ਧੂਰੀ, 16 ਅਪ੍ਰੈਲ (ਲਖਵੀਰ ਸਿੰਘ ਧਾਂਦਰਾ) - ਡਾ. ਬਲਵੀਰ ਸਿੰਘ ਦੀ ਅਗਵਾਈ ਵਿੱਚ ਚੱਲ ਰਹੇ ਦੇਸ਼ ਭਗਤ ਕਾਲਜ ਬਰੜਵਾਲ ਵਿੱਚ ਨਿਯੁਕਤ ਅੰਗਰੇਜ਼ੀ ਵਿਭਾਗ ਦੇ ਮੁਖੀ ਅਤੇ ਪ੍ਰੋਫ਼ੈਸਰ ਡਾ. ਜਸਪਾਲ ਸਿੰਘ 'ਓਫੀਸਰ ਟਰੇਨਿੰਗ ਅਕੈਡਮੀ ਕਾਮਤੀ ਮਹਾਰਾਸ਼ਟਰ ਵਿਚ ਤਿੰਨ ਮਹੀਨਿਆਂ ਦਾ ਪ੍ਰੀ-ਕਮਿਸ਼ਨ ਟਰੇਨਿੰਗ ਪ੍ਰੋਗਰਾਮ ਪੂਰਾ ਕਰਨ ਉਪਰੰਤ ਧੂਰੀ ਪਹੁੰਚੇ | ਭਾਰਤ ਸਰਕਾਰ ਨੇ ਉਨ੍ਹਾਂ ਨੂੰ ਐਨਸੀਸੀ ਅਫ਼ਸਰ ਵਜੋਂ ਲੈਫ਼ਟੀਨੈਂਟ ਦਾ ਰੈਂਕ ਪ੍ਰਦਾਨ ਕੀਤਾ | ਇਸ ਖ਼ੁਸ਼ੀ ਵਿੱਚ ਡਾ. ਜਸਪਾਲ ਸਿੰਘ ਦੇ ਕਾਲਜ ਪਹੁੰਚਣ 'ਤੇ ਪਿ੍ੰਸੀਪਲ ਡਾ. ਬਲਵੀਰ ਸਿੰਘ, ਸਮੂਹ ਵਿਭਾਗਾਂ ਦੇ ਅਧਿਆਪਕਾਂ ਅਤੇ ਐਨਸੀਸੀ ਕੈਡਟਾਂ ਨੇ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਭਰਵਾਂ ਸਵਾਗਤ ਕੀਤਾ | ਡਾ. ਜਸਪਾਲ ਸਿੰਘ ਦੀ ਇਸ ਪ੍ਰਾਪਤੀ ਉੱਤੇ ਪੂਰੇ ਇਲਾਕੇ ਵਿੱਚ ਖ਼ੁਸ਼ੀ ਦੀ ਲਹਿਰ ਚੱਲ ਰਹੀ ਹੈ | ਇਸ ਸਮੇਂ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਡਾ. ਜਸਪਾਲ ਸਿੰਘ ਨੇ ਟਰੇਨਿੰਗ ਦੌਰਾਨ ਪ੍ਰਾਪਤ ਕੀਤੇ ਤਜਰਬੇ ਅਤੇ ਅਨੁਭਵ ਨੂੰ ਕਾਲਜ ਦੇ ਵਿਦਿਆਰਥੀਆਂ ਨਾਲ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਅਨੁਸ਼ਾਸਨ ਅਤੇ ਸਖਤ ਮਿਹਨਤ ਨਾਲ ਵਿਦਿਆਰਥੀ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹਨ | ਇਸ ਮੌਕੇ ਦੇਸ਼ ਭਗਤ ਕਾਲਜ ਬਰੜਵਾਲ ਟਰੱਸਟ ਦੇ ਸੈਕਟਰੀ ਬਲਵੰਤ ਸਿੰਘ ਮੀਮਸਾ, ਟਰੱਸਟੀ ਮੈਂਬਰ ਜਤਿੰਦਰ ਸਿੰਘ ਸੋਨੀ ਮੰਡੇਰ ਅਤੇ ਡਾ ਸੁਖਵਿੰਦਰ ਸਿੰਘ ਧਾਂਦਰਾ ਟਰੱਸਟੀ ਮੈਂਬਰ ਨੇ ਐਨਸੀਸੀ ਕ੍ਰੈਡਿਟ ਨੂੰ ਪੜ੍ਹਾਈ ਦੇ ਨਾਲ-ਨਾਲ ਦੇਸ਼ ਦੀ ਭਲਾਈ ਲਈ ਵੱਖੋ-ਵੱਖਰੇ ਪ੍ਰੋਗਰਾਮ ਉਲੀਕਨ ਲਈ ਉਤਸਕ ਕੀਤਾ |