13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਕੇਂਦਰੀ ਟੀਮ ਨੇ ਜ਼ਿਲ੍ਹਾ ਸੰਗਰੂਰ ਦੀਆਂ ਅਨਾਜ ਮੰਡੀਆਂ ਦਾ ਕੀਤਾ ਦੌਰਾ <br/>

Ad Position 21
No active advertisement
ਅਜੀਤ ਡੈਸਕ 14-04-2026

ਸੰਗਰੂਰ, 13 ਅਪ੍ਰੈਲ (ਧੀਰਜ ਪਸ਼ੌਰੀਆ)-ਜ਼ਿਲ੍ਹਾ ਸੰਗਰੂਰ ਜਿੱਥੇ 2.40 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਕਾਸ਼ਤ ਕੀਤੀ ਗਈ ਹੈ ਅਤੇ ਪਿਛਲੇ ਸਾਲ ਇਸ ਜ਼ਿਲੇ੍ਹ ਵਿੱਚ 9.50 ਲੱਖ ਮੀਟਰਕ ਟਨ ਕਣਕ ਦੀ ਖ਼ਰੀਦ ਹੋਈ ਸੀ ਦੀਆਂ ਮੰਡੀਆਂ ਦਾ ਅੱਜ ਕੇਂਦਰੀ ਟੀਮ ਵੱਲੋਂ ਦੌਰਾ ਕੀਤਾ ਗਿਆ ਤਾਂ ਜੋ ਪਿਛਲੇ ਦਿਨਾਂ ਵਿੱਚ ਹੋਈ ਬੇਮੌਸਮੀ ਬਰਸਾਤ ਕਾਰਨ ਕਣਕ ਨੂੰ ਹੋਏ ਨੁਕਸਾਨ ਦਾ ਸਹੀ ਜਾਇਜ਼ਾ ਲਿਆ ਜਾ ਸਕੇ | ਦੋ ਮੈਂਬਰੀ ਕੇਂਦਰੀ ਟੀਮ ਜਿਨ੍ਹਾਂ ਨਾਲ ਸਥਾਨਕ ਐਫ.ਸੀ.ਆਈ ਅਤੇ ਖ਼ੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਮੌਜੂਦ ਸਨ ਨੇ ਸੰਗਰੂਰ, ਭਵਾਨੀਗੜ੍ਹ ਅਤੇ ਧੂਰੀ ਦੀਆਂ ਅਨਾਜ ਮੰਡੀਆਂ ਵਿੱਚ ਪਹੁੰਚ ਕੇ ਕਣਕ ਦੀਆਂ ਵੱਖ-ਵੱਖ ਢੇਰੀਆਂ ਤੋਂ ਹਰ ਮੰਡੀ ਵਿੱਚੋਂ ਪੰਜ ਪੰਜ ਨਮੂਨੇ ਲਏ ਗਏ | ਜ਼ਿਕਰ ਯੋਗ ਹੈ ਕਿ ਕਣਕ ਦੀ ਫ਼ਸਲ ਪੱਕਣ ਮੌਕੇ ਹੋਈ ਬੇਮੌਸਮੀ ਬਰਸਾਤ ਕਾਰਨ ਜਿੱਥੇ ਵੱਡੀ ਮਾਤਰਾ ਵਿੱਚ ਕਣਕ ਦਾ ਦਾਣਾ ਮਾਜੂ ਹੋਇਆ ਹੈ ਉੱਥੇ 50% ਤੱਕ ਕਣਕ ਦਾ ਦਾਣਾ ਬਦਰੰਗ ਵੀ ਹੋ ਗਿਆ ਹੈ | ਇਸ ਨੂੰ ਲੈ ਕੇ ਕਣਕ ਦੀ ਖ਼ਰੀਦ ਲਈ ਨਿਰਧਾਰਤ ਨਿਯਮਾਂ ਵਿੱਚ ਰਿਆਇਤ ਲੈਣ ਲਈ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜ ਦੇ ਅਧਿਕਾਰੀ, ਦਿੱਲੀ ਵਿਖੇ ਕੇਂਦਰੀ ਮੰਤਰੀ ਅਤੇ ਅਧਿਕਾਰੀਆਂ ਨੂੰ ਮਿਲੇ ਸਨ | ਡੀ.ਐਫ.ਐੱਸ.ਸੀ ਗੁਰਪ੍ਰੀਤ ਸਿੰਘ ਕੰਗ ਨੇ ਦੱਸਿਆ ਕਿ ਕੇਂਦਰ ਦੀਆਂ ਨੌਂ ਟੀਮਾਂ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕਰ ਰਹੀਆਂ ਹਨ | ਇਨ੍ਹਾਂ ਟੀਮਾਂ ਦੀ ਰਿਪੋਰਟ ਕੇਂਦਰ ਸਰਕਾਰ ਕੋਲ ਪਹੁੰਚਣ ਤੋਂ ਬਾਅਦ ਜਲਦ ਹੀ ਖ਼ਰੀਦ ਲਈ ਰਿਆਇਤਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਸ਼ੁਰੂ ਹੋ ਜਾਵੇਗੀ | ਇਸ ਮੌਕੇ ਇੰਸਪੈਕਟਰ ਰਾਜੇਸ਼ ਬਾਂਸਲ, ਇੰਸਪੈਕਟਰ ਪੰਕਜ ਗਰਗ, ਇੰਸਪੈਕਟਰ ਰੌਬਿਨ ਗੋਇਲ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ, ਅਕਾਂਉਟੈਂਟ ਯੂਨੀਅਨ ਦੇ ਪ੍ਰਧਾਨ ਧਰਮਿੰਦਰ ਤਿਵਾੜੀ ਅਤੇ ਹੋਰ ਮੌਜੂਦ ਸਨ | ਇਸੇ ਦੌਰਾਨ ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸੀਸ਼ਨ ਕੁਮਾਰ ਤੁੰਗਾਂ, ਕੇਵਲ ਗੁਪਤਾ, ਕਮਲ ਮਿੱਤਲ, ਵਿਜੈ ਜੈਨ, ਮਨੋਜ ਗਰਗ, ਹਰਿੰਦਰ ਬਾਵਾ, ਪ੍ਰਦੀਪ ਸਿੰਗਲਾ, ਅਮਨ ਪੂਨੀਆ, ਨਰਿੰਦਰ ਨਿੰਦੀ, ਜਤਿੰਦਰ ਗਰੇਵਾਲ, ਕੁਲਦੀਪ ਤਿਵਾੜੀ, ਨਰੇਸ਼ ਵਿੱਕੀ, ਕੇਸ਼ਵ ਸਿੰਗਲਾ, ਚਰਨਜੀਤ ਸ਼ਰਮਾ, ਦਲਵੀਰ ਅÏਲਖ, ਦਰਸ਼ਨ ਕੁਮਾਰ ਤੁੰਗਾਂ, ਹਰਦੀਪ ਸ਼ਰਮਾ, ਵਿਜੇ ਕੁਮਾਰ ਤੋਂ ਇਲਾਵਾ ਅਕਾਊਟੈਂਟ ਯੂਨੀਅਨ ਦੇ ਸੁਰਜੀਤ ਭੁੱਲਰ, ਚਰਨਜੀਤ ਕਾਂਝਲਾ, ਗੋਗੀ ਉਭਾਵਾਲ, ਵਕੀਲ ਮਛਾਲ, ਵਰਨ ਬੰਟੀ ਨੇ ਕਿਹਾ ਕਿ ਮੰਡੀ ਵਿੱਚ ਕਣਕ ਦੀ ਖ਼ਰੀਦ ਲਈ ਪ੍ਰਬੰਧ ਮੁਕੰਮਲ ਹਨ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਘਰੇਲੂ ਕਲੇਸ਼ ਕਾਰਨ ਨੌਜਵਾਨ ਵੱਲੋਂ ਖ਼ੁਦਕੁਸ਼ੀ, ਪਤਨੀ, ਸਾਲੀ 'ਤੇ ਇੱਕ ਹੋਰ ਖ਼ਿਲਾਫ਼ ਮਾਮਲਾ ਦਰਜ <br/>
Ad Position 24