10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਅੱਖਾਂ ਦਾ ਜਾਂਚ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 29-04-2026
ਸੰਗਰੂਰ, 28 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਗੁਰਦੁਆਰਾ ਟਿੱਬੀ ਸਾਹਿਬ ਕਰਤਾਰਪੁਰਾ ਬਸਤੀ ਵਿਖੇ ਕਾਂਗਰਸ ਐਸ.ਸੀ. ਵਿੰਗ ਦੇ ਚੇਅਰਮੈਨ ਚਮਕੌਰ ਸਿੰਘ ਜੱਸੀ ਕਰਤਾਰਪੁਰਾ ਦੀ ਅਗਵਾਈ ਹੇਠ ਗਲੋਬਲ ਅੱਖਾਂ ਦਾ ਹਸਪਤਾਲ ਦੀ ਟੀਮ ਵੱਲੋਂ ਇੱਕ ਕੈਂਪ ਲਗਾਇਆ ਗਿਆ | ਚਮਕੌਰ ਸਿੰਘ ਜੱਸੀ ਅਤੇ ਮਾਸਟਰ ਸਰਬਜੀਤ ਸਿੰਘ ਪ੍ਰਧਾਨ ਅਨੰਦ ਨਗਰ ਨੇ ਦੱਸਿਆ ਕਿ ਗਲੋਬਲ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਜਿਨ੍ਹਾਂ ਵਿੱਚ ਡਾਕਟਰ ਹਰਜਿੰਦਰ ਸਿੰਘ, ਮਨਪ੍ਰੀਤ ਸਿੰਘ, ਸੁਮਿਤ ਮਾਨਸ਼ਾਹੀਆ ਵੱਲੋਂ 287 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ 22 ਮਰੀਜ਼ਾਂ ਦੇ ਆਪ੍ਰੇਸ਼ਨ ਵੀ ਕੀਤੇ ਗਏ | ਕੈਂਪ ਵਿੱਚ ਬਲਾਕ ਕਾਂਗਰਸ ਦੇ ਪ੍ਰਧਾਨ ਰੌਕੀ ਬਾਂਸਲ, ਭਰਤ ਗਰਗ ਨੇ ਵਿਸ਼ੇਸ਼ ਤੌਰ ਉੱਤੇ ਸ਼ਮੂਲੀਅਤ ਕੀਤੀ | ਉਨ੍ਹਾਂ ਭਰੋਸਾ ਦਿਵਾਇਆ ਕਿ ਕਾਂਗਰਸ ਦੀ ਸਰਕਾਰ ਬਣਨ ਉੱਤੇ ਪੀ.ਜੀ.ਆਈ. ਘਾਂਬਦਾ ਨੰੂ ਪੂਰੀ ਸਰਗਰਮੀ ਨਾਲ ਚਲਾਇਆ ਜਾਵੇਗਾ ਅਤੇ ਮੁੜ ਸੰਗਰੂਰ ਦੇ ਮਰੀਜ਼ਾਂ ਨੰੂ ਵੱਡੇ ਹਸਪਤਾਲਾਂ ਵਿੱਚ ਰੈਫ਼ਰ ਨਹੀਂ ਹੋਣ ਦਿੱਤਾ ਜਾਵੇਗਾ | ਇਸ ਮੌਕੇ ਸਿਸ਼ਨ ਕੁਮਾਰ, ਪਰਮਿੰਦਰ ਕੁਮਾਰ ਲੌਂਗੋਵਾਲ, ਦਰਸ਼ਨ ਕਾਂਗੜਾ, ਨਰੇਸ਼ ਰੰਗਾ, ਦਲਜੀਤ ਮਾਨ, ਜਗਦੀਸ਼ ਸਿੰਘ, ਅਮਰੀਕ ਸ਼ੇਰੋਂ, ਨਿਰਮਲ ਸਿੰਘ ਧਰਮਗੜ੍ਹ, ਦਵਿੰਦਰ ਛਾਜਲੀ, ਛੋਟੂ ਖ਼ਾਨ, ਸਫਤਾਬ ਹਾਜ਼ਰ ਸਨ | ਕੈਂਪ ਨੰੂ ਸਫ਼ਲ ਬਨਾਉਣ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਟਿੱਬੀ ਸਾਹਿਬ ਦੇ ਪ੍ਰਬੰਧਕ ਪਰਮਜੀਤ ਸਿੰਘ, ਕਰਨੈਲ ਸਿੰਘ ਸੇਖੋਂ, ਸੁਰਜੀਤ ਸਿੰਘ, ਗੁਰਜੀਤ ਸਿੰਘ, ਪੂਰਨ ਸਿੰਘ ਵੱਲੋਂ ਆਈਆਂ ਸ਼ਖ਼ਸੀਅਤਾਂ, ਡਾਕਟਰਾਂ ਦੀ ਟੀਮ ਨੰੂ ਸਨਮਾਨਿਤ ਵੀ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੇ ਕੀਤਾ ਧਾਰਮਿਕ ਪ੍ਰੀਖਿਆ 'ਚ ਚੰਗਾ ਪ੍ਰਦਰਸ਼ਨ <br/> ਅਗਲੀ ਖ਼ਬਰ ਕਾਂਗਰਸ ਵਲੋਂ ਨਿਯੁਕਤ ਕੀਤੇ ਵਿਧਾਨ ਸਭਾ ਹਲਕੇ ਦੇ ਆਬਜ਼ਰਵਰ ਸ਼ੁਕਲਾ ਨੇ ਬੂਥ ਪੱਧਰ ਤੱਕ ਕਾਂਗਰਸੀਆਂ ਨੰੂ ਕੀਤਾ ਲਾਮਬੰਦ...
Ad Position 24