16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਬਿਨ੍ਹਾਂ ਮਹਿਲਾ ਡਾਕਟਰ ਤੋਂ ਚੱਲ ਰਿਹਾ ਈ.ਸੀ.ਐੱਚ.ਐੱਸ ਸੰਗਰੂਰ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਸ਼ੇਰਪੁਰ, 10 ਅਪ੍ਰੈਲ (ਮੇਘ ਰਾਜ ਜੋਸ਼ੀ)-ਭਾਰਤੀਆ ਸਾਬਕਾ ਸੈਨਿਕ ਲੀਗ (ਪੰਜਾਬ ਅਤੇ ਚੰਡੀਗੜ੍ਹ ) ਬਲਾਕ ਸ਼ੇਰਪੁਰ ਦੀ ਇਕੱਤਰਤਾ ਸੂਬੇਦਾਰ ਜੰਗ ਸਿੰਘ ਗਿੱਲ ਦੀ ਅਗਵਾਈ ਹੇਠ ਲੀਗ ਦਫ਼ਤਰ, ਪੁਰਾਣੀ ਤਹਿਸੀਲ, ਸ਼ੇਰਪੁਰ ਵਿਖੇ ਹੋਈ | ਮੀਟਿੰਗ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਅਲਾਲ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਈ ਅਤੇ ਸਾਬਕਾ ਸੈਨਿਕਾਂ ਨਾਲ ਗੱਲਬਾਤ ਕੀਤੀ, ਸੈਨਿਕਾਂ ਨੇ ਸਭ ਤੋਂ ਪਹਿਲਾਂ ਲੀਗ ਦੇ ਸੀਨੀਅਰ ਮੈਂਬਰ ਹੌਲਦਾਰ ਬਲਦੇਵ ਸਿੰਘ ਦੇ ਸਪੁੱਤਰ ਰਾਜ ਸਿੰਘ ਘਨੋਰੀ ਕਲਾਂ ਦੀ ਬੇਵਕਤੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਗਿਆ | ਬਲਾਕ ਪ੍ਰਧਾਨ ਸੂਬੇਦਾਰ ਮੇਜਰ ਹਰਜੀਤ ਸਿੰਘ (ਸੇਵਾ ਮੁਕਤ) ਨੇ ਸੈਨਿਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਤੁਰੰਤ ਹੀ ਜ਼ਿਲ੍ਹਾ ਪ੍ਰਧਾਨ ਸ: ਅਨੋਖ ਸਿੰਘ ਵਿਰਕ ਦੇ ਧਿਆਨ ਵਿੱਚ ਲਿਆਉਂਦੇ ਹੋਏ ਸੈਨਿਕਾਂ ਨੂੰ ਆਉਂਦੀਆਂ ਦਰਪੇਸ਼ ਚੁਣੌਤੀਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਾਂਝੀਆਂ ਕੀਤੀਆਂ ਅਤੇ ਹੱਲ ਕੀਤਾ | ਕੈਪਟਨ ਅਵਤਾਰ ਸਿੰਘ ਟਿੱਬਾ, ਸੂਬੇਦਾਰ ਜੰਗ ਸਿੰਘ, ਪ੍ਰੀਤਮ ਸਿੰਘ ਗਰੇਵਾਲ ਅਤੇ ਹੋਰਾਂ ਨੇ ਦੱਸਿਆ ਕਿ ਈ ਸੀ ਐੱਚ ਐੱਸ ਸੰਗਰੂਰ ਵਿਖੇ ਮਹਿਲਾ ਡਾਕਟਰ ਦੀ ਬਦਲੀ ਹੋਣ ਕਾਰਨ ਮਹਿਲਾ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਆਉਂਦੀ ਹੈ | ਉਨ੍ਹਾਂ ਤੁਰੰਤ ਮਹਿਲਾ ਡਾਕਟਰ ਦੀ ਨਿਯੁਕਤੀ ਕਰਨ ਦੀ ਅਪੀਲ ਕੀਤੀ | ਸੈਨਿਕਾਂ ਵੱਲੋਂ ਦੱਸੀਆਂ ਗਈਆਂ ਸਮੱਸਿਆਵਾਂ ਸਬੰਧੀ ਜਦੋਂ ਈਸੀਐਚਐੱਸ ਕਮਾਂਡਰ ਕਰਨਲ ਨਵਦੀਪ ਸਿੰਘ (ਰਿਟਾ.) ਨਾਲ ਗੱਲ ਕੀਤੀ ਤਾਂ ਉਹਨਾਂ ਕਈ ਮਸਲੇ ਤੁਰੰਤ ਹੱਲ ਕਰ ਦਿੱਤੇ ਅਤੇ ਮਹਿਲਾ ਡਾਕਟਰ ਸਬੰਧੀ ਪੁੱਛੇ ਜਾਣ ਤੇ ਉਹਨਾਂ ਕਿਹਾ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ, ਉਮੀਦ ਕਰਦੇ ਹਾਂ ਕਿ ਜਲਦ ਹੀ ਮਹਿਲਾ ਮਰੀਜ਼ਾਂ ਦੇ ਇਲਾਜ ਲਈ ਉੱਚ ਅਧਿਕਾਰੀਆਂ ਵੱਲੋਂ ਮਹਿਲਾ ਡਾਕਟਰ ਦੀ ਨਿਯੁਕਤੀ ਕੀਤੀ ਜਾਵੇਗੀ | ਕਰਨਲ ਨਵਦੀਪ ਸਿੰਘ ਨੇ ਕਿਹਾ ਸੈਨਿਕਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਏਸੀ ਐਚ ਐੱਸ ਸੰਗਰੂਰ ਸਬੰਧੀ ਆਉਂਦੀ ਹੈ ਤਾਂ ਉਹ ਬੇਝਿਜਕ ਉਨਾਂ ਨੂੰ ਆ ਕੇ ਮਿਲ ਸਕਦੇ ਹਨ | ਇਸ ਮੌਕੇ ਸੁਰਜੀਤ ਸਿੰਘ ਅਲਾਲ ਸੀਨੀਅਰ ਮੀਤ ਪ੍ਰਧਾਨ ਸੰਗਰੂਰ, ਰਾਮ ਸਿੰਘ ਕਾਲਾਬੂਲਾ, ਮਨਜੀਤ ਸਿੰਘ ਘਨੌਰੀ, ਕਰਨੈਲ ਸਿੰਘ ਖੇੜੀ ਕਲਾਂ, ਅੰਮਰਤ ਸਿੰਘ ਘਨੌਰੀ, ਨਾਇਬ ਸੂਬੇਦਾਰ ਬਲਵੀਰ ਸਿੰਘ, ਪ੍ਰੀਤਮ ਸਿੰਘ ਗਰੇਵਾਲ, ਸੂਬੇਦਾਰ ਰਵੀ ਕੁਮਾਰ, ਕਰਮਜੀਤ ਸਿੰਘ ਘਨੋਰੀ ਕਲਾਂ, ਵਿਸ਼ਨੰੂ ਭਗਵਾਨ, ਬਲਦੇਵ ਸਿੰਘ
Ad Position 22
No active advertisement
ਪਿਛਲੀ ਖ਼ਬਰ ਇਨਾਮ ਵੰਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਰਜਨੀਤ ਹੂੰਝਣ ਬਣੇ ਜ਼ਿਲ੍ਹਾ ਮਲੇਰਕੋਟਲਾ ਦੇ ਮਹਿਲਾ ਮੋਰਚਾ ਦੇ ਉਪ ਪ੍ਰਧਾਨ
Ad Position 24