18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਅਮਨ ਅਰੋੜਾ ਵਲੋਂ ਲੌਂਗੋਵਾਲ ਦੇ 7 ਪਿੰਡਾਂ 'ਚ 3.18 ਕਰੋੜ ਰੁਪਏ ਦੀ ਲਾਗਤ ਵਾਲੇ ਸਿੰਚਾਈ ਪ੍ਰਾਜੈਕਟਾਂ ਦੀ ਸ਼ੁਰੂਆਤ <br/>

Ad Position 21
No active advertisement
ਕੈਬਨਿਟ ਮੰਤਰੀ ਅਮਨ ਅਰੋੜਾ ਲੌਂਗੋਵਾਲ ਵਿਖੇ ਨਹਿਰੀ ਪਾਣੀ ਦੇ ਮੋਘਿਆਂ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਦੇ ਹੋਏ | ਤਸਵੀਰ: ਵਿਨੋਦ ਸ਼ਰਮਾ <br/> 27-04-2026
ਲੌਂਗੋਵਾਲ, 26 ਅਪ੍ਰੈਲ (ਵਿਨੋਦ, ਖੰਨਾ)-ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲੌਂਗੋਵਾਲ ਖੇਤਰ ਦੇ 7 ਪਿੰਡਾਂ ਵਿੱਚ ਖੇਤਾਂ ਦੀ ਸਿੰਚਾਈ ਲਈ 3.18 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਈ | ਜਿਸ ਨਾਲ 186 ਕਿਸਾਨ ਪਰਿਵਾਰਾਂ ਦੇ 2900 ਏਕੜ ਰਕਬੇ ਨੂੰ ਸਿੰਚਾਈ ਲਈ ਨਹਿਰੀ ਪਾਣੀ ਮਿਲੇਗਾ | ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਇਤਿਹਾਸਕ ਕਦਮ ਚੁੱਕੇ ਗਏ ਹਨ | ਉਨ੍ਹਾਂ ਦੱਸਿਆ ਕਿ ਨਹਿਰੀ ਪਾਣੀ ਨੂੰ ਟੇਲਾਂ ਤੱਕ ਪਹੁੰਚਾਉਣ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਭੂਮੀ ਹੇਠਲਾ ਜਲ ਦੇ ਵਾਧੂ ਇਸਤੇਮਾਲ 'ਤੇ ਕਾਬੂ ਪਾਉਣ ਵਿੱਚ ਮਦਦ ਮਿਲੀ ਹੈ | ਪੰਜਾਬ ਸਰਕਾਰ ਨੇ 6700 ਕਰੋੜ ਰੁਪਏ ਖ਼ਰਚਕੇ ਨਹਿਰੀ ਸਿਸਟਮ ਨੂੰ ਅਪਗ੍ਰੇਡ ਕੀਤਾ ਹੈ, ਜਿਸ ਨਾਲ ਦੂਜੇ ਰਾਜਾਂ ਨੂੰ ਵਿਅਰਥ ਜਾਂਦਾ ਨਹਿਰੀ ਪਾਣੀ ਸਿੰਚਾਈ ਲਈ ਵਰਤਿਆ ਅਤੇ ਧਰਤੀ ਹੇਠਲਾ ਪਾਣੀ ਬਚਾਇਆ ਹੈ | ਇਸ ਦੌਰਾਨ ਅਮਨ ਅਰੋੜਾ ਨੇ ਨਹਿਰੀ ਪਾਣੀ ਲਈ ਲੌਂਗੋਵਾਲ ਵਿਖੇ 40.16 ਲੱਖ ਰੁਪਏ ਦੀ ਲਾਗਤ ਨਾਲ ਪਿੰਡੀ ਗੋਬਿੰਦ ਨਗਰ ਵਿਖੇ ਸ਼ੇਰੋਂ ਤੋਂ ਕਿਲਾਂ ਰੋਡ ਮੋਘਾ ਨੰਬਰ 106641 ਆਰ, ਪਿੰਡੀ ਅਮਰ ਸਿੰਘ ਵਿਖੇ ਬੋਧੀ ਸਕੂਲ ਨੇੜੇ ਸੂਏ ਦੇ ਪੁਲ ਮੋਘਾ ਨੰਬਰ 22477 ਆਰ ਦਾ 23.07 ਲੱਖ ਰੁਪਏ ਦੀ ਲਾਗਤ ਨਾਲ, ਪਿੰਡੀ ਦੇਸੁਪੂਰ ਵਿਖੇ ਮੋਘਾ ਨੰਬਰ 33702 ਟੀ ਆਰ ਦਾ 63.50 ਲੱਖ ਰੁਪਏ ਦੀ ਲਾਗਤ ਨਾਲ ਨੀਂਹ ਪੱਥਰ ਅਤੇ ਪਿੰਡ ਨਮੋਲ ਵਿਖੇ 40.16 ਲੱਖ ਰੁਪਏ ਨਾਲ ਮੋਘਾ ਨੰਬਰ 6610 ਆਰ ਦਾ ਨੀਂਹ ਪੱਥਰ ਰੱਖਿਆ | ਜਦਕਿ ਕੈਬਨਿਟ ਮੰਤਰੀ ਨੇ ਇਸ ਤੋਂ ਬਿਨਾਂ ਲੋਹਾਖੇੜਾ ਵਿਖੇ ਲੌਂਗੋਵਾਲ ਰੋਡ 'ਤੇ ਮੋਘਾ 23000 ਐਲ ਦਾ 94.65 ਲੱਖ ਰੁਪਏ ਦੀ ਲਾਗਤ ਨਾਲ ਸਾਹੋਕੇ ਵਿਖੇ 31.65 ਲੱਖ ਰੁਪਏ ਦੀ ਲਾਗਤ ਨਾਲ ਮੋਘਾ ਨੰਬਰ 4666 ਆਰ ਦਾ ਨੀਂਹ ਮੰਡੇਰ ਖੁਰਦ ਵਿਖੇ 25.67 ਲੱਖ ਰੁਪਏ ਦੀ ਲਾਗਤ ਨਾਲ ਸਿੰਚਾਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ |ਉਨ੍ਹਾਂ ਨੇ ਪਿੰਡੀ ਦੇਸੁਪੁਰਾ ਵਿਖੇ 51 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ | ਇਸ ਮੌਕੇ ਚੇਅਰਮੈਨ ਪਨਸੀਡ ਮਹਿੰਦਰ ਸਿੰਘ ਸਿੱਧੂ, ਬਲਵਿੰਦਰ ਸਿੰਘ ਢਿੱਲੋਂ, ਐਡ. ਹਰਪ੍ਰੀਤ ਸਿੰਘ ਸਿੱਧੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਪਾਲ ਸਿੰਘ ਪਾਲਾ, ਬਲਾਕ ਸੰਮਤੀ ਮੈਂਬਰ ਬੂਟਾ ਸਿੰਘ, ਸਰਪੰਚ ਸਤਗੁਰ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਮਨੀ ਪੰਚ, ਮੁਖਤਿਆਰ ਸਿੰਘ ਸਿੱਧੂ, ਸਰਪੰਚ ਸੁਖਬੀਰ ਸਿੰਘ ਪੂਨੀਆ, ਸਰਪੰਚ ਗੁਰਦੀਪ ਸਿੰਘ ਤਕੀਪੁਰ, ਸਰਪੰਚ ਭੀਮ ਦਾਸ ਬਾਵਾ, ਸਰਪੰਚ ਨਿਹਾਲ ਸਿੰਘ, ਸਰਪੰਚ ਲੱਕੀ ਸਿੰਘ, ਸਰਪੰਚ ਦਰਸ਼ਨ ਸਿੰਘ, ਪਿੰਡਾਂ ਦੇ ਪੰਚ, ਸਰਪੰਚ ਅਤੇ ਹੋਰ ਪਤਵੰਤਿਆਂ ਸਮੇਤ ਇਲਾਕਾ ਨਿਵਾਸੀ ਅਤੇ ਵਿਭਾਗੀ ਅਧਿਕਾਰੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡਿਊਟੀ ਦੌਰਾਨ ਕਿਸੇ ਕਿਸਮ ਦੀ ਕੁਤਾਹੀ ਕਰਨ ਵਾਲਿਆ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਐੱਸ. ਡੀ. ਐਮ. ਗਰਗ <br/> ਅਗਲੀ ਖ਼ਬਰ ਪਿੰਡ ਭਲਵਾਨ ਦੇ ਵੱਡੀ ਗਿਣਤੀ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ <br/>
Ad Position 24