ਸੰਗਰੂਰ, 20 ਅਪ੍ਰੈਲ (ਧੀਰਜ ਪਸੋਰੀਆ)-ਸੀਬੀਐੱਸਈ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿਚ ਬਾਬਾ ਸ਼ਹੀਦ ਸਿੰਘ ਪਬਲਿਕ ਸਕੂਲ, ਬਾਲੀਆਂ (ਸੰਗਰੂਰ) ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸਕੂਲ ਅਤੇ ਮਾਪਿਆਂ ਅਤੇ ਦਾ ਮਾਣ ਵਧਾਇਆ ਹੈ | ਸਕੂਲ ਦੇ ਵਿਦਿਆਰਥੀ ਜੋਬਨਪ੍ਰੀਤ ਸਿੰਘ ਨੇ 92.2% ਅੰਕ ਲੈ ਕੇ ਸਕੂਲ ਵਿਚ ਪਹਿਲਾ ਸਥਾਨ ਹਾਸਲ ਕੀਤਾ | ਪ੍ਰਭਜੋਤ ਸਿੰਘ ਨੇ 85.4% ਅੰਕਾਂ ਨਾਲ ਦੂਜਾ ਅਤੇ ਮਹਿਕਦੀਪ ਕੌਰ ਨੇ 84.4% ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਨਵਨੀਤ ਕੌਰ ਨੇ 82.4%, ਕਸ਼ਕਜੋਤ ਕੌਰ ਨੇ 82.1% ਅਤੇ ਖੁਸ਼ਪ੍ਰੀਤ ਕੌਰ ਨੇ 80% ਅੰਕ ਲੈ ਕੇ ਇਹ ਪ੍ਰੀਖਿਆ ਪਾਸ ਕੀਤੀ ਹੈ | ਸਕੂਲ ਦੀ ਪਿ੍ੰਸੀਪਲ ਡਾ. ਪਰਵਿੰਦਰ ਕੌਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ, ਵੱਡੇ ਸੁਪਨੇ ਵੇਖਣ ਅਤੇ ਬੁਲੰਦੀਆਂ ਨੂੰ ਛੂਹਣ ਲਈ ਪ੍ਰੇਰਿਤ ਕੀਤਾ |