ਧੂਰੀ, 23 ਅਪ੍ਰੈਲ (ਸੁਖਵੰਤ ਸਿੰਘ ਭੁੱਲਰ) - ਧੂਰੀ ਦੇ ਖ਼ਰੀਦ ਕੇਂਦਰ ਕਿਲਾ ਹਕੀਮਾ ਮੰਡੀ ਦੇ ਕਣਕ ਦੀ ਖ਼ਰੀਦ ਸਬੰਧੀ ਆ ਰਹੀਆਂ ਦਰਪੇਸ਼ ਦਿੱਕਤਾਂ ਸਬੰਧੀ ਸਬੰਧਿਤ ਆੜ੍ਹਤੀਆ, ਕਿਸਾਨਾਂ, ਮਜ਼ਦੂਰਾਂ ਵੱਲੋਂ ਉਪ ਮੰਡਲ ਮੈਜਿਸਟਰੇਟ ਸਬ ਡਿਵੀਜ਼ਨ ਧੂਰੀ ਨੂੰ ਮੰਗ ਪੱਤਰ ਸੌਂਪਿਆ | ਜਿਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਸ. ਜਗਤਾਰ ਸਿੰਘ ਸਮਰਾ ਨੇ ਦੱਸਿਆ ਕਿ ਧੂਰੀ ਦੇ ਖ਼ਰੀਦ ਕੇਂਦਰ ਕਿਲਾ ਹਕੀਮਾਂ ਵਿੱਚ ਮਾਰਕਫੈੱਡ ਵੱਲੋਂ ਖ਼ਰੀਦ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਹੀ ਬੋਲੀ ਲਗਾਈ ਜਾ ਰਹੀ ਹੈ ਪ੍ਰੰਤੂ ਇਹ ਬੋਲੀ ਦਰਜ ਨਹੀਂ ਹੋ ਰਹੀ ਅਤੇ ਇਸ ਸਬੰਧੀ ਪੋਰਟਲ ਤੇ ਪਨਗਰੇਨ ਆ ਰਿਹਾ ਹੈ ਜਦਕਿ ਮਾਰਕਫੈੱਡ ਦਰਜ ਹੋਣਾ ਚਾਹੀਦਾ ਹੈ ਕਿਸਾਨਾਂ ਦੀ ਇਸ ਦਰਪੇਸ਼ ਸਮੱਸਿਆ ਸਬੰਧੀ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ ਸਬੰਧੀ ਦਿੱਕਤ ਆ ਰਹੀ ਹੈ ਅਤੇ ਪੇਮੈਂਟ ਨਹੀਂ ਹੋ ਰਹੀ ਅਤੇ ਕਿਸਾਨਾਂ ਵੱਲੋਂ ਆੜ੍ਹਤੀਆਂ ਪਾਸੋਂ ਅਦਾਇਗੀ ਦੀ ਮੰਗ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗ ਕਿਸਾਨਾਂ ਦੀ ਸਮੱਸਿਆ ਦਾ ਹੱਲ ਕਰੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਗੁਰਦੇਵ ਸਿੰਘ, ਬਲਵਿੰਦਰ ਸਿੰਘ, ਆੜ੍ਹਤੀ ਐਸੋਸੀਏਸ਼ਨ ਦੇ ਆਗੂ ਜਗਤਾਰ ਸਿੰਘ ਸਮਰਾ ਅਤੇ ਮਨੀਸ਼ ਕੁਮਾਰ ਵੀ ਹਾਜ਼ਰ ਸਨ |