16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਟਰੱਕ ਯੂਨੀਅਨ ਖਨੌਰੀ ਵਿਖੇ ਆਪ੍ਰੇਟਰਾਂ ਨੇ ਢੋਆ ਢੁਆਈ ਦੇ ਘੱਟ ਦਿੱਤੇ ਜਾ ਰਹੇ ਰੇਟਾਂ ਨੂੰ ਲੈ ਕੇ ਕੰਮ ਕੀਤਾ ਬੰਦ ਪਿਛਲੇ ਸਾਲ ਤੋਂ ਵੀ ਘੱਟ ਰੇਟ ਦਿੱਤਾ ਜਾ ਰਿਹਾ ਹੈ, ਅਸੀਂ ਘੱਟ ਰੇਟਾਂ 'ਤੇ ਮਾਲ ਨਹੀਂ ਢੋਵਾਂਗੇ-ਟਰੱਕ ਆਪ੍ਰੇਟਰ <br/>

Ad Position 21
repet_subhas-goyals [Copy P29]
ਖਨੌਰੀ ਵਿਖੇ ਟਰੱਕ ਆਪ੍ਰੇਟਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਤੇ (ਸੱਜੇ) ਸ਼ਹਿਰ ਦੇ ਪਤਵੰਤੇ ਟਰੱਕ ਆਪ੍ਰੇਟਰਾਂ ਨਾਲ ਇਸ ਮਸਲੇ ਨੂੰ ਸੁਲਝਾਉਣ ਦੇ ਲਈ ਗੱਲਬਾਤ ਕਰਦੇ ਹੋਏ | ਤਸਵੀਰਾਂ: ਬਲਵਿੰਦਰ ਸਿੰਘ ਥਿੰਦ <br/> 27-04-2026
ਖਨੌਰੀ, 26 ਅਪ੍ਰੈਲ (ਬਲਵਿੰਦਰ ਸਿੰਘ ਥਿੰਦ)-ਖਨੌਰੀ ਦੀ ਸ੍ਰੀ ਗੁਰੂ ਨਾਨਕ ਟਰੱਕ ਆਪ੍ਰੇਟਰ ਯੂਨੀਅਨ ਦੇ ਸਮੂੰਹ ਆਪ੍ਰੇਟਰਾਂ ਨੇ ਕਣਕ ਦੀ ਢੋਆ ਢੁਆਈ ਦੇ ਰੇਟ ਘੱਟ ਮਿਲਣ ਕਾਰਨ ਪਿਛਲੇ ਦੋ ਦਿਨਾਂ ਤੋਂ ਢੋਆ ਢੁਆਈ ਦਾ ਕੰਮ ਠੱਪ ਕਰ ਦਿੱਤਾ ਹੈ ਅਤੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਜਦੋਂ ਤੱਕ ਸਾਨੂੰ ਸਹੀ ਰੇਟ ਨਹੀਂ ਮਿਲਦੇ ਅਸੀਂ ਕਣਕ ਦੀ ਢੋਆ ਢੁਆਈ ਦਾ ਕੰਮ ਬਿਲਕੁਲ ਨਹੀਂ ਕਰਾਂਗੇ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਪ੍ਰਧਾਨ ਸੁਨੀਲ ਕੁਮਾਰ, ਬਲਵਿੰਦਰ ਸਿੰਘ, ਸਤਨਾਮ ਸਿੰਘ, ਤੇਜਾ ਸਿੰਘ, ਨਿਰਮਲ ਸਿੰਘ, ਸਤਵਿੰਦਰ ਸਿੰਘ, ਕੁਲਦੀਪ ਸਿੰਘ ਅਤੇ ਰਣਧੀਰ ਸਿੰਘ ਸਮੇਤ ਸਮੂਹ ਅਪ੍ਰੇਟਰਾਂ ਨੇ ਖੁਲਾਸਾ ਕੀਤਾ ਕਿ ਮੰਡੀਆਂ ਦੇ ਰੇਟਾਂ 'ਚ ਭਾਰੀ ਕਟੌਤੀ ਕਰ ਦਿੱਤੀ ਗਈ ਹੈ, ਜਿਸ ਨਾਲ ਟਰੱਕ ਮਾਲਕਾਂ ਅਤੇ ਡਰਾਈਵਰਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਅਰਨੋਂ ਮੰਡੀ ਤੋਂ ਪਾਤੜਾ ਮੰਡੀ ਤੱਕ ਦਾ ਰੇਟ 41, 42 ਰੁਪਏ ਸੀ, ਜੋ ਇਸ ਸਾਲ ਘਟ ਕੇ ਸਿਰਫ 34 ਰੁਪਏ ਰਹਿ ਗਿਆ ਹੈ | ਹਾਲਾਤ ਇੰਨੇ ਖਰਾਬ ਹਨ ਕਿ ਜਿੱਥੇ ਇੱਕ ਗੱਡੀ ਦਾ ਖਰਚਾ ਲਗਭਗ 3300 ਰੁਪਏ ਤੱਕ ਪਹੁੰਚਦਾ ਹੈ, ਉੱਥੇ ਕਿਰਾਇਆ ਸਿਰਫ 3000 ਰੁਪਏ ਹੀ ਬਣਦਾ ਹੈ | ਪਹਿਲਾਂ ਜਿੱਥੇ ਟੂਲ ਟੈਕਸ ਦੀ ਪਰਚੀ ਇੱਕ ਪਾਸੇ ਦੀ 120 ਲੱਗਦੀ ਸੀ, ਹੁਣ ਵਧਾ ਕੇ 500 ਕਰ ਦਿੱਤੇ ਗਏ ਹਨ, ਪਰ ਢੋਆ ਢੁਆਈ ਦੇ ਰੇਟ ਘਟਾ ਦਿੱਤੇ ਗਏ ਹਨ | ਇਸ ਅਸਹਿਣਸ਼ੀਲ ਸਥਿਤੀ ਦੇ ਚੱਲਦਿਆਂ ਡਰਾਈਵਰਾਂ ਨੇ ਐਲਾਨ ਕੀਤਾ ਹੈ ਕਿ ਜਦ ਤੱਕ ਸਰਕਾਰ ਵਲੋਂ ਅਧਿਕਾਰਤ ਰੇਟ ਜਾਰੀ ਨਹੀਂ ਕੀਤੇ ਜਾਂਦੇ, ਉਹ ਅਣਮਿਥੇ ਸਮੇਂ ਲਈ ਹੜਤਾਲ ਜਾਰੀ ਰੱਖਣਗੇ | ਖਨੌਰੀ ਟਰੱਕ ਯੂਨੀਅਨ ਵਿੱਚ ਲਗਭਗ 250 ਗੱਡੀਆਂ ਹਨ ਅਤੇ ਸਾਰੇ ਆਪ੍ਰੇਟਰਾਂ ਅਤੇ ਡਰਾਈਵਰਾਂ ਨੇ ਇਕੱਠੇ ਹੋ ਕੇ ਨਿਸ਼ਾਨ ਸਾਹਿਬ ਅੱਗੇ ਸੋਂਹ ਖਾ ਲਈ ਹੈ ਕਿ ਉਹ ਇਕਜੁੱਟ ਰਹਿਣਗੇ | ਇਸ ਹੋਏ ਮਸਲੇ ਨੂੰ ਲੈ ਕੇ ਨਗਰ ਪੰਚਾਇਤ ਖਨੌਰੀ ਦੇ ਸਾਬਕਾ ਪ੍ਰਧਾਨ ਗਿਰਧਾਰੀ ਲਾਲ ਗਰਗ, ਆਪ ਆਗੂ ਵਿਸ਼ਾਲ ਕਾਂਸਲ, ਰਣਜੀਤ ਸਿੰਘ ਜੀਤੀ ਨੰਬਰਦਾਰ, ਸੁਰਿੰਦਰ ਸੰਗਰੋਲੀ, ਬਲਬੀਰ ਸਿੰਗਲਾ ਸਮੇਤ ਕੁਝ ਹੋਰ ਪਤਵੰਤੇ ਸੱਜਣ ਟਰੱਕ ਯੂਨੀਅਨ ਖਨੌਰੀ ਵਿਖੇ ਆਏ ਅਤੇ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਦੀ ਸ਼ਾਮ ਤੱਕ ਕੋਸ਼ਿਸ਼ ਕਰਦੇ ਰਹੇ ਪਰੰਤੂ ਗੱਲ ਕਿਸੇ ਸਿਰੇ ਨਾਂ ਲੱਗੀ ਅਤੇ ਆਪ੍ਰੇਟਰਾਂ ਵਲੋਂ ਇਹੀ ਕਿਹਾ ਗਿਆ ਕਿ ਜਦੋਂ ਤੱਕ ਉਨ੍ਹਾਂ ਨੂੰ ਰੇਟ ਸਹੀ ਨਹੀਂ ਮਿਲਦੇ ਉਹ ਆਪਣਾ ਕੰਮ ਬੰਦ ਰੱਖਣਗੇ |

Ad Position 22
No active advertisement
ਪਿਛਲੀ ਖ਼ਬਰ ਜਾਗਰੂਕਤਾ ਕੈਂਪ ਵਿਚ 25 ਕਿਸਾਨਾਂ ਨੇ ਕੀਤੀ ਸ਼ਮੂਲੀਅਤ <br/> ਅਗਲੀ ਖ਼ਬਰ ਕਿਸਾਨਾਂ ਵਲੋਂ ਚੀਮਾ ਮੰਡੀ ਦੀ ਸਟੇਟ ਬੈਂਕ ਆਫ਼ ਇੰਡੀਆ ਅੱਗੇ ਅੱਜ ਧਰਨਾ <br/>
Ad Position 24