15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਤੋਂ ਵਾਪਸ ਆ ਰਹੀ ਬੱਸ ਉਸਾਰੀ ਅਧੀਨ ਰੋਡ ਕਾਰਨ ਪਲਟੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 13-04-2026
ਰਾਮਾ ਮੰਡੀ, 11 ਅਪ੍ਰੈਲ (ਪ.ਪ.)-ਸ਼੍ਰੋਮਣੀ ਅਕਾਲੀ ਦਲ ਦੀ ਤਲਵੰਡੀ ਸਾਬੋ ਵਿਖੇ ਪੰਜਾਬ ਬਚਾਓ ਵਿਸ਼ਾਲ ਰੈਲੀ ਤੋਂ ਵਾਪਸ ਪਰਤ ਰਹੀ ਅਕਾਲੀ ਵਰਕਰਾਂ ਦੀ ਬੱਸ ਪਿੰਡ ਸੇਖੂ ਦੇ ਨਜ਼ਦੀਕ ਇੰਡੀਅਨ ਆਇਲ ਪੰਪ ਕੋਲ ਉਸਾਰੀ ਅਧੀਨ ਰੋਡ ਤੇ ਪਲਟ ਗਈ ਇਸ ਬੱਸ ਵਿਚ ਪਿੰਡ ਚੱਕ ਹੀਰਾ ਸਿੰਘ ਵਾਲਾ ਦੇ 35 ਦੇ ਲਗਭਗ ਵਿਅਕਤੀ ਸਵਾਰ ਸਨ, ਜਿੰਨ੍ਹਾਂ 'ਚੋਂ ਕੁਝ ਵਿਅਕਤੀਆਂ ਦੇ ਮਾਮਲੇ ਸੱਟਾਂ ਲੱਗੀਆਂ ਦੱਸੀਆਂ ਜਾ ਰਹੀਆਂ ਹਨ | ਸ਼੍ਰੋਮਣੀ ਅਕਾਲੀ ਦਲ ਦੇ ਯੂਥ ਦੇ ਪ੍ਰਧਾਨ ਸੁਰਿੰਦਰ ਪਾਲ ਸਿੰਘ ਸਰਾਂ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਵਿਚ ਸ਼ਾਮਿਲ ਹੋਣ ਗਏ ਸਨ | ਇਸ ਮੌਕੇ ਪ੍ਰਧਾਨ ਸੁਰਿੰਦਰ ਪਾਲ ਸਿੰਘ ਸਰਾਂ ਨੇ ਹਾਦਸੇ ਸੰਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਠੇਕੇਦਾਰਾਂ ਵਲੋਂ ਰਿਫ਼ਾਇੰਨਰੀ ਰੋਡ ਦੀ ਉਸਾਰੀ ਨਿਯਮਾਂ ਮੁਤਾਬਿਕ ਨਹੀਂ ਕੀਤੀ ਜਾ ਰਹੀ ਰੋਡ ਉੱਪਰ ਬਹੁਤੀਆਂ ਨਾਜ਼ੁਕ ਥਾਵਾਂ 'ਤੇ ਕੋਈ ਵੀ ਸਾਈਨ ਬੋਰਡ ਵਗ਼ੈਰਾ ਵੀ ਨਹੀਂ ਲਗਾਇਆ ਗਿਆ ਹੈ | ਇਹ ਹਾਦਸਾ ਸੜਕ ਪੋਲੀ ਹੋਣ ਕਾਰਨ ਵਾਪਰਿਆ | ਚੱਕ ਹੀਰਾ ਸਿੰਘ ਵਾਲਾ ਦੇ ਸੁਰਿੰਦਰ ਪਾਲ ਸਿੰਘ ਸਰਾਂ ਨੇ ਦੱਸਿਆ ਕਿ ਹਾਦਸੇ ਦੌਰਾਨ ਉਸ ਦੀ ਆਪਣੀ ਬਾਂਹ 'ਤੇ ਵੀ ਸੱਟ ਲੱਗੀ ਹੈ | ਇਸ ਤੋਂ ਇਲਾਵਾ ਪਿੰਡ ਦੇ ਬਿੱਲੂ ਮੈਂਬਰ ਦੇ ਵੀ ਸੱਟਾਂ ਲੱਗੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਥਾਣਾ ਬਾਲਿਆਂਵਾਲੀ ਮੂਹਰੇ ਸੰਕੇਤਕ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ 'ਵਿਦਿਆਰਥੀ ਗੁਰਮਤਿ ਸਮਾਗਮ' 'ਚ ਉੱਭਰਿਆ ਸਿੱਖੀ ਜਜ਼ਬਾ •ਸਿੰਘ ਸਾਹਿਬ ਤੇ ਸ਼੍ਰੋਮਣ...
Ad Position 24