸਲੀਨਪ੍ਰੀਤ ਕੌਰ ਨੇ ਪਹਿਲੇ ਸਥਾਨ, ਬਰੀਨ ਬਿਲਾਲ ਨੇ ਦੂਜਾ ਅਤੇ ਗੁਰਵਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਤੀਜੇ ਸਮੈਸਟਰ 'ਚੋ ਨੀਤੂ ਰਾਣੀ ਨੇ ਪਹਿਲਾ, ਵਰਿੰਦਰ ਸਿੰਘ ਨੇ ਦੂਜਾ ਅਤੇ ਸਰਬਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਪੰਜਵੇਂ ਸਮੈਸਟਰ 'ਚੋ ਰਚਨਾ ਨੇ ਪਹਿਲਾ, ਰਮਨਦੀਪ ਕੌਰ ਨੇ ਦੂਜਾ ਅਤੇ ਟੋਨੀ ਗਰਗ ਨੇ ਤੀਜਾ ਸਥਾਨ ਹਾਸਲ ਕੀਤਾ | ਬੀ.ਐਸ.ਸੀ. (ਆਈ ਟੀ) 'ਚੋ ਲਵਲੀਨ ਕੌਰ ਨੇ ਪਹਿਲਾ, ਰਮਨਦੀਪ ਕੌਰ ਨੇ ਦੂਸਰਾ ਅਤੇ ਨਵਦੀਪ ਕੌਰ, ਗੁਰਦੀਪ ਸਿੰਘ, ਗੁਰਜੀਤ ਸਿੰਘ, ਦਲਜੀਤ ਕੌਰ ਅਤੇ ਅਨੂ ਰਾਣੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਬੀ.ਏ. ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਐਮ.ਐਸ.ਸੀ. (ਆਈ ਟੀ) ਅਤੇ ਪੀਜੀਡੀਸੀਏ ਦੇ ਨਤੀਜੇ ਵੀ ਕਾਫੀ ਸ਼ਾਨਦਾਰ ਰਹੇ, ਜਿੱਥੇ ਲੜਕੀਆਂ ਨੇ ਵਧ ਚੜ੍ਹ ਕੇ ਮੈਰਿਟ ਵਿੱਚ ਆਪਣਾ ਦਬਦਬਾ ਬਣਾਇਆ | ਕਾਲਜ ਚੇਅਰਮੈਨ ਮੋਂਟੀ ਗਰਗ, ਕਾਲਜ ਪ੍ਰਧਾਨ ਜਸਵੰਤ ਸਿੰਘ ਵੜੈਚ, ਜਨਰਲ ਸਕੱਤਰ ਰਾਮ ਗੋਪਾਲ ਗਰਗ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਚੰਗੇ ਨਤੀਜੇ ਦਾ ਸਿਹਰਾ ਸਮੁੱਚੇ ਕਾਲਜ ਸਟਾਫ਼ ਨੂੰ ਜਾਂਦਾ ਹੈ, ਜਿੰਨਾ ਵੱਲੋਂ ਕਰਵਾਈ ਮਿਹਨਤ ਨਾਲ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਮੌਕੇ ਕਾਲਜ ਸਰਪ੍ਰਸਤ ਸਤਵੰਤ ਸਿੰਘ ਖੰਡੇਬਾਦ, ਵੱਖ-ਵੱਖ ਵਿਭਾਗਾਂ ਦੇ ਮੁਖੀ ਰੱਜੀ ਕੌਰ, ਪ੍ਰੀਤੀ ਕੌਰ, ਗੁਰਜੀਤ ਸਿੰਘ ਅਤੇ ਰਾਜਵੀਰ ਕੌਰ ਤੋ ਇਲਾਵਾ ਕਾਲਜ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬਹਿਲ ਪਰਿਵਾਰ ਨੂੰ ਸਦਮਾ, ਮਾਤਾ ਬਲਵੀਰ ਕੌਰ ਨਹੀਂ ਰਹੇ ਅਗਲੀ ਖ਼ਬਰ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਘੱਗਰ ਦਰਿਆ ਦੇ ਕਿਨਾਰਿਆਂ ਦੀ ਮਜ਼ਬੂਤੀ ਲਈ ਚੱਲ ਰਹੇ ਕਾਰਜਾਂ ਦਾ ਲਿਆ ਜਾਇਜ਼ਾ
Ad Position 24