ਧਰਮਗੜ੍ਹ, 12 ਅਪ੍ਰੈਲ (ਗੁਰਜੀਤ ਸਿੰਘ ਚਹਿਲ)-ਹਰ ਸਾਲ ਦਸਤਾਰ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਮੁੱਖ ਰੱਖਦਿਆਂ 13 ਅਪ੍ਰੈਲ ਨੂੰ 'ਵਿਸ਼ਵ ਦਸਤਾਰ ਮਾਰਚ' ਮਨਾਇਆ ਜਾਂਦਾ ਹੈ | ਇਸ ਦਿਨ ਦਸਤਾਰ ਨੂੰ ਪ੍ਰਫੁੱਲਿਤ ਕਰ ਰਹੀਆਂ ਵੱਖ ਵੱਖ ਸੰਸਥਾਵਾਂ ਵਲੋਂ ਜਿੱਥੇ ਬੱਚਿਆਂ ਅਤੇ ਨੌਜਵਾਨਾਂ ਦੇ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾਂਦੇ ਹਨ, ਓਥੇ ਨਾਲ ਹੀ ਲੋਕਾਂ ਨੂੰ ਦਸਤਾਰ ਨਾਲ ਜੋੜਨ ਦੇ ਮਕਸਦ ਨਾਲ ਵਿਸ਼ਾਲ ਦਸਤਾਰ ਮਾਰਚ ਵੀ ਕੱਢੇ ਜਾਂਦੇ ਹਨ, ਜਿਸ ਦੇ ਤਹਿਤ ਹੀ ਪਿਛਲੇ ਸਾਲ ਵਾਗ ਹੀ ਇਸ ਸਾਲ ਵੀ 13 ਅਪ੍ਰੈਲ ਨੂੰ ਆਲ ਇੰਡੀਆ ਗ੍ਰੰਥੀ, ਰਾਗੀ, ਪ੍ਰਚਾਰਕ ਸਿੰਘ ਸਭਾ ਅਤੇ ਸਰਦਾਰੀਆ ਟਰੱਸਟ ਵਲੋਂ ਗੁ. ਬਾਬਾ ਨਾਮਦੇਵ ਸੁਨਾਮ ਦੇ ਵਿਸ਼ੇਸ਼ ਸਹਿਯੋਗ ਨਾਲ ਦੂਜਾ ਵਿਸ਼ਾਲ ਦਸਤਾਰ ਮਾਰਚ ਕੱਢਿਆ ਜਾ ਰਿਹਾ ਹੈ | ਇਸ ਦਸਤਾਰ ਮਾਰਚ 'ਚ ਮੁੱਖ ਮਹਿਮਾਨ ਵਜੋਂ ਸੇਵਾਮੁਕਤ ਡੀ ਆਈ ਜੀ ਮਨਦੀਪ ਸਿੰਘ ਸਿੱਧੂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ ਅਤੇ ਵਿਸ਼ੇਸ਼ ਮਹਿਮਾਨ ਵਜੋਂ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਸ਼ਿਰਕਤ ਕਰਨਗੇ | ਇਸ ਦਸਤਾਰ ਮਾਰਚ ਦੀ ਅਗਵਾਈ ਸਰਦਾਰੀਆ ਟਰੱਸਟ ਦੇ ਭਾਈ ਜਗਰਾਜ ਸਿੰਘ ਢੱਡਰੀਆ, ਆਲ ਇੰਡੀਆ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ ਦੇ ਮੁੱਖ ਸੇਵਾਦਾਰ ਭਾਈ ਜਗਮੇਲ ਸਿੰਘ ਛਾਜਲਾ, ਗੁ. ਬਾਬਾ ਨਾਮਦੇਵ ਸੁਨਾਮ ਦੇ ਪ੍ਰਧਾਨ ਦਰਸ਼ਨ ਸਿੰਘ ਅÏਲਖ ਅਤੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਮੋਹਲ ਕਰਨਗੇ | ਜਿਕਰਯੋਗ ਹੈ ਕਿ ਇਸ ਦਸਤਾਰ ਮਾਰਚ ਚ ਇਲਾਕੇ ਭਰ ਦੇ ਵੱਖ-ਵੱਖ ਸਕੂਲਾਂ ਆਦਰਸ਼ ਸੈਕੰਡਰੀ ਸਕੂਲ ਗੰਢੂਆਂ, ਸੰਤ ਅਤਰ ਸਿੰਘ ਸਕੂਲ ਹਰਿਆਉ, ਬਾਬਾ ਦੀਪ ਪਬਲਿਕ ਸਕੂਲ ਜਖੇਪਲ, ਸ਼ਹੀਦ ਉਧਮ ਸਿੰਘ ਅਕੈਡਮੀ ਸਤੌਜ, ਪੈਰਾਮਾਊਾਟ ਪਬਲਿਕ ਸਕੂਲ ਚੀਮਾ, ਆਕਸਫੋਰਡ ਪਬਲਿਕ ਸਕੂਲ ਚੀਮਾ, ਕਲਗ਼ੀਧਰ ਪਬਲਿਕ ਸਕੂਲ ਸੁਨਾਮ ਤੋ ਇਲਾਵਾ ਹੋਰਨਾਂ ਸਕੂਲਾਂ ਦੇ ਸੁੰਦਰ ਦਸਤਾਰਾਂ ਸਜਾਉਣ ਵਾਲੇ ਬੱਚੇ ਇਸ ਦਸਤਾਰ ਮਾਰਚ ਦੀ ਸੋਭਾ ਵਧਾਉਣਗੇ |