23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

Tਸਰਬੱਤ ਦਾ ਭਲਾ ਸੇਵਾ ਸੁਸਾਇਟੀU ਵੱਲੋਂ ਗੁਰਮਤਿ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 05-05-2026
ਸੰਦੌੜ, 4 ਮਈ (ਜਸਵੀਰ ਸਿੰਘ ਜੱਸੀ) - ਇਤਿਹਾਸਿਕ ਪਿੰਡ ਕੁਠਾਲਾ ਵਿਖੇ ਮਾਨਵਤਾ ਦੇ ਭਲਾਈ ਕਾਰਜ ਕਰਨ ਵਾਲੀ ਸੰਸਥਾ Tਸਰਬੱਤ ਦਾ ਭਲਾ ਸੇਵਾ ਸੁਸਾਇਟੀU ਵੱਲੋਂ ਗੁਰਦੁਆਰਾ ਸਾਹਿਬ ਬਾਬਾ ਤਾਰਾ ਸਿੰਘ ਵਿਖੇ ਸੁਸਾਇਟੀ ਦੇ ਪ੍ਰਧਾਨ ਮਾਸਟਰ ਬਲਜੀਤ ਇੰਦਰ ਸਿੰਘ ਤੇ ਖ਼ਜ਼ਾਨਚੀ ਫ਼ੌਜੀ ਹਰਦੇਵ ਸਿੰਘ ਚਹਿਲ ਦੀ ਪ੍ਰਧਾਨਗੀ ਹੇਠ ਸ਼ਰਧਾ ਤੇ ਸੁਸਾਇਟੀ ਦੀ ਦੂਸਰੀ ਵਰ੍ਹੇਗੰਢ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ | ਸ਼ੁਕਰਾਨਾ ਸਮਾਗਮ ਵਿੱਚ ਸਾਬਕਾ ਵਿਧਾਇਕ ਅਮਰਗੜ੍ਹ ਇਕਬਾਲ ਸਿੰਘ ਝੂੰਦਾਂ ਵੀ ਵਿਸ਼ੇਸ਼ ਤੌਰ ਨਤਮਸਤਕ ਹੋਏ ਅਤੇ ਸੰਬੋਧਨ ਦੌਰਾਨ ਸੁਸਾਇਟੀ ਵੱਲੋਂ ਕੀਤੇ ਜਾਂਦੇ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਮੁੱਖ ਤੌਰ 'ਤੇ ਪਹੁੰਚੇ ਪ੍ਰਸਿੱਧ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਗੁਰਦੁਆਰਾ ਪ੍ਰਮੇਸ਼ਰ ਦੁਆਰ ਸਾਹਿਬ ਦੇ ਮੁੱਖ ਕੀਰਤਨੀਏ ਭਾਈ ਸੁਰਿੰਦਰ ਸਿੰਘ ਵੱਲੋਂ ਕੀਰਤਨ ਵਿਖਿਆਨ ਰਾਹੀਂ ਵੱਖ- ਵੱਖ ਉਦਾਹਰਨਾਂ ਦੇ ਕੇ ਸੰਗਤ ਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੀ ਮਹੱਤਤਾ ਅਤੇ ਸਮਾਜ ਸੇਵਾ ਪ੍ਰਤੀ ਪ੍ਰੇਰਿਤ ਕੀਤਾ | ਭਾਈ ਸਾਹਿਬ ਨੇ ਮਾਨਵਤਾ ਦੇ ਭਲੇ ਲਈ ਦਾਨ-ਪੁੰਨ ਕਰਨ ਵਾਲੇ ਦਾਨੀ ਸੱਜਣਾਂ ਦੀ ਮਿਹਨਤ ਅਤੇ ਸਮਾਜ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਦਰਸਾਉਂਦੇ ਹੋਏ ਗੁਰਬਾਣੀ ਵਿਚਾਰਾਂ ਰਾਹੀਂ ਸੰਗਤਾਂ ਨਾਲ ਸਾਂਝ ਪਾਈ | ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਮੈਂਬਰ ਸਾਹਿਬਾਨ ਵੱਲੋਂ ਭਾਈ ਸੁਰਿੰਦਰ ਸਿੰਘ ਨੂੰ ਲੋਈ ਭੇਂਟ ਕਰ ਕੇ ਸਨਮਾਨਿਤ ਕੀਤਾ | ਗੁਰਦੁਆਰਾ ਸਾਹਿਬ ਬਾਬਾ ਤਾਰਾ ਸਿੰਘ ਸਤਿਕਾਰ ਕਮੇਟੀ ਕੁਠਾਲਾ ਦੇ ਪ੍ਰਧਾਨ ਸਤਨਾਮ ਸਿੰਘ, ਜਸਪਾਲ ਸਿੰਘ ਨੋਨੀ ਧਾਲੀਵਾਲ ਅਤੇ ਗ੍ਰੰਥੀ ਸਿੰਘ ਸਮੇਤ ਪੱਤਰਕਾਰ ਜਸਪਾਲ ਸਿੰਘ ਚਹਿਲ ਗੁਰਮੁਖ ਹਸਪਤਾਲ ਮਲੇਰਕੋਟਲਾ ਤੇ ਡਾਕਟਰ ਗੁਰਵਿੰਦਰ ਸਿੰਘ ਮਲੇਰਕੋਟਲਾ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ | ਪ੍ਰਧਾਨ ਮਾਸਟਰ ਬਲਜੀਤ ਇੰਦਰ ਸਿੰਘ ਨੇ ਮੰਚ ਸੰਚਾਲਕ ਦੀ ਸੇਵਾ ਬਾਖ਼ੂਬੀ ਨਿਭਾਈ | ਇਸ ਮੌਕੇ ਸਮਾਜ ਸੇਵੀ ਗੁਰਿੰਦਰਦੀਪ ਸਿੰਘ, ਇੰਸਪੈਕਟਰ ਲਖਵੀਰ ਸਿੰਘ ਚਹਿਲ, ਫ਼ੌਜੀ ਸੁਖਵਿੰਦਰ ਸਿੰਘ ਚਹਿਲ, ਸੂਬੇਦਾਰ ਲਾਲ ਸਿੰਘ, ਵੈਦ ਨਿਹਾਲ ਸਿੰਘ ਕੁਠਾਲਾ, ਸਮਾਜ ਸੇਵੀ ਬਲਵੀਰ ਸਿੰਘ ਚਹਿਲ ਕੁਠਾਲਾ, ਸੂਬੇਦਾਰ ਮੇਜਰ ਸਿੰਘ, ਫ਼ੌਜੀ ਦਿਲਵਰ ਸਿੰਘ ਮਾਨ, ਫ਼ੌਜੀ ਅੰਮਿ੍ਤ ਪਾਲ ਸਿੰਘ, ਮਾਸਟਰ ਗੁਰਮੀਤ ਸਿੰਘ ਸੰਧੂ, ਮਾਸਟਰ ਜਸਵਿੰਦਰ ਸਿੰਘ ਮਾਨ, ਹਰਵਿੰਦਰ ਸਿੰਘ ਖ਼ਾਲਸਾ, ਪਰਮਿੰਦਰ ਸਿੰਘ ਈਸਾਪੁਰ ਲੰਡਾ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਮੁੱਦਿਆਂ 'ਤੇ ਚਰਚਾ, ਕਰਮਜੀਤ ਸਿੰਘ ਗੰਡੇਵਾਲ ਮੁੜ ਬਲਾਕ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਸਹਿਕਾਰੀ ਬੈਂਕਾਂ ਕਿਸਾਨਾਂ ਨੂੰ ਫ਼ਸਲੀ ਕਰਜ਼ੇ ਵਧੇ ਹੱਦ ਕਰਜ਼ੇ ਮੁਤਾਬਿਕ ਦੇਣ-ਰਣ ਸਿੰਘ ਚੱਠਾ <br/>
Ad Position 24