08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਪਿੰਡ ਬਖ਼ਤਗੜ੍ਹ ਤੋਂ ਰਾਏਸਰ ਜਾਣ ਵਾਲੀ ਸੜਕ ਦੀ ਮੁਰੰਮਤ ਦਾ ਕੰਮ ਅੱਧ ਵਿਚਕਾਰ ਲਟਕਿਆ * ਬਖ਼ਤਗੜ੍ਹ ਵਾਸੀਆਂ ਨੇ ਕੀਤਾ ਰੋਸ ਪ੍ਰਗਟ

ਟੱਲੇਵਾਲ, 9 ਨਵੰਬਰ (ਸੋਨੀ ਚੀਮਾ)-ਪਿੰਡ ਬਖਤਗੜ੍ਹ ਤੋਂ ਰਾਏਸਰ ਜਾਣ ਵਾਲੀ ਸੜਕ ਦੀ ਮੁਰੰਮਤ ਦਾ ਕੰਮ ਅੱਧ ਵਿਚਕਾਰ ਲਟਕ ਗਿਆ ਹੈ। ਜਿਸ ਦੇ ਚਲਦਿਆਂ ਅੱਜ ਪਿੰਡ ਬਖਤਗੜ੍ਹ ਨਾਲ ਸੰਬੰਧਿਤ ਲਾਲ ਸਿੰਘ ਪੰਚ, ਤੋਤਾ ਸਿੰਘ ਪੰਚ, ਮਨਪ੍ਰੀਤ ਸਿੰਘ ਪੰਚ, ਅਮਰਦੀਪ ਸਿੰਘ, ਮੁਖ਼ਤਿਆਰ ਸਿੰਘ ਸੈਕਟਰੀ, ਚਮਕੌਰ ਸਿੰਘ ਸੂਬੇਦਾਰ, ਮਨਜੀਤ ਸਿੰਘ, ਮਾਸਟਰ ਭਗਵੰਤ ਸਿੰਘ, ਹਰਬੰਸ ਸਿੰਘ ਸੂਬੇਦਾਰ, ਗੁਰਦੁਆਰਾ ਪ੍ਰਬੰਧਕ ਕਮੇਟੀ, ਜਗਜੀਤ ਸਿੰਘ ਗੋਰੇ, ਜਗਰਾਜ ਸਿੰਘ ਇੰਸਪੈਕਟਰ ਆਦਿ ਨੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਰਹਿਨੁਮਾਈ ਹੇਠ ਇਹ ਕੰਮ ਸ਼ੁਰੂ ਹੋਇਆ ਸੀ।

Ad Position 21
No active advertisement
ਅਜੀਤ ਡੈਸਕ 10-11-2026
ਟੱਲੇਵਾਲ, 9 ਨਵੰਬਰ (ਸੋਨੀ ਚੀਮਾ)-ਪਿੰਡ ਬਖਤਗੜ੍ਹ ਤੋਂ ਰਾਏਸਰ ਜਾਣ ਵਾਲੀ ਸੜਕ ਦੀ ਮੁਰੰਮਤ ਦਾ ਕੰਮ ਅੱਧ ਵਿਚਕਾਰ ਲਟਕ ਗਿਆ ਹੈ। ਜਿਸ ਦੇ ਚਲਦਿਆਂ ਅੱਜ ਪਿੰਡ ਬਖਤਗੜ੍ਹ ਨਾਲ ਸੰਬੰਧਿਤ ਲਾਲ ਸਿੰਘ ਪੰਚ, ਤੋਤਾ ਸਿੰਘ ਪੰਚ, ਮਨਪ੍ਰੀਤ ਸਿੰਘ ਪੰਚ, ਅਮਰਦੀਪ ਸਿੰਘ, ਮੁਖ਼ਤਿਆਰ ਸਿੰਘ ਸੈਕਟਰੀ, ਚਮਕੌਰ ਸਿੰਘ ਸੂਬੇਦਾਰ, ਮਨਜੀਤ ਸਿੰਘ, ਮਾਸਟਰ ਭਗਵੰਤ ਸਿੰਘ, ਹਰਬੰਸ ਸਿੰਘ ਸੂਬੇਦਾਰ, ਗੁਰਦੁਆਰਾ ਪ੍ਰਬੰਧਕ ਕਮੇਟੀ, ਜਗਜੀਤ ਸਿੰਘ ਗੋਰੇ, ਜਗਰਾਜ ਸਿੰਘ ਇੰਸਪੈਕਟਰ ਆਦਿ ਨੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਰਹਿਨੁਮਾਈ ਹੇਠ ਇਹ ਕੰਮ ਸ਼ੁਰੂ ਹੋਇਆ ਸੀ। ਵਿਧਾਇਕ ਵਲੋਂ ਪੁਰਾਣੀ ਸੜਕ ਪਿੰਡ ਦੀ ਫਿਰਨੀ ਤੋਂ 18 ਫੁੱਟੀ ਕਰਨ ਦਾ ਕੰਮ ਇੱਕ ਸਾਲ ਪਹਿਲਾਂ ਵੱਟੇ ਪਾ ਕੇ ਸ਼ੁਰੂ ਕਰਵਾਇਆ ਗਿਆ ਸੀ, ਜੋ ਹੁਣ ਵਿਚਕਾਰੋਂ ਰੁਕ ਗਿਆ ਹੈ। ਥਾਂ-ਥਾਂ ਉੱਖੜੇ ਵੱਟੇ ਪਿੰਡ ਦੇ ਵਸਨੀਕਾਂ ਅਤੇ ਰਾਹਗੀਰਾਂ ਲਈ ਭਾਰੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਉਕਤ ਆਗੂਆਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਮਾਮਲੇ ਸਬੰਧੀ ਅਨੇਕਾਂ ਵਾਰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਮਿਲ ਚੁੱਕੇ ਹਨ ਅਤੇ ਪੀ. ਡਬਲਿਊ.ਡੀ. ਦੇ ਅਧਿਕਾਰੀਆਂ ਨੂੰ ਬੇਨਤੀਆਂ ਵੀ ਕਰ ਚੁੱਕੇ ਹਨ, ਪਰ ਕਿਸੇ ਪਾਸਿਉਂ ਇਸ ਸੜਕ ਨੂੰ ਮੁਰੰਮਤ ਕਰਨ ਦਾ ਯਤਨ ਨਹੀਂ ਕੀਤਾ ਗਿਆ। ਉਕਤ ਆਗੂਆਂ ਨੇ ਇਸ ਮਾਮਲੇ ਸਬੰਧੀ ਹਲਕਾ ਵਿਧਾਇਕ ’ਤੇ ਪਿੰਡ ਨੂੰ ਲਗਾਤਾਰ ਨਜ਼ਰ ਅੰਦਾਜ਼ ਕਰਨ ਦੇ ਦੋਸ਼ ਲਾਏ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਹਲਕਾ ਵਿਧਾਇਕ ਵਲੋਂ ਸਮੇਂ-ਸਮੇਂ ’ਤੇ ਪਿੰਡ ਵਾਸੀਆਂ ਨਾਲ ਮੋਗਾ ਰੋਡ ਉੱਪਰ ਸੜਕ ਦਾ ਬੱਸ ਸਟੈਂਡ ਬਣਾਉਣ, ਕੈਰਿਆਂ ਵਾਲੀ ਸੜਕ ’ਤੇ ਸ਼ਹੀਦਾਂ ਦੀ ਯਾਦ ਵਿਚ ਗੇਟ ਬਣਾਉਣ, ਪਿੰਡ ਦੇ ਛੱਪੜ ਦੇ ਗੰਦੇ ਪਾਣੀ ਲਈ ਥੀਮ ਡਰੇਨ ਤੱਕ ਪਾਈਪ ਲਾਈਨ ਪਾਉਣ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖਤਗੜ੍ਹ ਦੀ ਮੜ੍ਹੀਆਂ ਵਾਲੀ ਰੋਡ ਬਣਾਉਣ ਸਬੰਧੀ ਅਨੇਕਾਂ ਵਾਰ ਵਾਅਦੇ ਕੀਤੇ ਗਏ। ਪਰ ਸਰਕਾਰ ਦੇ ਪੌਣੇ ਪੰਜ ਸਾਲਾਂ ਦੇ ਕਾਰਜਕਾਲ ਵਿਚ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਜਿਸ ਦੇ ਚੱਲਦਿਆਂ ਹੁਣ ਪਿੰਡ ਦੇ ਵਸਨੀਕਾਂ ਵਲੋਂ ਹਲਕਾ ਵਿਧਾਇਕ ਤੋਂ ਖ਼ਫ਼ਾ ਹੋ ਕੇ ਵਿਧਾਇਕ ਦਾ ਪਿੰਡ ਵੜਨ ’ਤੇ ਵਿਰੋਧ ਕਰਨ ਅਤੇ ਘਿਰਾਓ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋ ਅ ਦ ਬਾਦਲ ਵਲੋਂ ‘ਹੁਣ ਮੌਕਾ ਪੰਜਾਬ ਨੂੰ’ ਯਾਤਰਾ 17 ਤੋਂ- ਖਡਿਆਲ ਅਗਲੀ ਖ਼ਬਰ ਵੇਰਕਾ ਡੇਅਰੀ ਵਲੋਂ ਸਟੀਲ ਦੀਆਂ ਢੋਲੀਆਂ ਦੁੱਧ ਉਤਪਾਦਕਾਂ ਨੂੰ ਵੰਡੀਆਂ
Ad Position 24