ਧੂਰੀ, 10 ਅਪ੍ਰੈਲ (ਲਖਵੀਰ ਸਿੰਘ ਧਾਂਦਰਾ)-ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਧੂਰੀ ਵਲੋਂ ਆਪਣੀ ਮਹੀਨਾਵਾਰ ਮੀਟਿੰਗ ਜਸਦੇਵ ਸਿੰਘ ਕਾਰਜਕਾਰੀ ਪ੍ਰਧਾਨ ਦੀ ਅਗਵਾਈ ਹੇਠ ਸਥਾਨਕ ਦਫ਼ਤਰ ਸੰਗਰੂਰ ਵਾਲੀ ਕੋਠੀ ਵਿਖੇ ਕੀਤੀ ਗਈ | ਪ੍ਰਧਾਨਗੀ ਮੰਡਲ ਵਿਚ ਜਸਦੇਵ ਸਿੰਘ ਤੋਂ ਇਲਾਵਾ ਡਾਕਟਰ ਅਮਰਜੀਤ ਸਿੰਘ ਸਕੱਤਰ, ਰਤਨ ਸਿੰਘ ਭੰਡਾਰੀ ਵਿੱਤ ਸਕੱਤਰ, ਡਾ. ਹਰਦਿਆਲ ਸਿੰਘ, ਚਰਨਜੀਤ ਸਿੰਘ ਕੈਂਥ, ਇੰਦਰਜੀਤ ਸ਼ਰਮਾ, ਸੁਰਜੀਤ ਸਿੰਘ ਘਨੌਰੀ ਅਤੇ ਜੈ ਭਗਵਾਨ ਦਾਸ ਸ਼ਾਮਲ ਹੋਏ | ਮੀਟਿੰਗ ਦੀ ਸ਼ੁਰੂਆਤ ਮੌਕੇ ਪਿਛਲੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਪੈਨਸ਼ਨਰਾਂ ਅਤੇ ਉਹਨਾਂ ਦੇ ਸਕੇ ਸੰਬੰਧੀਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ | ਉਪਰੰਤ ਸਕੱਤਰ ਡਾ. ਅਮਰਜੀਤ ਸਿੰਘ ਨੇ ਅੱਜ ਦੀ ਮੀਟਿੰਗ ਵਿਚ ਵਿਚਾਰਨਯੋਗ ਏਜੰਡਿਆਂ ਜਿੰਨਾ ਵਿਚ ਸੂਬਾ ਪੱਧਰੀ ਰੈਲੀ ਦਾ ਰੀਵਿਊ ਵੀ ਸ਼ਾਮਿਲ ਸੀ, ਨੂੰ ਸਾਂਝਾ ਕੀਤਾ | ਇਸ ਮੌਕੇ ਹੋਈ ਚਰਚਾ ਵਿਚ ਸਰਬਜੀਤ ਸਿੰਘ, ਮਨਜੀਤ ਸਿੰਘ ਬਖਸ਼ੀ, ਕਰਮਜੀਤ ਸਿੰਘ, ਇੰਸਪੈਕਟਰ ਕਰਮ ਸਿੰਘ ਢੀਂਡਸਾ, ਰਾਮ ਸਰੂਪ, ਪਿ੍ੰਸੀਪਲ ਨੌਰੰਗ ਸਿੰਘ ਢਿੱਲੋਂ, ਫ਼ਕੀਰ ਸਿੰਘ, ਭਜਨ ਸਿੰਘ ਰੰਗੀਆਂ, ਮਨੋਹਰ ਲਾਲ ਬਰਡਵਾਲ, ਸੰਤ ਸਿੰਘ ਨੇ ਭਾਗ ਲਿਆ ਅਤੇ ਜਥੇਬੰਦੀ ਦੀ ਮਜ਼ਬੂਤੀ ਲਈ ਆਪਣੇ ਕੀਮਤੀ ਸੁਝਾਅ ਦਿੱਤੇ | ਇਸ ਉਪਰੰਤ ਪਿਛਲੇ ਮਹੀਨੇ ਮੁਹਾਲੀ ਵਿਖੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਸੂਬਾ ਪੱਧਰੀ ਰੈਲੀ ਨੂੰ ਪ੍ਰਸ਼ਾਸਨ ਵੱਲੋਂ ਖਦੇੜਨ ਮੌਕੇ ਭਗਦੜ ਮੱਚ ਜਾਣ ਕਰ ਕੇ ਜ਼ਖ਼ਮੀ ਹੋਏ ਸੀਨੀਅਰ ਪੈਨਸ਼ਨਰ ਤਰਲੋਚਨ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸੇਵਾ ਮੁਕਤ ਡਿਪਟੀ ਡਾਇਰੈਕਟਰ ਮਨਜੀਤ ਸਿੰਘ ਬਖਸ਼ੀ ਨੇ ਪੈਨਸ਼ਨਰਾਂ ਨੂੰ ਖ਼ੁਸ਼ਹਾਲ ਤੇ ਚਿੰਤਾ ਮੁਕਤ ਜੀਵਨ ਲਈ ਨੁਕਤੇ ਸਾਂਝੇ ਕੀਤੇ | ਪ੍ਰਧਾਨ ਜਸਦੇਵ ਸਿੰਘ ਨੇ ਸਮੂਹ ਪੈਨਸ਼ਨਰਾਂ ਅਗਲੇ ਦਿਨਾਂ ਵਿਚ ਉਲੀਕੇ ਜਾ ਰਹੇ ਸਾਂਝੇ ਸੰਘਰਸ਼ਾਂ ਦੌਰਾਨ ਵੱਡੀ ਸ਼ਮੂਲੀਅਤ ਲਈ ਪ੍ਰੇਰਿਤ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰੋੜੀ ਮੱਲ, ਰਾਮ ਲਾਲ, ਮੱਘਰ ਸਿੰਘ, ਰਲਾ ਸਿੰਘ, ਜਾਗਰ ਸਿੰਘ, ਜਤਿੰਦਰ ਸ਼ਰਮਾ, ਕਰਮਜੀਤ ਸਿੰਘ, ਬਲਵੰਤ ਸਿੰਘ ਘਨੌਰ, ਜਗਤਾਰ ਸਿੰਘ ਹਸਨਪੁਰ, ਪਿਆਰਾ ਸਿੰਘ, ਸਰੂਪ ਸਿੰਘ ਸਮੇਤ ਅਨੇਕਾਂ ਪੈਨਸ਼ਨਰ ਹਾਜ਼ਰ ਸਨ |