ਸ਼ੇਰਪੁਰ, 16 ਅਪ੍ਰੈਲ (ਜੋਸ਼ੀ) - ਹਲਕਾ ਵਿਧਾਇਕ ਕੁਲਵੰਤ ਸਿੰਘ ਪਡੋਰੀ ਵੱਲੋਂ ਪਿੰਡ ਭਗਵਾਨਪੁਰਾ ਦੀ ਫਿਰਨੀ ਪੱਕੀ ਕਰਨ ਦੇ ਕੰਮ ਅਤੇ ਨਵੇਂ ਬੱਸ ਅੱਡੇ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਇਲਾਕੇ ਦੇ ਜਿਹੜੇ ਵੀ ਵਿਕਾਸ ਕਾਰਜ ਅਧੂਰੇ ਪਏ ਹਨ, ਉਨ੍ਹਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ | ਵਿਧਾਇਕ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਲੰਬੇ ਸਮੇਂ ਤੱਕ ਕਿਸੇ ਵੀ ਸਰਕਾਰ ਵੱਲੋਂ ਪਿੰਡ ਭਗਵਾਨਪੁਰਾ ਦੀ ਫਿਰਨੀ ਵੱਲ ਧਿਆਨ ਨਹੀਂ ਦਿੱਤਾ ਗਿਆ | ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੀਆਂ ਮੁੱਖ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਕੰਮ ਨੂੰ ਤਰਜੀਹ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਫਿਰਨੀ ਨੂੰ ਪੱਕਾ ਕਰਨ ਲਈ ਟੈਂਡਰ ਹੋ ਚੁੱਕਾ ਹੈ ਅਤੇ ਜਲਦੀ ਹੀ ਕੰਮ ਸ਼ੁਰੂ ਕਰ ਕੇ ਮੁਕੰਮਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਗਲੀਆਂ ਨਾਲੀਆਂ ਅਤੇ ਨਹਿਰੀ ਪਾਣੀ ਦੇ ਲਈ ਵੀ ਵੱਖਰੇ ਉਪਰਾਲੇ ਕੀਤੇ ਗਏ ਹਨ | ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੁਰ ਰਾਜਵਿੰਦਰ ਸਿੰਘ, ਸਰਪੰਚ ਰੁਪਾਲੀ ਭਗਵਾਨਪੁਰਾ, ਆਮ ਆਦਮੀ ਪਾਰਟੀ ਬਲਾਕ ਦੇ ਮੁੱਖ ਬੁਲਾਰੇ ਚੇਤਨ ਰਿਸ਼ੀ, ਪੰਚ ਮੋਨੂ ਸ਼ਰਮਾ, ਸਾਬਕਾ ਸਰਪੰਚ ਰਾਮ ਨਾਥ, ਸਵਰਨ ਸਿੰਘ, ਸਰਪੰਚ ਦਰਸ਼ਨ ਸਿੰਘ ਗੁੰਮਟੀ, ਕਾਮਰੇਡ ਚਮਕੌਰ ਸਿੰਘ ਗੁੰਮਟੀ, ਜਸਪਾਲ ਸਿੰਘ ਗੋਬਿੰਦਪੁਰਾ, ਹਰਪਾਲ ਸਿੰਘ ਪੌਪੀ ਫ਼ੌਜੀ ਗੰਡੇਵਾਲ, ਹੰਸਾ ਗੰਡੇਵਾਲ, ਨੰਬਰਦਾਰ ਨਾਜਰ ਸਿੰਘ ਗੁੰਮਟੀ, ਜਸਪਾਲ ਸਿੰਘ ਗੋਬਿੰਦਪੁਰਾ, ਗੁਰਦੇਵ ਸਿੰਘ, ਰਾਮ ਲਾਲ, ਅਵਤਾਰ ਸਿੰਘ, ਕਮਲਜੀਤ ਸਿੰਘ ਬਾਜਵਾ, ਬਿੰਦਰ ਸਿੰਘ ਖ਼ਾਲਸਾ ਪੀਏ ਹਲਕਾ ਵਿਧਾਇਕ, ਮਾਸਟਰ ਹਰਮਨ ਸਿੰਘ ਪੀਏ ਹਲਕਾ ਵਿਧਾਇਕ, ਦਵਿੰਦਰ ਸਿੰਘ ਗੋਬਿੰਦਪੁਰਾ ਅਤੇ ਨਛੱਤਰ ਸਿੰਘ ਖੇੜੀ, ਜਗਰੂਪ ਸਿੰਘ ਖੇੜੀ, ਸੁਖਮਿੰਦਰ ਸਿੰਘ ਧਾਲੀਵਾਲ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ |