10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸਹਿਕਾਰੀ ਸਭਾ ਮੰਡੀਆਂ ਵਲੋਂ ਸਬ ਕਮੇਟੀ ਗਠਿਤ <br/>

Ad Position 21
No active advertisement
ਅਜੀਤ ਡੈਸਕ 29-04-2026
ਕੁੱਪ ਕਲਾਂ , 28 ਅਪ੍ਰੈਲ (ਸੁਖਜਿੰਦਰ ਸਿੰਘ ਝੱਲ)-ਸਹਿਕਾਰੀ ਸਭਾ ਮੰਡੀਆਂ ਦੀ ਪ੍ਰਧਾਨ ਪਰਮਜੀਤ ਸਿੰਘ ਹੁੰਦਲ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਦੌਰਾਨ ਸਹਿਕਾਰੀ ਸਭਾ ਦਾ ਕੰਮ ਸੁਚਾਰੂ ਤਰੀਕੇ ਨਾਲ ਚਲਾਉਣ ਦੇ ਮੰਤਵ ਵਜੋਂ ਇੱਕ ਸਬ ਕਮੇਟੀ ਗਠਿਤ ਕੀਤੀ ਗਈ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ਸਹਿਕਾਰੀ ਸਭਾ ਦੇ ਸਕੱਤਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਬ ਕਮੇਟੀ ਦੇ ਪ੍ਰਧਾਨ ਵਜੋਂ ਜ਼ਿੰਮੇਵਾਰੀ ਹਰਵਿੰਦਰ ਸਿੰਘ ਬਦੇਸ਼ੇ ਨੂੰ ਦਿੱਤੀ ਤੇ ਜਸਵੀਰ ਸਿੰਘ ਦੱਲਣਵਾਲ ਨੂੰ ਮੀਤ ਪ੍ਰਧਾਨ ਚੁਣਿਆ ਗਿਆ | ਇਹ ਸਾਰੀ ਕਾਰਵਾਈ ਸਰਬਸੰਮਤੀ ਨਾਲ ਸਮਾਪਤ ਹੋਣ ਉਪਰੰਤ ਨਵੇਂ ਚੁਣੇ ਸਬ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਵਲੋਂ ਪ੍ਰਧਾਨ ਪਰਮਜੀਤ ਸਿੰਘ ਹੁੰਦਲ ਤੇ ਸੁਖਦੇਵ ਸਿੰਘ ਸ਼ਾਹੀ ਕੈਨੇਡਾ ਸਾਬਕਾ ਸਰਪੰਚ ਮੰਡੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਕੱਤਰਤਾ 'ਚ ਅਹੁਦੇਦਾਰਾਂ ਤੋਂ ਇਲਾਵਾ ਸੁਰਿੰਦਰ ਸਿੰਘ ਬਦੇਸ਼ੇ, ਗੁਰਪ੍ਰੀਤ ਸਿੰਘ ਗੋਪੀ ਬਦੇਸ਼ੇ, ਸੰਤੋਖ ਸਿੰਘ ਮੰਡੀਆਂ, ਭਿੰਦਰ ਸਿੰਘ ਛੋਕਰਾਂ ਜਗਦੀਪ ਸਿੰਘ ਬੈਨੀਪਾਲ ਬਦੇਸ਼ੇ, ਪਵਿੱਤਰ ਸਿੰਘ ਦੱਲਣਵਾਲ, ਜਸਵੀਰ ਸਿੰਘ ਦੱਲਣਵਾਲ, ਮੰਗਲ ਸਿੰਘ ਬਦੇਸ਼ੇ, ਬਲਦੇਵ ਸਿੰਘ ਜੱਟੂਆਂ, ਬਲਵਿੰਦਰ ਸਿੰਘ ਦੱਲਣਵਾਲ, ਵੀਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੋਣਹਾਰ ਬੱਚਿਆਂ ਦਾ ਸਨਮਾਨ ਅਗਲੀ ਖ਼ਬਰ ਲਾਇਨਜ਼ ਕਲੱਬ ਸੁਨਾਮ ਰਾਇਲ ਦੇ ਕੁਲਵਿੰਦਰ ਸਿੰਘ ਨਾਮਧਾਰੀ ਬਣੇ ਪ੍ਰਧਾਨ <br/>
Ad Position 24