ਪ੍ਰਾਕਿਰਤ ਭਾਸ਼ਾ ਸੰਸਕ੍ਰਿਤ ਤੋਂ ਪੁਰਾਣੀ ਹੈ- ਪ੍ਰੋ. ਚੰਦਰਸ਼ੇਖਰ
ਮੂਨਕ, 20 ਅਕਤੂਬਰ (ਵਰਿੰਦਰ ਭਾਰਦਵਾਜ)-ਡਾ. ਦਲੀਪ ਢੀਂਗ ਅਤੇ ਪ੍ਰੋਫੈਸਰ ਜਿਤੇਂਦਰ ਬੀ.
ਮੂਨਕ, 20 ਅਕਤੂਬਰ (ਵਰਿੰਦਰ ਭਾਰਦਵਾਜ)-ਡਾ. ਦਲੀਪ ਢੀਂਗ ਅਤੇ ਪ੍ਰੋਫੈਸਰ ਜਿਤੇਂਦਰ ਬੀ.ਸ਼ਾਹ ਨੇ ਕਿਹਾ ਕਿ ਜੀਵਾਂ ਨੂੰ ਮਾਰਨ ਤੋਂ ਰੋਕਣ ਅਤੇ ਹਰ ਜੀਵ ਦੀ ਜਾਨ ਦੀ ਕਦਰ ਕਰਨ ਦਾ ਸੁਨੇਹਾ ਦੇਣ ਵਾਲਾ ਆਚਾਰਾਂਗ ਸੂਤਰ ਗ੍ਰੰਥ ਦੁਨੀਆ ਦੇ ਸਭ ਤੋਂ ਪਹਿਲੇ ਗ੍ਰੰਥਾਂ ਵਿੱਚ ਇੱਕ ਹੈ ਅਤੇ ਜੀਵ-ਦਇਆ ਤੇ ਅਹਿੰਸਾ ਦਾ ਸੁਨੇਹਾ ਵੀ ਇਸ ਗ੍ਰੰਥ ਦੇ ਪ੍ਰਵਕਤਾ ਭਗਵਾਨ ਮਹਾਵੀਰ ਸਵਾਮੀ ਨੇ ਦਿੱਤਾ ਸੀ। ਪ੍ਰੋ. ਐੱਮ. ਚੰਦਰਸ਼ੇਖਰ ਨੇ ਕਿਹਾ ਕਿ ਪ੍ਰਾਕ੍ਰਿਤ ਭਾਸ਼ਾ ਸੰਸਕ੍ਰਿਤ ਭਾਸ਼ਾ ਤੋਂ ਵੀ ਪਹਿਲਾਂ ਮੌਜੂਦ ਸੀ। ਇਸ ਮੌਕੇ ਦੀਨਾਨਾਥ ਸ਼ਰਮਾ, ਸੀ.ਏ. ਵਿਨੈ ਜੈਨ, ਆਮਦਨ ਕਰ ਵਿਭਾਗ ਦੇ ਡਿਪਟੀ ਕਮਿਸ਼ਨਰ ਕਮਲ ਜੈਨ, ਆਦਰਸ਼ ਜੈਨ, ਡਾ. ਰਾਕਾ ਜੈਨ, ਜੋਤੀ ਕੋਠਾਰੀ ਅਤੇ ਪਵਨ ਕੁਮਾਰ ਜੈਨ ਸਮੇਤ ਕਈ ਵਿਦਵਾਨਾਂ ਨੇ ਆਪਣੇ ਖੋਜ-ਪੱਤਰ ਪੜ੍ਹੇ। ਇਸ ਦੌਰਾਨ ਐਸ.ਐਸ. ਜੈਨ ਸਭਾ ਮੂਣਕ ਦੇ ਪ੍ਰਧਾਨ ਜਤਿੰਦਰ ਜੈਨ, ਐਸ.ਐਸ. ਜੈਨ ਸਭਾ ਸੰਗਰੂਰ ਦੇ ਮੰਤਰੀ ਸੱਤ ਭੂਸ਼ਣ ਗਰਗ ਅਤੇ ਹੋਰ ਸ਼ਰਧਾਲੂ ਵੀ ਮੌਜੂਦ ਸਨ, ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਰਮੇਸ਼ ਜੈਨ ਨੇ ਬਾਖੂਬੀ ਨਿਭਾਈ।