ਲਹਿਰਾਗਾਗਾ, 12 ਅਪ੍ਰੈਲ (ਅਸ਼ੋਕ ਗਰਗ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਅੱਠਵੀਂ ਜਮਾਤ ਦੇ ਨਤੀਜੇ ਵਿਚ ਸਰਕਾਰੀ ਹਾਈ ਸਕੂਲ ਖੰਡੇਬਾਦ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ 27 ਵਿਚੋਂ 26 ਵਿਦਿਆਰਥੀਆਂ ਨੇ ਪਹਿਲੀ ਡਿਵੀਜ਼ਨ ਵਿਚ ਸਫਲਤਾ ਪ੍ਰਾਪਤ ਕੀਤੀ | ਨਤੀਜਿਆਂ ਵਿਚ 9 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਵਿਦਿਆਰਥੀ ਗੁਰਮਨ ਸਿੰਘ ਨੇ 88.33 ਫ਼ੀਸਦੀ ਅੰਕ ਲੈ ਕੇ ਪਹਿਲਾ, ਜਸ਼ਨ ਕੌਰ, ਸ਼ਰਨਦੀਪ ਸਿੰਘ ਅਤੇ ਜਸ਼ਨਦੀਪ ਸਿੰਘ ਨੇ 87.33 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਖੁਸ਼ਪ੍ਰੀਤ ਕੌਰ ਨੇ 86 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ | ਇਸ ਤੋਂ ਇਲਾਵਾ ਪ੍ਰਭਜੋਤ ਕੌਰ ਨੇ 84.33 ਫ਼ੀਸਦੀ, ਸਾਗਰ ਗੁਰ ਨੇ 83.50 ਫ਼ੀਸਦੀ, ਗੁਰਪ੍ਰੀਤ ਕੌਰ ਨੇ 82.30 ਫ਼ੀਸਦੀ ਅਤੇ ਸੁਮਨਵੀਰ ਕੌਰ ਨੇ 80.83 ਫ਼ੀਸਦੀ ਅੰਕ ਪ੍ਰਾਪਤ ਕੀਤੇ | ਸਕੂਲ ਮੁਖੀ ਅਰੁਣ ਗਰਗ, ਜਮਾਤ ਇੰਚਾਰਜ ਕੰਵਲਜੀਤ ਕੌਰ ਅਤੇ ਸਟਾਫ਼ ਨੇ ਇਸ ਸਫਲਤਾ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਨੂੰ ਦਿੱਤਾ ਹੈ |