10 ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ <br/>
ਅਜੀਤ ਡੈਸਕ
18-04-2026
ਦਿੜ੍ਹਬਾ ਮੰਡੀ (ਜਸਵੀਰ ਸਿੰਘ ਅÏਜਲਾ) - ਸੀ.ਬੀ.ਐੱਸ.ਈ ਵੱਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿੱਚ ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ ਮੌੜਾਂ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦਿਆਂ ਪਿ੍ੰਸੀਪਲ ਭੁਪਿੰਦਰ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਹਰਸ਼ ਗੋਇਲ 98.ਪ੍ਰਤੀਸ਼ਤ, ਰਿਦਮ ਸਿੰਗਲਾ 95.2 ਪ੍ਰਤੀਸ਼ਤ, ਰੁਦਰਾਸ਼ ਮਿੱਤਲ 94.6 ਪ੍ਰਤੀਸ਼ਤ, ਹਰਪ੍ਰਤਾਪ ਸਿੰਘ 94.6 ਪ੍ਰਤੀਸ਼ਤ, ਪ੍ਰਜੇਸ਼ ਗੋਇਲ 94.4, ਹਿਮਾਂਸ਼ੀ ਗੋਇਲ 94.2, ਈਸ਼ਾ ਬਾਵਾ 90.2 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ | ਸਕੂਲ ਚੇਅਰਮੈਨ ਲੱਕੀ ਗੋਇਲ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਤੀਜੇ ਵਿਦਿਆਰਥੀਆਂ ਦੇ ਦਿਨ ਰਾਤ ਦੀ ਮਿਹਨਤ, ਅਧਿਆਪਕਾਂ ਦੀ ਨਿਰੰਤਰ ਰਹਨੁਮਾਈ ਅਤੇ ਮਾਪਿਆਂ ਦੇ ਸਹਿਯੋਗ ਨੂੰ ਦਰਸਾਉਂਦੇ ਹਨ | ਸਕੂਲ ਹਮੇਸ਼ਾ ਤੋਂ ਹੀ ਗੁਣਵੱਤਾ ਪੂਰਵਕ ਸਿੱਖਿਆ ਤੇ ਵਿਅਕਤੀਗਤ ਵਿਕਾਸ ਨੂੰ ਪ੍ਰਾਥਮਿਕਤਾ ਦਿੰਦਾ ਹੈ | ਇਸ ਮੌਕੇ ਸਕੂਲ ਪ੍ਰਬੰਧਕਾ ਸਰਦਾਰ ਕਰਨੈਲ ਸਿੰਘ, ਈਸ਼ਾ ਰਾਣੀ, ਇੰਦਰਪਾਲ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ |