ਮਲੇਰਕੋਟਲਾ, 10 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ)- 'ਦ ਪੰਜਾਬ ਫੋਟੋਗਰਾਫਰਜ਼ ਐਸੋਸੀਏਸ਼ਨ ਇਕਾਈ ਮਲੇਰਕੋਟਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਤਪਿੰਦਰ ਸਿੰਘ ਸੇਖੋਂ ਦੀ ਰਹਿਨੁਮਾਈ ਅਤੇ ਜ਼ੋਨ ਸੈਕਟਰੀ ਬਲਵਿੰਦਰ ਸਿੰਘ ਬਾਠ ਮਤੋਈ ਦੀ ਦੇਖ-ਰੇਖ ਹੇਠ ਹੋਈ | ਜਿਸ ਵਿਚ ਪਿਛਲੇ ਸਾਲ ਦਾ ਲੇਖਾ-ਜੋਖਾ ਪੜ੍ਹਨ ਤੋਂ ਬਾਅਦ ਪੁਰਾਣੀ ਕਾਰਜਕਾਰੀ ਨੂੰ ਭੰਗ ਕਰਕੇ ਨਵੇਂ ਸਿਰੇ ਤੋਂ ਸਾਰੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਇਸ ਮੀਟਿੰਗ ਵਿਚ 4 ਨਵੇਂ ਮੈਂਬਰ ਸੰਦੀਪ ਸ਼ੁਕਲਾ ਮਲੇਰਕੋਟਲਾ, ਅੱਛਰੂ ਭਾਰਦਵਾਜ ਬਨਭੌਰਾ, ਮੁਹੰਮਦ ਸੁਲਤਾਨ ਸਰੌਦ ਅਤੇ ਗਗਨ ਕੁਮਾਰ ਵਰਮਾ ਮਲੇਰਕੋਟਲਾ ਨੂੰ ਸ਼ਾਮਿਲ ਕੀਤਾ ਗਿਆ | ਇਸ ਤੋਂ ਬਾਅਦ ਕੀਤੀ ਗਈ ਮੀਟਿੰਗ ਵਿਚ ਪਰਮਜੀਤ ਸਿੰਘ ਮੰਡੀਆਂ ਨੂੰ ਪ੍ਰਧਾਨ ਤਰਵਿੰਦਰ ਸਿੰਘ ਰਾਣਵਾਂ ਸੈਕਟਰੀ, ਵਜ਼ੀਰ ਸ਼ਾਹ ਮਲੇਰਕੋਟਲਾ ਖ਼ਜ਼ਾਨਚੀ, ਸੁਖਵਿੰਦਰ ਸਿੰਘ ਮਲੇਰਕੋਟਲਾ ਸਹਾਇਕ ਖ਼ਜ਼ਾਨਚੀ, ਸੰਦੀਪ ਸ਼ੁਕਲਾ ਮਲੇਰਕੋਟਲਾ ਨੂੰ ਬਤੌਰ ਪੈੱ੍ਰਸ ਸੈਕਟਰੀ ਕਮ ਪੀ.ਆਰ.ਓ. ਨਿਯੁਕਤ ਕੀਤਾ ਗਿਆ ਹੈ ਅਤੇ ਐਸੋਸੀਏਸ਼ਨ ਜਲੰਧਰ ਦੇ ਇਜਲਾਸ ਅਤੇ ਵੋਟਿੰਗ ਵਿਚ ਹਿੱਸਾ ਲੈਣ ਲਈ ਮਲੇਰਕੋਟਲਾ ਇਕਾਈ ਦੇ ਡੈਲੀਗੇਟਸ ਵਜੋਂ ਬਲਵਿੰਦਰ ਸਿੰਘ, ਸੰਦੀਪ ਸ਼ੁਕਲਾ ਅਤੇ ਵਜ਼ੀਰ ਸ਼ਾਹ ਨੂੰ ਚੁਣਿਆ ਗਿਆ | ਇਸ ਮੌਕੇ ਜਗਦੀਪ ਸਿੰਘ ਮੰਨਵੀਂ, ਗੁਰਪ੍ਰੀਤ ਸਿੰਘ ਦੁੱਗਰੀ, ਹਰਵਿੰਦਰ ਪਾਲ ਸਿੰਘ ਮੰਨਵੀਂ, ਕਿ੍ਸ਼ਨ ਸਿੰਘ ਲਸੋਈ, ਹਰਵਿੰਦਰ ਸਿੰਘ ਭੁਰਥਲਾ ਮੰਡੇਰ, ਰਮਨਜੀਤ ਸਿੰਘ ਭੁਰਥਲਾ ਮੰਡੇਰ, ਦਰਸ਼ਨ ਸਿੰਘ ਮੰਗਾ ਭੁਰਥਲਾ ਮੰਡੇਰ, ਬਲਜੀਤ ਕੁਮਾਰ ਬਨਭੌਰਾ ਅਤੇ ਅੱਛਰੂ ਭਾਰਦਵਾਜ ਬਨਭੌਰਾ ਮੌਜੂਦ ਸਨ |