ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ’ਤੇ ਪਹਿਰਾ ਦੇਣ ਦੀ ਲੋੜ - ਝੂੰਦਾਂ
ਅਮਰਗੜ੍ਹ 29 ਨਵੰਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀ)-‘ਅਕਾਲੀ ਦਲ ਵਾਰਿਸ ਪੰਜਾਬ ਦੇ’ ਹਲਕਾ ਅਮਰਗੜ੍ਹ ਤੋਂ ਇੰਚਾਰਜ ਜਥੇਦਾਰ ਇਕਬਾਲ ਸਿੰਘ ਝੂੰਦਾਂ ਸਾਬਕਾ ਵਿਧਾਇਕ ਅਮਰਗੜ੍ਹ ਵੱਲੋਂ ਹਲਕੇ ਦੇ ਚਾਰ ਸਰਕਲਾਂ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਸਿੰਘ ਸਭਾ ਅਮਰਗੜ੍ਹ ਵਿਖੇ ਕੀਤੀ ਗਈ, ਜਿਸ ਵਿੱਚ ਵੱਖ ਵੱਖ ਪਿੰਡਾਂ ਦੇ ਆਗੂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਇਹ ਲੜਾਈ ਸਿਰਫ ਸੱਤਾ ਦੀ ਲੜਾਈ ਨਹੀਂ ਹੈ ਸਗੋਂ ਸਮੁੱਚੇ ਪੰਜਾਬੀਆਂ ਦੀ ਹੋਂਦ ਦੀ ਲੜਾਈ ਹੈ।
ਗ
ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਜਥੇਦਾਰ ਇਕਬਾਲ ਸਿੰਘ ਝੂੰਦਾਂ। ਤਸਵੀਰ-ਪਵਿੱਤਰ ਸਿੰਘ
30-11-2026
ਅਮਰਗੜ੍ਹ 29 ਨਵੰਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀ)-‘ਅਕਾਲੀ ਦਲ ਵਾਰਿਸ ਪੰਜਾਬ ਦੇ’ ਹਲਕਾ ਅਮਰਗੜ੍ਹ ਤੋਂ ਇੰਚਾਰਜ ਜਥੇਦਾਰ ਇਕਬਾਲ ਸਿੰਘ ਝੂੰਦਾਂ ਸਾਬਕਾ ਵਿਧਾਇਕ ਅਮਰਗੜ੍ਹ ਵੱਲੋਂ ਹਲਕੇ ਦੇ ਚਾਰ ਸਰਕਲਾਂ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਸਿੰਘ ਸਭਾ ਅਮਰਗੜ੍ਹ ਵਿਖੇ ਕੀਤੀ ਗਈ, ਜਿਸ ਵਿੱਚ ਵੱਖ ਵੱਖ ਪਿੰਡਾਂ ਦੇ ਆਗੂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਇਹ ਲੜਾਈ ਸਿਰਫ ਸੱਤਾ ਦੀ ਲੜਾਈ ਨਹੀਂ ਹੈ ਸਗੋਂ ਸਮੁੱਚੇ ਪੰਜਾਬੀਆਂ ਦੀ ਹੋਂਦ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਧੜੇਬੰਦੀਆਂ ਨਿੱਕੀਆਂ ਮੋਟੀਆਂ ਗੱਲਾਂ ਤੋਂ ਉੱਪਰ ਉੱਠ ਕੇ ਆਪਾਂ ਸਾਰੇ ਇਕੱਠੇ ਹੋ ਕੇ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਈਏ ਕਿਉਂਕਿ ਅੱਜ ਪੰਜਾਬ ਬੜੇ ਨਾਜ਼ੁਕ ਦੌਰ ਚੋਂ ਗੁਜ਼ਰ ਰਿਹਾ ਹੈ, ਜੇਕਰ ਅਸੀਂ ਹੁਣ ਨਾ ਸੰਭਲੇ ਤਾਂ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਦੁਖਦਾਈ ਹੋਵੇਗਾ। ਸ੍ਰੋਮਣੀ ਦਲ ਬਾਦਲ ਤੇ ਭਾਜਪਾ ਗੱਠਜੋੜ ਤੇ ਕਟਾਕਸ਼ ਕਰਦਿਆ ਉਨ੍ਹਾਂ ਨੂੰ ਕਿਹਾ ਕਿ ਕਿਸਾਨੀ ਸੰਘਰਸ਼ ਮੌਕੇ ਅਕਾਲੀ ਦਲ ਨੇ ਭਾਜਪਾ ਨਾਲ ਗੱਠਜੋੜ ਤੋੜਿਆ ਸੀ ਕਿ ਉਹ ਪੰਜਾਬ ਵਿਰੋਧੀ ਹੈ, ਸੰਘਰਸ਼ ਦੌਰਾਨ ਸੈਂਕੜੇ ਕਿਸਾਨਾਂ ਦੀਆਂ ਸ਼ਹਾਦਤਾਂ ਹੋਈਆਂ ਫਿਰ ਅੱਜ ਸਿਰਫ ਸੱਤਾ ਦੀ ਲਾਲਸਾ ਬਸ ਕੇਂਦਰ ਅੱਗੇ ਚੁੱਕ ਕੇ ਇੱਕ ਪਰਿਵਾਰ ਦੀਆਂ ਵਜ਼ੀਰੀਆਂ ਸਮਝੌਤਾ ਹੋਇਆ ਹੈ, ਪਰੰਤੂ ਪੰਜਾਬ ਦੇ ਲੋਕ ਹੁਣ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ ਆਪਾਂ ਪੰਜ ਪੰਜ ਪਿੰਡਾਂ ਦੇ ਜੋਨ ਬਣਾ ਕੇ ਜਮੀਨੀ ਪੱਧਰ ਤੇ ਭਾਈ ਅੰਮ੍ਰਿਤਪਾ ਲ ਸਿੰਘ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਮਜਬੂਤ ਕਰਨ ਲਈ ਕੰਮ ਕਰੀਏ, ਤਾਂ ਹੀ ਪੰਜਾਬ ਪੰਜਾਬੀਅਤ ਅਤੇ ਘੱਟ ਗਿਣਤੀਆਂ ਦੇ ਹੱਕਾਂ ਨੂੰ ਬਚਾਇਆ ਜਾ ਸਕਦਾ। ਇਸ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਜਥੇਦਾਰ ਮੇਘ ਸਿੰਘ ਗੁਆਰਾ, ਮਨਜਿੰਦਰ ਸਿੰਘ ਮਨੀ ਲਾਂਗੜੀਆਂ, ਜ਼ਿਲ੍ਹਾ ਹਹਪ੍ਰਧਾਨ ਜਗਦੇਵ ਸਿੰਘ ਜੱਗੀ ਚੌਂਦਾ, ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਬਾਵਾ, ਸੁਖਬੀਰ ਸਿੰਘ ਬਿੱਟੂ ਸਲੇਮਪੁਰ ਜ਼ਿਲ੍ਹਾ ਪਰਿਸ਼ਦ ਮੈਂਬਰ, ਦਿਲਬਾਗ ਸਿੰਘ ਖੇੜੀ ਸੋਢੀਆਂ,ਪ੍ਰਦਮਨ ਸਿੰਘ ਸੋਹੀ, ਸਰਪੰਚ ਰਜਿੰਦਰ ਸਿੰਘ ਟੀਨਾ ਨੰਗਲ, ਗੁਰਦੇਵ ਸਿੰਘ ਸੰਗਾਲਾ,ਸਰਪੰਚ ਹਰਮੀਤ ਸਿੰਘ ਚੱਪੜੋਦਾ,ਪ੍ਰਧਾਨ ਪਰਸਨ ਸਿੰਘ ਲਸੋਈ, ਕੌਂਸਲਰ ਸੇਠੀ ਰਾਮ, ਕੌਂਸਲਰ ਬਲਕਾਰ ਸਿੰਘ ਬੱਗਾ, ਅਮਰੀਕ ਸਿੰਘ,ਨੰਬਰਦਾਰ ਦਰਸ਼ਨ ਸਿੰਘ ਅਮਰਗੜ੍ਹ,ਮਨੋਹਰ ਲਾਲ, ਗੁਰਦੀਪ ਸਿੰਘ ਦੀਪੀ ਚੌਂਦਾ, ਲਖਵਿੰਦਰ ਸਿੰਘ ਸਰਪੰਚ ਝੱਲ, ਬਲਾਕ ਸੰਮਤੀ ਮੈਂਬਰ ਹਰਪ੍ਰੀਤ ਸਿੰਘ ਹੈਪੀ, ਹਰਫੂਲ ਸਿੰਘ ਨਿਆਮਤਪੁਰ, ਸਰਪੰਚ ਬਲਜੀਤ ਸਿੰਘ ਧੀਰੋਮਾਜਰਾ, ਪ੍ਰਧਾਨ ਜ਼ਹਿਰ ਖਾ ਬਿੰਜੋਕੀ,ਸਾਬਕਾ ਸਰਪੰਚ ਚਰਨਜੀਤ ਸਿੰਘ ਹੁਸੈਨਪੁਰਾ, ਜਤਿੰਦਰ ਸਿੰਘ ਹੈਪੀ ਰਾਮਪੁਰ ਛੰਨਾ ,ਬਲਾਕ ਸੰਮਤੀ ਮੈਂਬਰ, ਮਾਸਟਰ ਕੁਲਵੰਤ ਸਿੰਘ ਅਮਰਗੜ,ਸਰਪੰਚ ਗਮਦੂਰ ਸਿੰਘ ਸਲਾਰ, ਸੁਖਵਿੰਦਰ ਸਿੰਘ ਸੁੱਖਾ ਤੋਲੇਵਾਲ, ਲੋਪਿੰਦਰ ਸਿੰਘ ਲੋਪੀ, ਜੈਲਦਾਰ ਪਰਮਪਾਲ ਸਿੰਘ ਬਾਗੜੀਆ, ਬਲਜਿੰਦਰ ਸਿੰਘ ਭੱਟੀਆ ਖੁਰਦ, ਜਤਿੰਦਰ ਸਿੰਘ ਭੱਟੀਆ, ਬਿੱਟੂ ਸਰਪੰਚ ਭੱਟੀਆ, ਸਰਪੰਚ ਕੁਲਵਿੰਦਰ ਸਿੰਘ ਹਿੰਮਤਾਣਾ, ਦਿਲਪ੍ਰੀਤ ਸਿੰਘ ਸੰਗਲੀ ਖੁਰਦ, ਸਰਪੰਚ ਲੋਪਿੰਦਰ ਸਿੰਘ ਮਾਣਕਮਾਜਰਾ, ਸਰਪੰਚ ਬਿੱਕਰ ਸਿੰਘ ਸੱਦੋਪੁਰ, ਗੁਰਪ੍ਰੀਤ ਸਿੰਘ ਦਰਦੀ ਸਰਪੰਚ, ਮਨਜਿੰਦਰ ਸਿੰਘ ਗੋਗੀ,: ਜਸਵੀਰ ਸਿੰਘ ਕਾਕਾ ਨਾਰੀਕੇ ਅਤੇ ਜਗਵਿੰਦਰ ਸਿੰਘ ਹੱਥੋਆ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਆਗੂ ਹਾਜ਼ਰ ਸਨ।