15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪਿੰਡ ਜਲੂਰ ਦੀ ਨਵੀਂ ਬਣ ਰਹੀ ਸਿਹਤ ਡਿਸਪੈਂਸਰੀ ਦੀ ਵਿਵਾਦਿਤ ਬਿਲਡਿੰਗ ਦਾ ਪਰਮਿੰਦਰ ਢੀਂਡਸਾ ਨੇ ਕੀਤਾ ਦੌਰਾ

Ad Position 21
repet_subhas-goyals [Copy P29]
ਪਿੰਡ ਜਲੂਰ ਵਿਖੇ ਨਵੀਂ ਉਸਾਰੀ ਜਾ ਰਹੀ ਸਿਹਤ ਡਿਸਪੈਂਸਰੀ ਦੇ ਕੰਮ ਦੇਖਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਮਿੰਦਰ ਸਿੰਘ ਢੀਂਡਸਾ | ਤਸਵੀਰ: ਅਸ਼ੋਕ ਗਰਗ <br/> 13-04-2026
ਲਹਿਰਾਗਾਗਾ, 12 ਅਪ੍ਰੈਲ (ਅਸ਼ੋਕ ਗਰਗ)-ਨੇੜਲੇ ਪਿੰਡ ਜਲੂਰ ਵਿਖੇ ਨਵੀਂ ਬਣ ਰਹੀ ਡਿਸਪੈਂਸਰੀ ਦੇ ਲੈਂਟਰ 'ਤੇ ਲੱਗੇ ਪੈਚਾਂ ਦੀ ਵਾਇਰਲ ਵੀਡੀਓ ਵੇਖ ਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਪਿੰਡ ਵਾਲਿਆਂ ਨੂੰ ਨਾਲ ਲੈ ਡਿਸਪੈਂਸਰੀ ਦਾ ਦੌਰਾ ਕਰਦਿਆਂ ਪੰਜਾਬ ਸਰਕਾਰ ਦੀ ਇਮਾਨਦਾਰੀ ਤੇ ਵੱਡੇ ਸਵਾਲ ਖੜੇ ਕੀਤੇ ਹਨ | ਇਸ ਮੌਕੇ ਗੱਲਬਾਤ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸਾਰਾ ਕੰਮ ਲੋ ਕੁਆਲਿਟੀ ਦਾ ਹੋਇਆ ਹੈ, ਡਿਸਪੈਂਸਰੀ ਦੇ ਨਵੇਂ ਪਾਏ ਲੈਂਟਰ ਤੇ ਪਿੱਲਰਾਂ 'ਤੇ ਪੈਚ ਲਾਏ ਹੋਏ ਨੇ ਕਿਉਂਕਿ ਲੈਂਟਰ ਹਨੇਰੇ ਵਿੱਚ ਪਾਉਣ ਕਰ ਕੇ ਕਿਤੋਂ ਉੱਚਾ ਤੇ ਕਿਤੋਂ ਨੀਵਾਂ ਸੀ, ਲੈਂਟਰ 'ਤੇ ਪਾਣੀ ਤੱਕ ਨਹੀਂ ਖੜਾਇਆ ,ਸ਼ਟਰਿੰਗ ਖੁੱਲ੍ਹੀ ਫਿਰਦੀ ਹੈ, ਦਰਵਾਜੇ ਬਾਰੀਆਂ ਦੀਆਂ ਚੁਗਾਠਾਂ ਵੀ ਸਹੀ ਤਰੀਕੇ ਨਾਲ ਨਹੀਂ ਲਗਾਈਆਂ ਹੋਈਆਂ, ਇੱਥੋਂ ਤੱਕ ਕਿ ਬਿਲਡਿੰਗ ਦੇ ਨੇੜੇ ਪਏ ਰੇਤੇ ਦੀ ਕੁਆਲਿਟੀ ਵੀ ਅਤੀ ਘਟੀਆ ਲੱਗਦੀ ਹੈ | ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਡਿਸਪੈਂਸਰੀ ਦੀ ਨੀਂਹ ਨੇੜੇ ਹੀ ਸਾਲ ਪਹਿਲਾਂ ਬਣੀ ਪੰਚਾਇਤ ਭਵਨ ਦੀ ਬਿਲਡਿੰਗ ਤੋਂ 2 ਫੁੱਟ ਨੀਵੀ ਤੇ 25 ਸਾਲ ਪਹਿਲਾਂ ਬਣੀ ਕਮਿਊਨਿਟੀ ਸੈਂਟਰ ਦੀ ਬਿਲਡਿੰਗ ਦੇ ਬਰਾਬਰ ਦੇ ਬਰਾਬਰ ਰੱਖੀ ਹੋਈ ਹੈ ਜਦਕਿ ਇਹ ਪੰਚਾਇਤ ਭਵਨ ਦੀ ਬਿਲਡਿੰਗ ਦੇ ਬਰਾਬਰ ਰੱਖਣੀ ਚਾਹੀਦੀ ਸੀ | ਸ ਢੀਂਡਸਾ ਨੇ ਕਿਹਾ ਇਹ ਇਕੱਲਾ ਘਪਲੇ ਦਾ ਮਸਲਾ ਨਹੀਂ ਬਲਕਿ ਲੋਕਾਂ ਦੀ ਜਾਨ ਮਾਲ ਦਾ ਮਸਲਾ ਹੈ | ਜੇਕਰ ਬਰੀਕੀ ਨਾਲ ਜਾਂਚ ਹੋਵੇ ਤਾਂ ਲੱਖਾਂ ਦਾ ਘਪਲਾ ਇਸ ਛੋਟੀ ਜਿਹੀ ਬਿਲਡਿੰਗ ਦੀ ਉਸਾਰੀ ਵਿੱਚ ਹੀ ਸਾਹਮਣੇ ਆਵੇਗਾ | ਉਨ੍ਹਾਂ ਕਿਹਾ ਕਿ ਕੰਮਾਂ ਦੇ ਠੇਕੇ ਸਰਕਾਰ ਦੇ ਚਹੇਤਿਆਂ ਨੂੰ ਮਿਲੇ ਹੋਏ ਹਨ ਜਿਸ ਕਰ ਕੇ ਉਹ ਆਪਣੀ ਮਨ ਮਰਜ਼ੀ ਕਰਦੇ ਹਨ | ਇਸ ਮੌਕੇ ਪੁਨਰ ਸੁਰਜੀਤ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਾਮਪਾਲ ਸਿੰਘ ਬਹਿਣੀਵਾਲ, ਯੂਥ ਆਗੂ ਸੁਖਵਿੰਦਰ ਸਿੰਘ ਬਿੱਲੂ ਖੰਡੇਬਾਦ, ਸਾਬਕਾ ਸਰਪੰਚ ਗੁਰਲਾਲ ਸਿੰਘ ਜਲੂਰ, ਕੁਲਤੇਜ ਸਿੰਘ ਜਲੂਰ, ਹਰਜਿੰਦਰ ਸਿੰਘ ਰੋਡੋ, ਹਰਦੇਵ ਸਿੰਘ ਕਾਲਾ, ਲੀਲਾ ਸਿੰਘ ਢੀਂਡਸਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਭਗਵਾਨ ਸਿੰਘ ਰਾੜਾ ਸਾਹਿਬ ਬੇਗੋਵਾਲ ਵਾਲਿਆਂ ਦੀ ਪਹਿਲੀ ਬਰਸੀ 18-19 ਅਪ੍ਰੈਲ ਨੂੰ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਆਰੰਭ
Ad Position 24