20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਪੁਲਿਸ ਨੇ ਗੁੰਮ ਹੋਏ 10 ਮੋਬਾਈਲ ਲੱਭ ਕੇ ਅਸਲ ਮਾਲਕਾਂ ਦੇ ਸਪੁਰਦ ਕੀਤੇ <br/>

Ad Position 21
No active advertisement
ਅਜੀਤ ਡੈਸਕ 21-04-2026

ਮੂਨਕ, 20 ਅਪ੍ਰੈਲ (ਵਰਿੰਦਰ ਭਾਰਦਵਾਜ) - ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਹਿਲ ਵੱਲੋਂ ਲੋਕਾਂ ਦੀ ਮਦਦ ਕਰਨ ਲਈ ਵਿੱਢੀ ਮੁਹਿੰਮ ਤਹਿਤ ਪੁਲਿਸ ਸਬ ਡਵੀਜ਼ਨ ਮੂਨਕ ਦੇ ਆਈ ਟੀ ਏ ਬਲਦੀਪ ਸਿੰਘ ਦੀ ਮਦਦ ਨਾਲ ਸ਼੍ਰੀ ਰਜੇਸ਼ ਸਨੇਹੀ ਡੀ.ਐਸ.ਪੀ. ਮੂਨਕ ਵੱਲੋਂ ਲੋਕਾਂ ਦੇ ਗੁੰਮ ਹੋਏ 10 ਮੋਬਾਈਲ ਅਸਲ ਮਾਲਕਾਂ ਦੇ ਸਪੁਰਦ ਕੀਤੇ | ਜਾਣਕਾਰੀ ਦਿੰਦਿਆਂ ਸ਼੍ਰੀ ਰਜੇਸ਼ ਸਨੇਹੀ ਡੀ.ਐਸ.ਪੀ. ਮੂਨਕ ਨੇ ਦੱਸਿਆ ਕਿ ਆਮ ਰੁਟੀਨ ਵਿੱਚ ਲੋਕਾਂ ਦੇ ਮੋਬਾਈਲ ਐਚਕਨ ਕਿਤੇ ਨਾ ਕਿਤੇ ਡਿਗ ਜਾਂਦੇ ਹਨ ਤਾਂ ਮੋਬਾਈਲ 'ਚ ਜ਼ਰੂਰੀ ਡਾਟਾ ਚਲੇ ਜਾਣ ਕਾਰਨ ਉਨ੍ਹਾਂ ਨੂੰ ਆਰਥਿਕ ਅਤੇ ਮਾਨਸਿਕ ਪੱਖੋਂ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਆਈ ਟੀ ਏ ਬਲਦੀਪ ਸਿੰਘ ਨੇ ਦੱਸਿਆ ਕਿ ਅਗਰ ਕਿਸੇ ਵੀ ਵਿਅਕਤੀ ਦਾ ਮੋਬਾਈਲ ਫ਼ੋਨ ਗੁੰਮ ਹੋ ਜਾਂਦਾ ਹੈ ਤਾਂ ਮੋਬਾਈਲ ਫ਼ੋਨ ਦੀ ਗੁੰਮਸ਼ੁਦਗੀ ਦੀ ਰਿਪੋਰਟ ਸਬੰਧਿਤ ਥਾਣੇ ਵਿਖੇ ਜ਼ਰੂਰ ਦਰਜ ਕਰਵਾਉਣ ਤਾਂ ਜੋ ਕੋਈ ਕਿ੍ਮਿਨਲ ਦਿਮਾਗ਼ ਦਾ ਵਿਅਕਤੀ ਕੋਈ ਸਾਈਬਰ ਕ੍ਰਾਈਮ ਜਾਂ ਉਸ ਫ਼ੋਨ ਦੀ ਦੁਰਵਰਤੋਂ ਕਰਕੇ ਤੁਹਾਡੇ ਲਈ ਕੋਈ ਵੱਡੀ ਮੁਸੀਬਤ ਨਾ ਖੜ੍ਹੀ ਕਰ ਸਕੇ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਈ ਕੇਂਦਰਾਂ ਦਾ ਦੌਰਾ ਕਰ ਕੇ ਕਣਕ ਦੀ ਖ਼ਰੀਦ ਪ੍ਰਕਿਰਿਆ ਦਾ ਲਿਆ ਜਾਇਜ਼ਾ <br/> ਅਗਲੀ ਖ਼ਬਰ ਮੁਹੰਮਦ ਸ਼ਾਹਿਦ ਥਿੰਦ ਵੱਡੀ ਈਦਗਾਹ ਮਲੇਰਕੋਟਲਾ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ <br/>
Ad Position 24