20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਮੁਹੰਮਦ ਸ਼ਾਹਿਦ ਥਿੰਦ ਵੱਡੀ ਈਦਗਾਹ ਮਲੇਰਕੋਟਲਾ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ <br/>

Ad Position 21
No active advertisement
ਅਜੀਤ ਡੈਸਕ 21-04-2026
ਮਲੇਰਕੋਟਲਾ, 20 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ, ਮਨਜਿੰਦਰ ਸਿੰਘ ਸਰੌਦ)-ਪੰਜਾਬ ਦੀ ਇਤਿਹਾਸਕ ਈਦਗਾਹ ਮਲੇਰਕੋਟਲਾ ਦੇ ਪ੍ਰਧਾਨ ਦੀ ਮੁੜ ਤੋਂ ਚੋਣ ਕਰਨ ਲਈ ਵਿਧਾਇਕ ਡਾ. ਮੁਹੰਮਦ ਜਮੀਲ-ਉਰ-ਰਹਿਮਾਨ ਦੀ ਪ੍ਰਧਾਨਗੀ ਹੇਠ ਈਦਗਾਹ ਦਫ਼ਤਰ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ | ਇਸ ਮੀਟਿੰਗ ਵਿਚ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਸਭ ਤੋਂ ਪਹਿਲਾਂ ਕਮੇਟੀ ਮੈਂਬਰ ਉਸਮਾਨ ਸਿੱਦੀਕੀ ਨੇ ਮੁਹੰਮਦ ਸ਼ਾਹਿਦ ਥਿੰਦ ਦਾ ਨਾਂਅ ਪ੍ਰਸਤਾਵਿਤ ਕੀਤਾ, ਜਿਸ 'ਤੇ ਸਾਰੇ ਮੈਂਬਰਾਂ ਨੇ ਆਪਣਾ ਸਮਰਥਨ ਪ੍ਰਗਟ ਕੀਤਾ ਅਤੇ ਮੁਹੰਮਦ ਸ਼ਾਹਿਦ ਥਿੰਦ ਨੂੰ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਈਦ ਕਮੇਟੀ ਦਾ ਨਵਾਂ ਪ੍ਰਧਾਨ ਬਣਾਇਆ ਗਿਆ | ਇਸ ਮੌਕੇ ਕਮੇਟੀ ਮੈਂਬਰ ਮੁਹੰਮਦ ਉਸਮਾਨ ਸਿੱਦੀਕੀ, ਮੁਹੰਮਦ ਨਾਸਿਰ, ਮੁਹੰਮਦ ਸ਼ਕੀਲ, ਮੁਹੰਮਦ ਅਰਸ਼ਦ, ਪਿ੍ੰਸੀਪਲ ਮੁਹੰਮਦ ਇਸਰਾਰ ਨਿਜ਼ਾਮੀ, ਅਸ਼ਰਫ਼ ਅਬਦੁੱਲਾ ਠੇਕੇਦਾਰ, ਮੁਹੰਮਦ ਨਜ਼ੀਰ ਸਾਬਕਾ ਕੌਂਸਲਰ, ਮੁਹੰਮਦ ਅਸ਼ਰਫ਼, ਜ਼ਹੂਰ ਅਹਿਮਦ ਚੌਹਾਨ, ਡਾ: ਅਬਦੁਲ ਗੱਫਾਰ, ਮੁਹੰਮਦ ਹੁਸੈਨ ਲਾਲੀ, ਮੁਹੰਮਦ ਯੂਸਫ਼ ਪੱਪੂ ਪਹਿਲਵਾਨ, ਮੁਹੰਮਦ ਸ਼ਫ਼ੀਕ ਭੋਲਾ, ਮੁਹੰਮਦ ਨਜ਼ੀਰ ਥਿੰਦ ਵਸੀਕਾ ਨਵੀਸ, ਮੁਹੰਮਦ ਅਕਬਰ ਮੁਹੰਮਦ ਫ਼ਾਰੂਕ, ਮੁਹੰਮਦ ਅਰਸ਼ਦ, ਮੁਹੰਮਦ ਫ਼ਾਰੂਕ ਸਾਬਕਾ ਕੌਂਸਲਰ, ਸ਼ਰੀਫ ਬੱਗਾ ਠੇਕੇਦਾਰ, ਮੁਹੰਮਦ ਸਈਦ, ਮੁਹੰਮਦ ਯਾਸਿਰ, ਭੋਲਾ ਸਾਬਕਾ ਕੌਂਸਲਰ, ਮੁਹੰਮਦ ਸ਼ਕੀਲ, ਇਮਤਿਆਜ਼ ਅਲੀ ਬਾਬੂ ਅਤੇ ਮੁਹੰਮਦ ਨਿਸਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਗੁੰਮ ਹੋਏ 10 ਮੋਬਾਈਲ ਲੱਭ ਕੇ ਅਸਲ ਮਾਲਕਾਂ ਦੇ ਸਪੁਰਦ ਕੀਤੇ <br/> ਅਗਲੀ ਖ਼ਬਰ ਅਕਾਲ ਅਕੈਡਮੀ ਚੀਮਾ ਦੇ ਦਸਵੀਂ ਜਮਾਤ ਦੇ ਨਤੀਜੇ 'ਚੋਂ ਲੜਕੀਆਂ ਨੇ ਮਾਰੀ ਬਾਜ਼ੀ <br/>
Ad Position 24