ਮਲੇਰਕੋਟਲਾ, 12 ਅਪ੍ਰੈਲ (ਮਨਜਿੰਦਰ ਸਿੰਘ ਸਰੌਦ) - ਮਲੇਰਕੋਟਲਾ ਵਿਖੇ ਹੋਮਿਉਪੈਥੀ ਦੇ ਜਨਮ ਦਾਤਾ ਡਾ. ਹੈਨੀਮਨ ਦਾ 271 ਵਾਂ ਜਨਮ ਦਿਵਸ ਜੋ ਕਿ ਵਿਸ਼ਵ ਹੋਮਿਉਪੈਥੀ ਦਿਵਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਮਲੇਰਕੋਟਲਾ ਦੇ ਇੰਚਾਰਜ ਡਾ. ਮਨਪ੍ਰੀਤ ਸਿੰਘ ਮਾਨ ਤੇ ਸ਼੍ਰੀਮਤੀ ਰੁਬੀਨਾ ਵੱਲੋਂ ਡਾ. ਰਾਜੀਵ ਕੁਮਾਰ ਜਿੰਦੀਆ ਹੋਮਿਓਪੈਥਿਕ ਮੈਡੀਕਲ ਅਫ਼ਸਰ ਦੀ ਰਹਿਨੁਮਾਈ ਹੇਠ ਸ਼ਰਧਾ ਦੇ ਫੁੱਲ ਭੇਟ ਕਰਕੇ ਮਨਾਇਆ ਗਿਆ | ਇਸ ਸਮੇਂ ਡਾ. ਮਾਨ ਨੇ ਦੱਸਿਆ ਕਿ ਹੋਮਿਓਪੈਥਿਕ ਇਲਾਜ ਪ੍ਰਣਾਲੀ ਪੁਰਾਣੀਆਂ ਬਿਮਾਰੀਆਂ ਲਈ ਬਹੁਤ ਹੀ ਕਾਰਗਰ ਹੈ ਜੋ ਕਿ ਰੋਗ ਨੂੰ ਜੜ੍ਹ ਤੋਂ ਖ਼ਤਮ ਕਰ ਦਿੰਦੀ ਹੈ | ਦਵਾਈ ਦਾ ਸਰੀਰ 'ਤੇ ਕੋਈ ਦੁਰ ਪ੍ਰਭਾਵ ਵੀ ਨਹੀਂ ਪੈਂਦਾ | ਇਸ ਮੌਕੇ ਹੋਮਿਉਪੈਥੀ ਡਾਕਟਰ ਸਾਹਿਬਾਨ ਤੋਂ ਇਲਾਵਾ ਸੀਨੀਅਰ ਆਗੂ ਨੇਤਰ ਸਿੰਘ ਸਰੌਦ, ਸੁਖਵਿੰਦਰ ਸਿੰਘ, ਹਲੀਮ ਅਖ਼ਤਰ, ਪਵਨਦੀਪ ਕੌਰ ਵੀ ਹਾਜ਼ਰ ਸਨ |