ਜਖੇਪਲ, 20 ਅਪ੍ਰੈਲ (ਮੇਜਰ ਸਿੰਘ ਸਿੱਧੂ)-ਗਰਾਮ ਪੰਚਾਇਤ ਚਾਓਬਾਸ ਸਰਪੰਚ ਗੁਰਚਰਨ ਸਿੰਘ ਤੇ ਬਲਾਕ ਸੰਮਤੀ ਮੈਂਬਰ ਸੁਖਦੇਵ ਸਿੰਘ ਦੇ ਸਹਿਯੋਗ ਨਾਲ ਆਮ.ਜੇ ਮਲਟੀ ਸਪੈਸ਼ਲਿਟੀ ਹਸਪਤਾਲ ਪਟਿਆਲਾ ਰੋਡ ਸੁਨਾਮ ਦੇ ਮਾਹਿਰ ਡਾ. ਜੈ ਸਿੰਘ (ਐਮ.ਡੀ.ਮੈਡੀਸਨ) ਤੇ ਡਾ. ਅਰੁਨ ਜਿੰਦਲ (ਦਿਮਾਗ਼ੀ ਰੋਗਾਂ ਦੇ ਮਾਹਿਰ) ਡਾਕਟਰਾਂ ਦੀ ਟੀਮ ਵੱਲੋਂ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਚਾਓਬਾਸ ਜਖੇਪਲ ਵਿਖੇ ਮਾਨਸਿਕ ਅਤੇ ਜਨਰਲ ਬਿਮਾਰੀਆਂ ਸਬੰਧੀ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਲਗਪਗ 200 ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕਰਕੇ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਸਰਪੰਚ ਗੁਰਚਰਨ ਸਿੰਘ, ਬਲਾਕ ਸੰਮਤੀ ਮੈਂਬਰ ਸੁਖਦੇਵ ਸਿੰਘ, ਪੰਚ ਅਮਰੀਕ ਸਿੰਘ, ਮੇਵਾ ਸਿੰਘ, ਦਰਸ਼ਨ ਸਿੰਘ, ਨੈਬ ਸਿੰਘ, ਭੋਲਾ ਸਿੰਘ, ਸੁਖਚੈਨ ਸਿੰਘ, ਗੁਰਪਿਆਰ ਸਿੰਘ, ਰਮਪਾਲ ਸਿੰਘ ਆਦਿ ਪੰਚਾਂ ਤੋਂ ਇਲਾਵਾ ਜਾਗਰ ਸਿੰਘ, ਗੁਰਮੇਲ ਸਿੰਘ, ਗ੍ਰੰਥੀ ਭੀਮ ਸਿੰਘ ਮੈਨੇਜਰ ਕੇਵਲ ਸਿੰਘ, ਕੁਲਵੀਰ ਸਿੰਘ, ਲਾਲ ਸਿੰਘ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਹਾਜ਼ਰ ਸਨ |