ਸੰਗਰੂਰ, 12 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਸਾਲਾਨਾ ਜੋੜ ਮੇਲਾ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿਚ ਸ੍ਰੀ ਅਖੰਡ ਪਾਠ ਆਰੰਭ ਕੀਤੇ ਗਏ | ਇਸ ਦੌਰਾਨ ਗੁ. ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਨੇ ਦੱਸਿਆ ਕਿ ਮਿਤੀ 14 ਅਪ੍ਰੈਲ ਨੂੰ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਅਤੇ ਉਪਰੰਤ ਸ਼ਾਮ ਤੱਕ ਗੁਰਮਤਿ ਸਮਾਗਮ ਹੋਵੇਗਾ, ਜਿਸ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰ ਜਸ ਨਾਲ ਨਿਹਾਲ ਕਰਨਗੇ ਅਤੇ ਇਸੇ ਦਿਨ ਅੰਮਿ੍ਤ ਦਾ ਬਾਟਾ ਤਿਆਰ ਹੋਵੇਗਾ | 13 ਅਪ੍ਰੈਲ ਨੂੰ ਸ੍ਰੋ.ਗੁ.ਪ੍ਰ.ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਬੱਚਿਆਂ ਦੇ ਕਵੀਸ਼ਰੀ ਗਾਇਨ ਅਤੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਜਾਣਗੇ | ਇਸ ਇਸ ਸਮੇਂ ਜਥੇ ਭੁਪਿੰਦਰ ਸਿੰਘ ਭਲਵਾਲ, ਜਥੇ, ਮਲਕੀਤ ਸਿੰਘ ਚੰਗਾਲ ਮੈਂਬਰ ਸ੍ਰੋ.ਗੁ.ਪ੍ਰ.ਕਮੇਟੀ, ਜਥੇ. ਹਰਦੇਵ ਸਿੰਘ ਰੋਗਲਾ ਮੈਂਬਰ ਸ੍ਰੋ.ਗੁ.ਪ੍ਰ.ਕਮੇਟੀ, ਜਥੇ. ਇੰਦਰਮੋਹਨ ਸਿੰਘ ਲਖਮੀਰਵਾਲਾ ਮੈਂਬਰ ਸ੍ਰੋ.ਗੁ.ਪ੍ਰ.ਕਮੇਟੀ, ਜਥੇ. ਤੇਜਾ ਸਿੰਘ ਕਮਾਲਪੁਰ, ਜਥੇ. ਗੁਰਲਾਲ ਸਿੰਘ ਫਤਿਹਗੜ੍ਹ, ਗਰਨੈਬ ਸਿੰਘ ਰਾਮਪੁਰਾ, ਗੁ. ਇੰਸਪੈਕਟਰ ਹਰਿਗੋਬਿੰਦ ਸਿੰਘ ਅਤੇ ਅਕਾੳਾੂਟੈਂਟ, ਰਿਕਾਰਡ ਕੀਪਰ, ਸਟੋਰ ਕੀਪਰ ਅਤੇ ਸਮੂਹ ਸਟਾਫ਼ ਗੁ ਨਾਨਕਿਆਣਾ ਸਾਹਿਬ ਮੌਜੂਦ ਸੀ |