20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਕੁਲਵਿੰਦਰ ਟਿਵਾਣਾ ਕਾਂਗਰਸ ਦੇ ਮਲੇਰਕੋਟਲਾ ਜ਼ਿਲ੍ਹੇ ਦੇ ਉਪ ਪ੍ਰਧਾਨ ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 21-04-2026
ਅਮਰਗੜ੍ਹ, 20 ਅਪ੍ਰੈਲ (ਜਤਿੰਦਰ ਮੰਨਵੀ)-ਕਾਂਗਰਸ ਪਾਰਟੀ ਵੱਲੋਂ ਆਪਣੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਵੱਖ-ਵੱਖ ਆਗੂਆਂ ਨੂੰ ਅਹੁਦੇ ਸੌਂਪੇ ਗਏ ਹਨ | ਇਸ ਲੜੀ ਤਹਿਤ ਕੁਲਵਿੰਦਰ ਸਿੰਘ ਟਿਵਾਣਾ ਲਸੋਈ ਨੂੰ ਮਲੇਰਕੋਟਲਾ ਜ਼ਿਲ੍ਹੇ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ ਤੇ ਗਿਆਨੀ ਜਗਜੀਤ ਸਿੰਘ ਰੋੜੀਆਂ, ਜਗਜੀਤ ਸਿੰਘ ਧੀਰੋਮਾਜਰਾ, ਨੰਬਰਦਾਰ ਹਰਭਜਨ ਸਿੰਘ ਸਲਾਰ, ਰੋਕੀ ਢੀਂਡਸਾ, ਬਲਵਿੰਦਰ ਸਿੰਘ ਸਰਪੰਚ, ਬਿੱਟੂ ਖੰਗੂੜਾ, ਹਰਦੀਪ ਸਿੰਘ ਬੋੜਹਾਈ, ਦਲਬੀਰ ਸਿੰਘ ਦਫ਼ਤਰ ਇੰਚਾਰਜ, ਗੁਰਚਰਨ ਸਿੰਘ ਘੋਨਾ ਸਿਆਸੀ ਸਕੱਤਰ, ਪੀ.ਏ ਧੀਰਜ, ਇਕਬਾਲ ਸਿੰਘ ਲਸੋਈ, ਜਗਸੀਰ ਸਿੰਘ ਰਸੋਈ, ਈਸਵਰ ਗੱਗੂ ਅਤੇ ਹਰਪ੍ਰੀਤ ਸਿੰਘ ਲਸੋਈ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕੁਲਵਿੰਦਰ ਸਿੰਘ ਟਿਵਾਣਾ ਨੂੰ ਮੁਬਾਰਕਬਾਦ ਦਿੱਤੀ | ਉੱਧਰ ਨਵ-ਨਿਯੁਕਤ ਉਪ ਪ੍ਰਧਾਨ ਕੁਲਵਿੰਦਰ ਸਿੰਘ ਟਿਵਾਣਾ ਨੇ ਇਸ ਨਿਯੁਕਤੀ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਅਤੇ ਬੀਬਾ ਅਮਨਦੀਪ ਕੌਰ ਖੰਗੂੜਾ ਦਾ ਧੰਨਵਾਦ ਕੀਤਾ | ਉਨ੍ਹਾਂ ਯਕੀਨ ਦਵਾਇਆ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ |

Ad Position 22
No active advertisement
ਪਿਛਲੀ ਖ਼ਬਰ ਸੀਵਰੇਜ ਬੋਰਡ ਜਥੇਬੰਦੀ ਦੇ ਆਗੂਆਂ ਵੱਲੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ ਮੀਟਿੰਗ <br/> ਅਗਲੀ ਖ਼ਬਰ ਮਾਨਸਿਕ ਅਤੇ ਜਨਰਲ ਬਿਮਾਰੀਆਂ ਸਬੰਧੀ ਲਗਾਇਆ ਮੁਫ਼ਤ ਮੈਡੀਕਲ ਕੈਂਪ <br/>
Ad Position 24