13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਕੇਂਦਰ ਦੀ ਟੀਮ ਵੱਲੋਂ ਧੂਰੀ ਅਨਾਜ ਮੰਡੀ ਦਾ ਦੌਰਾ

Ad Position 21
No active advertisement
ਅਜੀਤ ਡੈਸਕ 14-04-2026
ਧੂਰੀ, 13 ਅਪ੍ਰੈਲ (ਲਖਵੀਰ ਸਿੰਘ ਧਾਂਦਰਾ)-ਅਨਾਜ ਮੰਡੀ ਧੂਰੀ ਵਿਖੇ ਅੱਜ ਕੇਂਦਰੀ ਟੀਮ ਵੱਲੋਂ ਦੌਰਾ ਕਰ ਕੇ ਕਣਕ ਦੀ ਫ਼ਸਲ ਦੇ ਨਮੂਨੇ ਲਏ ਗਏ ਟੀਮ ਮੈਂਬਰਾਂ ਨੇ ਦੱਸਿਆ ਮੀਂਹ ਕਾਰਨ ਨੁਕਸਾਨੀ ਕਣਕ ਦੀ ਫ਼ਸਲ ਦਾ ਦਾਣਾ ਖ਼ਰੀਦ ਮਾਪ ਡੰਡਾ ਤੇ ਖਰਾ ਨਹੀਂ ਉੱਤਰਦਾ ਉਨ੍ਹਾਂ ਦੱਸਿਆ ਕਿ ਵੱਖ-ਵੱਖ ਮੰਡੀਆਂ ਵਿੱਚੋਂ ਕਣਕ ਦੇ ਨਮੂਨੇ ਲੈ ਗਏ ਜਾਂਚ ਲੈਬੋਟਰੀ ਭੇਜੇ ਜਾ ਰਹੇ ਹਨ | ਇਸ ਮੌਕੇ ਉਨ੍ਹਾਂ ਨਾਲ ਡੀ.ਐਫ.ਸੀ ਗੁਰਪ੍ਰੀਤ ਸਿੰਘ ਕੰਗ, ਡੀ.ਐਮ ਮਾਰਕਫੈੱਡ ਬਲਦੀਪ ਸਿੰਘ, ਵੇਅਰ ਹਾਊਸ ਦੇ ਡੀ.ਐਮ ਪੁਸ਼ਪਿੰਦਰ ਸਿੰਘ ਡੀ.ਐਮ ਪਨਸਪ ਗੌਰਵ ਅਤੇ ਧੂਰੀ ਦਫ਼ਤਰਾਂ ਦੇ ਅਧਿਕਾਰੀ ਮੌਜੂਦ ਸਨ | ਡੀ. ਐਫ . ਸੀ ਗੁਰਪ੍ਰੀਤ ਸਿੰਘ ਕੰਗ ਨੇ ਦੱਸਿਆ ਮੰਡੀ ਵਿੱਚ 35 ਤੋਂ 40 ਫ਼ੀਸਦੀ ਵਿਕਣ ਲਈ ਆ ਚੁੱਕੀ ਪਰ ਕਣਕ ਦਾ ਦਾਣਾ ਖ਼ਰਾਬ ਹੋਣ ਕਾਰਨ ਏਜੰਸੀ ਇੰਸਪੈਕਟਰਾਂ ਨੂੰ ਕਣਕ ਦੀ ਖ਼ਰੀਦ ਕਰਨ ਵਿੱਚ ਦਿੱਕਤ ਆ ਰਹੀ ਹੈ | ਪੰਜਾਬ ਸਰਕਾਰ ਵੱਲੋਂ ਪਿਛਲੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਮਿਲ ਕੇ ਕਣਕ ਦੀ ਖ਼ਰੀਦ ਸ਼ਰਤਾਂ ਵਿੱਚ ਢਿੱਲ ਦੇਣ ਦੀ ਮੰਗ ਕੀਤੀ ਗਈ ਇਸ ਸਬੰਧੀ ਆੜ੍ਹਤੀਆ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਜਤਿੰਦਰ ਸਿੰਘ ਸੋਨੀ ਮੰਡੇਰ ਅਤੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਕੁਮਾਰ ਬੱਬਲੂ ਕਿਹਾ ਕਿਸਾਨਾਂ ਨੂੰ ਕਿਸਾਨਾਂ ਨੂੰ ਕਣਕ ਵੇਚਣ ਵਿੱਚ ਰਾਹਤ ਮਿਲੇਗੀ ਰਾਹਤ ਮਿਲੇਗੀ ਉਮੀਦ ਹੈ ਜਲਦੀ ਹੀ ਕਣਕ ਦੀ ਖ਼ਰੀਦ ਸ਼ੁਰੂ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਅੰਨ੍ਹੇ ਕਤਲ, ਡਕੈਤੀ ਤੇ ਚੋਰੀ ਕਰਨ ਵਾਲੇ ਗਰੋਹ ਦੇ 7 ਮੈਂਬਰ ਸੰਗਰੂਰ ਪੁਲਿਸ ਨੇ ਕੀਤੇ ਕਾਬੂ ਅਗਲੀ ਖ਼ਬਰ 'ਆਪ' ਆਗੂ ਗੁਰਮੇਲ ਸਿੰਘ ਘਰਾਚੋਂ ਨੇ ਪਿੰਡ ਘਾਬਦਾਂ ਦੇ ਸਪੁਰਦ ਕੀਤਾ ਪਾਣੀ ਵਾਲਾ ਟੈਂਕਰ
Ad Position 24