ਮੂਨਕ, 12 ਅਪੈ੍ਰਲ (ਪ੍ਰਵੀਨ ਮਦਾਨ)-ਪੰਜਾਬ ਦੇ ਕੈਬਨਿਟ ਵਜ਼ੀਰ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ਅਜੀਤ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕੀ ਕੇਂਦਰ ਸਰਕਾਰ ਸੂਬਿਆਂ ਨਾਲ ਦੋਹਰੇ ਮਾਪਦੰਡ ਅਪਣਾ ਰਹੀ ਹੈ | ਜਿਨ੍ਹਾਂ ਰਾਜਾਂ ਵਿੱਚ ਗੈਰ ਭਾਜਪਾ ਸਰਕਾਰ ਹੈ ਉੱਥੇ ਦੇ ਲੋਕਾਂ ਨੂੰ ਅਣਦੇਖਾ ਕਰ ਰਹੀ ਹੈ | ਕੇਂਦਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਤੋ ਵਾਂਝਾ ਕਰ ਰਹੀ ਹੈ | ਇਸ ਦੀ ਤਾਜ਼ਾ ਮਿਸਾਲ ਪਿਛਲੇ ਸਾਲ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਹੋਏ ਲਗਭਗ 20, ਹਜਾਰ ਕਰੋੜ ਦੇ ਨੁਕਸਾਨ ਦੇ ਬਦਲੇ ਫੁੱਟੀ ਕੋਡੀ ਵੀ ਨਹੀਂ ਮਿਲੀ | ਕੇਂਦਰ ਦੀਆਂ ਏਜੰਸੀਆਂ ਨੇ ਲਗਭਗ 15 ਹਜ਼ਾਰ ਕਰੋੜ ਦੇ ਨੁਕਸਾਨ ਦਾ ਅੰਦਾਜਾ ਲਗਾਇਆ ਸੀ | ਪਰ ਹੜ੍ਹਾਂ ਦੀ ਮਾਰ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੌਰੇ ਐਲਾਨੇ 1600 ਕਰੋੜ ਵਿੱਚ ਫੁੱਟੀ ਕੌਡੀ ਵੀ ਨਹੀ ਮਿਲੀ ਅਤੇ ਉਹ ਐਲਾਨ ਹੀ ਬਣ ਕੇ ਰਹਿ ਗਿਆ | ਸ੍ਰੀ ਗੋਇਲ ਨੇ ਕਿਹਾ ਕੀ ਅਫ਼ਸੋਸ ਦੀ ਗੱਲ ਹੈ ਕੀ ਪੰਜਾਬ ਵਰਗਾ ਰਾਜ ਜੋ ਕਣਕ ਦਾ 40 ਪ੍ਰਤੀਸ਼ਤ ਹਿੱਸਾ ਅਤੇ ਹੋਰ ਅਨਾਜ ਦਾ ਵੱਡਾ ਹਿੱਸਾ ਕੇਂਦਰੀ ਪੂਲ ਵਿੱਚ ਪਾਉਦਾਂ ਹੋਵੇ | ਦੇਸ਼ ਲਈ ਸਭ ਤੋ ਵੱਧ ਕੁਰਬਾਨੀਆਂ ਕਰਨ ਦੇ ਬਾਅਦ ਵੀ ਕੁਦਰਤੀ ਆਫ਼ਤ ਆਉਣ ਤੇ ਪੰਜਾਬ ਖ਼ੁਦ ਸਭ ਸਹਿਣ ਕਰੇ ਇਹ ਅਫ਼ਸੋਸ ਜਨਕ ਹੈ | ਹੁਣ ਵੀ ਮੌਸਮ ਦੇ ਖ਼ਰਾਬੇ ਅਤੇ ਗੜੇਮਾਰੀ ਕਾਰਨ ਪੰਜਾਬ ਵਿਚ ਹੋਏ ਨੁਕਸਾਨ ਬਾਰੇ ਕੇਂਦਰ ਸਰਕਾਰ ਦੀ ਚੁੱਪੀ ਨੇ ਲੋਕਾਂ ਦੇ ਮਨ ਵਿਚ ਕਈ ਸਵਾਲ ਖੜ੍ਹੇ ਕੀਤੇ ਹਨ | ਕੇਂਦਰ ਨੇ ਇਕ ਵੀ ਲਫਜ਼ ਹਮਦਰਦੀ ਦਾ ਪ੍ਰਗਟ ਨਹੀ ਕੀਤਾ | ਸ੍ਰੀ ਗੋਇਲ ਨੇ ਕਿਹਾ ਕਿ ਕੇਂਦਰ ਸਰਕਾਰ ਕਦਮ ਕਦਮ ਤੇ ਧੱਕਾ ਕਰ ਰਹੀ ਹੈ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ | ਇਹ ਪੰਜਾਬ ਦੇ ਲੋਕਾਂ ਦੇ ਬਰਦਾਸ਼ਤ ਤੋਂ ਬਾਹਰ ਹੈ | ਉਨ੍ਹਾਂ ਕਿਹਾ ਕੀ ਪਰ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫ਼ਸਲਾਂ ਦੇ ਖ਼ਰਾਬੇ ਲਈ ਵਿਸ਼ੇਸ਼ ਗਿਰਦਵਾਰੀ ਦੇ ਹੁਕਮ ਦਿੱਤੇ ਗਏ ਹਨ ਅਤੇ ਰਿਪੋਰਟ ਅਨੁਸਾਰ ਮੁਆਵਜ਼ਾ ਦਿੱਤਾ ਜਾਵੇਗਾ | ਇਸ ਦੌਰਾਨ ਉਨ੍ਹਾਂ ਕਿਹਾ ਕੀ ਰਾਜ ਵਿਚ ਜ਼ਿਆਦਾਤਰ ਜ਼ਮੀਨ ਨੂੰ ਨਹਿਰੀਂ ਪਾਣੀ ਦੀ ਸਿੰਚਾਈ ਅਧੀਨ ਲਿਆਂਦਾ ਜਾ ਰਿਹਾ ਹੈ | ਖਾਲ ਪੱਕੇ ਕੀਤੇ ਜਾ ਰਹੇ ਹਨ | ਨਹਿਰਾਂ ਅਤੇ ਦਰਿਆਵਾਂ ਦੇ ਬੰਨ੍ਹ ਮਜ਼ਬੂਤ ਕੀਤੇ ਜਾ ਰਹੇ ਹਨ ਨਹਿਰਾਂ ਦਰਿਆਵਾਂ ਅਤੇ ਸੇਮ ਨਾਲਿਆਂ ਦੀ ਸਫ਼ਾਈ ਕਰਵਾਈ ਜਾ ਰਹੀ ਹੈ |ਤਾਂ ਕੀ ਬਰਸਾਤਾਂ ਦੇ ਮੌਸਮ ਵਿਚ ਪ੍ਰੇਸ਼ਾਨੀ ਨਾ ਆਵੇ ਉਨ੍ਹਾਂ ਕਿਹਾ ਕੀ ਸਰਕਾਰ ਵਲੋਂ ਕਣਕ ਦੀ ਖ਼ਰੀਦ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਕਿਸਾਨਾਂ ਦੀ ਫ਼ਸਲ ਦਾ ਕੱਲਾ ਕੱਲਾ ਦਾਣਾ ਖ਼ਰੀਦਿਆ ਜਾਵੇਗਾ | ਇਸ ਸਮੇਂ ਉਨ੍ਹਾਂ ਨਾਲ ਸੀਨੀਅਰ ਯੂਥ ਆਗੂ ਐਡਵੋਕੇਟ ਗੌਰਵ ਗੋਇਲ, ਓਐਸਡੀ ਵਿਕੀ ਗੁਪਤਾ, ਮਾਰਕੀਟ ਕਮੇਟੀ ਲਹਿਰਾ ਦੇ ਚੇਅਰਮੈਨ ਡਾਕਟਰ ਸ਼ੀਸ਼ਪਾਲ ਆਨੰਦ, ਆਪ ਆਗੂ ਜੋਨੀ ਅਰੋੜਾ, ਐਮ ਸੀ ਗੁਰਵਿੰਦਰ ਸਿੰਘ ਸੰਧੂ, ਜਗਸੀਰ ਮਲਾਣਾ, ਨਛੱਤਰ ਰਾਓ, ਬਿੱਟੂ, ਆਪ ਆਗੂ ਸ਼ਮੀ ਕਪੂਰ, ਮਿੰਟੂ ਸੈਣੀ, ਰਿੰਕੂ ਕੁਦਨੀ ਅਧਿਕਾਰੀ ਤੇ ਹੋਰ ਵਰਕਰ ਮੌਜੂਦ ਸਨ |