ਸੰਗਰੂਰ, 26 ਅਪ੍ਰੈਲ (ਚੌਧਰੀ ਨੰਦ ਲਾਲ ਗਾਂਧੀ)-ਜੈ ਜਵਾਲਾ ਸੇਵਾ ਸੰਮਤੀ ਸੰਗਰੂਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਂ ਭਗਵਤੀ ਦਾ 19ਵਾਂ ਮਾਂ ਭਗਵਤੀ ਜੀ ਦਾ ਵਿਸ਼ਾਲ ਜਾਗਰਣ ਸਥਾਨਕ ਮੈਗਜ਼ੀਨ ਮੁਹੱਲਾ ਨੇੜੇ ਰਾਮਪੁਲੀ ਵਾਲਾ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ | ਜਿਸ ਵਿੱਚ ਪਵਿੱਤਰ ਜੋਤ ਮਾਤਾ ਜਵਾਲਾ ਮੰਦਰ (ਹਿਮਾਚਲ ਪ੍ਰਦੇਸ਼) ਤੋ ਬੜੀ ਮਰਿਆਦਾ ਅਤੇ ਸਤਿਕਾਰ ਨਾਲ ਜੈਕਾਰਿਆਂ ਅਤੇ ਫੁੱਲਾਂ ਦੀ ਵਰਖਾ ਕਰਕੇ ਲਿਆਂਦੀ ਗਈ | ਸੰਸਥਾ ਦੇ ਚੇਅਰਮੈਨ ਅਤੇ ਸੰਗਰੂਰ ਸੋਸ਼ਲ ਵੈੱਲਫੇਅਰ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ, ਪ੍ਰਧਾਨ ਮੋਤੀ ਕਪੂਰ, ਜਨਰਲ ਸਕੱਤਰ ਅਸ਼ੋਕ ਮਿੱਤਲ, ਮੀਤ ਪ੍ਰਧਾਨ ਵਿਕਰਮ ਤੂਰ, ਰਕੇਸ਼ ਕੁਮਾਰ, ਵਿੱਤ ਸਕੱਤਰ ਲਲਿਤ ਗੋਇਲ, ਮੈਂਬਰ ਰਵੀ ਗੋਇਲ (ਗੋਰਾ), ਐਡਵੋਕੇਟ ਸ਼ੁਭਮ ਬਾਂਸਲ, ਸਚਿਨ ਅਰੋੜਾ, ਰਿਸ਼ੂ ਜੋਸ਼ੀ, ਸਮਾਜ ਸੇਵੀ ਅਮਿਤ ਵਾਲੀਆ, ਨੀਰਜ ਸ਼ਰਮਾ, ਪ੍ਰਭ ਦਿਆਲ, ਰਾਜ ਕੁਮਾਰ ਬਾਂਸਲ, ਵਿਨੈ ਸਿੰਗਲਾ, ਸੀਐਮ ਗੋਇਲ ਦੀ ਦੇਖਰੇਖ ਵਿੱਚ ਬੜੇ ਸਤਿਕਾਰ ਨਾਲ ਕਰਵਾਏ | ਪੂਜਨ ਮੌਕੇ ਅਮਿਤ ਵਾਲੀਆ ਵੱਲੋਂ, ਕੰਨਿਆ ਪੂਜਨ ਲੇਖ ਰਾਜ , ਚੁੰਨੀ ਦੀ ਰਸਮ ਗੋਰਾ ਅਤੇ ਜੀਵਨ ਗਰਗ ਦੇ ਪਰਿਵਾਰਾਂ ਵੱਲੋਂ ਨਿਭਾਈ ਗਈ | ਮੰਚ ਸੰਚਾਲਨ ਕਰਦਿਆਂ ਸ੍ਰੀ ਰਾਜ ਕੁਮਾਰ ਅਰੋੜਾ ਨੇ ਸਮੂਹ ਆਈਆਂ ਸੱਖਣੀਆਂ ਅਤੇ ਇਲਾਕਾ ਨਿਵਾਸੀਆਂ ਦਾ ਸਵਾਗਤ ਕੀਤਾ | ਇਸ ਮੌਕੇ ਉੱਘੇ ਸਮਾਜ ਸੇਵੀ ਵਿਜੈ ਸਿੰਗਲਾ, ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ, ਅਸ਼ੋਕ ਕੁਮਾਰ ਅਸ਼ੋਕਾ ਕਰੋਕਰੀ, ਪੰਡਤ ਸ਼ਿਵ ਅੰਬਾਲਵੀ, ਸਨਾਤਨ ਉਤਕਰਸ਼ ਫਾਉਡੇਸ਼ਨ ਅਰੁਣ ਪਰਾਸ਼ਰ, ਸ੍ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਜਸਪਾਲ ਸ਼ਰਮਾ, ਸ਼ੁਭਮ ਬਾਂਸਲ ਐਡਵੋਕੇਟ, ਗਿਆਨ ਚੰਦ ਆਦਿ ਵੱਲੋਂ ਆਪਣੀ ਹਾਜ਼ਰੀ ਲਗਵਾਈ ਗਈ | ਇਸ ਮੌਕੇ ਤੇ ਐਡਵੋਕੇਟ ਲਲਿਤ ਕਾਂਸਲ, ਸੋਮੀ ਜੌਹਰ, ਨੀਰਜ ਸ਼ਰਮਾ, ਸਤਿੰਦਰ ਕੁਮਾਰ, ਅਮਿਤ ਗੋਇਲ, ਨੀਰਜ ਸਿੰਗਲਾ, ਸੰਦੀਪ ਸ਼ਰਮਾ, ਵਿਸ਼ਾਲ, ਗੋਪਾਲ ਦਾਸ, ਪਰਮਦਿਆਲ ਅਤੇ ਕਰਤਾਰ ਸਿੰਘ ਵੱਲੋਂ ਜਾਗਰਨ ਦੌਰਾਨ ਭਗਤਜਨਾਂ ਦਾ ਭਰਪੂਰ ਸਵਾਗਤ ਕੀਤਾ ਗਿਆ |