ਸੜਕ ਹਾਦਸੇ ਦੇ ਦੋਸ਼ਾਂ ’ਚੋਂ ਟੈਂਕਰ ਚਾਲਕ ਬਰੀ
ਸੰਗਰੂਰ, 6 ਅਕਤੂਬਰ (ਧੀਰਜ ਪਸ਼ੌਰੀਆ)-ਜੱਜ ਮੈਡਮ ਸੰਜੀਤਾ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਨਰਿੰਦਰ ਪਾਲ ਸਿੰਘ ਨਾਗਰਾ ਵੱਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਕੀਤੀ ਅਪੀਲ ਤੇ ਸੁਣਵਾਈ ਮੁਕੰਮਲ ਕਰਦਿਆਂ ਸੜਕ ਹਾਦਸੇ ਦੇ ਦੋਸ਼ਾਂ ਵਿੱਚੋਂ ਟੈਂਕਰ ਚਾਲਕ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਪੁਲਿਸ ਥਾਣਾ ਭਵਾਨੀਗੜ ਵਿਖੇ 23 ਅਕਤੂਬਰ 2017 ਨੂੰ ਦਰਜ ਮਾਮਲੇ ਮੁਤਾਬਿਕ ਸਿੰਦਰ ਕੌਰ ਵਾਸੀ ਘਰਾਚੋਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ 10 ਸਾਲ ਦੇ ਲੜਕੇ ਜਸਕਰਨ ਸਿੰਘ ਦੇ ਨਾਲ ਪਿੰਡ ਘਰਾਚੋਂ ਤੋਂ ਬੱਸ ਰਾਹੀਂ ਭਵਾਨੀਗੜ੍ਹ ਨਵਾਂ ਬੱਸ ਸਟੈਂਡ ਆਈ ਸੀ।
ਸੰਗਰੂਰ, 6 ਅਕਤੂਬਰ (ਧੀਰਜ ਪਸ਼ੌਰੀਆ)-ਜੱਜ ਮੈਡਮ ਸੰਜੀਤਾ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਨਰਿੰਦਰ ਪਾਲ ਸਿੰਘ ਨਾਗਰਾ ਵੱਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਕੀਤੀ ਅਪੀਲ ਤੇ ਸੁਣਵਾਈ ਮੁਕੰਮਲ ਕਰਦਿਆਂ ਸੜਕ ਹਾਦਸੇ ਦੇ ਦੋਸ਼ਾਂ ਵਿੱਚੋਂ ਟੈਂਕਰ ਚਾਲਕ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਪੁਲਿਸ ਥਾਣਾ ਭਵਾਨੀਗੜ ਵਿਖੇ 23 ਅਕਤੂਬਰ 2017 ਨੂੰ ਦਰਜ ਮਾਮਲੇ ਮੁਤਾਬਿਕ ਸਿੰਦਰ ਕੌਰ ਵਾਸੀ ਘਰਾਚੋਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ 10 ਸਾਲ ਦੇ ਲੜਕੇ ਜਸਕਰਨ ਸਿੰਘ ਦੇ ਨਾਲ ਪਿੰਡ ਘਰਾਚੋਂ ਤੋਂ ਬੱਸ ਰਾਹੀਂ ਭਵਾਨੀਗੜ੍ਹ ਨਵਾਂ ਬੱਸ ਸਟੈਂਡ ਆਈ ਸੀ। ਬੱਸ ਵਿੱਚੋਂ ਉਤਰ ਕੇ ਦਵਾਈ ਲੈਣ ਲਈ ਉਹ ਸੜਕ ਕਰਾਸ ਕਰਨ ਲੱਗੇ ਤਾਂ ਇਤਨੇ ਵਿੱਚ ਹੀ ਸੰਗਰੂਰ ਵੱਲੋਂ ਆਏ ਇੱਕ ਤੇਲ ਵਾਲੇ ਟੈਂਕਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਅਤੇ ਲੜਕਾ ਸੜਕ ਪਰ ਡਿੱਗ ਪਏ ਅਤੇ ਉਹਨਾਂ ਦੇ ਸੱਟਾਂ ਵੱਜੀਆਂ। ਦੋਨਾਂ ਨੂੰ ਇਲਾਜ ਲਈ ਭਵਾਨੀਗੜ੍ਹ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਹਨਾਂ ਨੂੰ ਰਜਿੰਦਰਾ ਹਸਪਤਾਲ ਪਟਿਆਲੇ ਲਈ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਉੱਤੇ ਟੈਂਕਰ ਚਾਲਕ ਕੁਲਦੀਪ ਸਿੰਘ ਵਾਸੀ ਧੂਰੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਇਸ ਮਾਮਲੇ ਦੇ ਸੰਬੰਧ ਵਿੱਚ ਹੇਠਲੀ ਅਦਾਲਤ ਵੱਲੋਂ ਕੁਲਦੀਪ ਸਿੰਘ ਨੂੰ ਸਜ਼ਾ ਸੁਣਾਈ ਗਈ! ਇਸ ਫੈਸਲੇ ਦੇ ਖਿਲਾਫ ਕੀਤੀ ਅਪੀਲ ‘ਤੇ ਸੁਣਵਾਈ ਮੁਕੰਮਲ ਹੋਣ ਤੇ ਹੁਣ ਕੁਲਦੀਪ ਸਿੰਘ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ।