ਮਸਤੂਆਣਾ ਸਾਹਿਬ, 4 ਮਈ (ਦਮਦਮੀ) - ਨਾਮਵਰ ਪੰਜਾਬੀ ਲੇਖਕ ਕੁਲਵੰਤ ਕਸਕ ਦੀ ਨਵੀਂ ਪੁਸਤਕ 'ਸੋਚ ਦੇ ਪੈਂਡੇ' ਅਕਾਲ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਦੇ ਸੰਤ ਤੇਜਾ ਸਿੰਘ ਹਾਲ ਵਿੱਚ ਲੋਕ ਅਰਪਣ ਕਰਨ ਦੀ ਰਸਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਵਰਿੰਦਰ ਅਗਰਵਾਲ ਨੇ ਅਦਾ ਕੀਤੀ | ਨਾਮਵਰ ਲੇਖਕ ਅਤੇ ਸਾਹਿਤ ਅਕੈਡਮੀ ਪੁਰਸਕਾਰ ਵਿਜੇਤਾ ਡਾ: ਦਰਸ਼ਨ ਸਿੰਘ ਆਸ਼ਟ ਨੇ ਪੁਸਤਕ ਬਾਰੇ ਵਿਸਥਾਰ ਵਿੱਚ ਆਪਣਾ ਪੇਪਰ ਪੜਿ੍ਹਆ ਅਤੇ ਇਸ ਪੁਸਤਕ ਵਿਚਲੀਆਂ ਵਿਸ਼ੇਸ਼ਤਾਵਾਂ ਬਿਆਨ ਕੀਤੀਆਂ | ਸ੍ਰੀਮਤੀ ਸ਼ਸ਼ੀ ਬਾਲਾ ਵੱਲੋਂ ਸ਼ਾਇਰਾਨਾ ਅੰਦਾਜ਼ ਵਿੱਚ ਕੀਤੇ ਮੰਚ ਸੰਚਾਲਨ ਦੌਰਾਨ ਸਾਹਿਤ ਸਦਨ ਸੰਗਰੂਰ ਦੇ ਕੋਆਰਡੀਨੇਟਰ ਜੀਤ ਹਰਜੀਤ ਨੇ ਲੇਖਕ ਕੁਲਵੰਤ ਕਸਕ ਨੰੂ ਵਧਾਈ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਇਸ ਨਾਲ ਵਿਰਾਸਤੀ ਝਲਕ ਦਾ ਫ਼ਾਇਦਾ ਉਠਾਇਆ ਜਾ ਸਕੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸੰਗਰੂਰ ਰਾਹੁਲ ਚਾਬਾ, ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਨਵਨਿਯੁਕਤ ਮੈਂਬਰ ਗੁਰਤੇਜ ਸਿੰਘ ਗਰੇਵਾਲ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ, ਜਸਵਿੰਦਰ ਸਿੰਘ ਪਿ੍ੰਸ ਪ੍ਰਧਾਨ ਵਪਾਰ ਮੰਡਲ, ਅਸ਼ੋਕ ਬਾਂਸਲ ਐਡਵੋਕੇਟ, ਇੰਜ: ਸ਼ਿਵ ਆਰੀਆ, ਹਰਜੀਤ ਸਿੰਘ ਢੀਂਗਰਾ, ਸਾਹਿਤ ਸਦਨ ਸੰਗਰੂਰ ਦੇ ਪ੍ਰਧਾਨ ਦਲਬਾਰ ਸਿੰਘ ਚੱਠੇ, ਚੇਅਰਮੈਨ ਬਲਵੰਤ ਸਿੰਘ ਜੋਗਾ, ਮਹਿੰਦਰਪਾਲ ਸਿੰਘ ਪਾਹਵਾ ਐਡਵੋਕੇਟ, ਸੁਰਜੀਤ ਸਿੰਘ ਗਰੇਵਾਲ ਐਡਵੋਕੇਟ, ਦਲਜੀਤ ਸਿੰਘ ਸੇਖੋਂ ਐਡਵੋਕੇਟ, ਲਲਿਤ ਗਰਗ ਐਡਵੋਕੇਟ, ਜੰਗ ਸਿੰਘ ਫੱਟੜ, ਡਾ: ਨਰਵਿੰਦਰ ਕੌਂਸਲ, ਡਾ:ਅਵਤਾਰ ਢੀਂਡਸਾ, ਪਿ੍ੰਸੀਪਲ ਅਮਨ ਕੌਰ, ਡਾ: ਗੁਰਵੀਰ ਸਿੰਘ ਸੋਹੀ, ਹਰਮਿੰਦਰ ਕੌਰ ਬਡਰੁੱਖਾਂ, ਬਲਦੇਵ ਸਿੰਘ ਗੋਸ਼ਲ, ਐਡਵੋਕੇਟ ਜਗਦੀਪ ਸਿੰਘ, ਗੁਰਨਾਮ ਸਿੰਘ, ਅਗਮਵੀਰ ਸਿੰਘ ਐਡਵੋਕੇਟ, ਕਿਰਨਜੀਤ ਸੇਖੋਂ ਐਡਵੋਕੇਟ, ਕਮਲ ਆਨੰਦ ਐਡਵੋਕੇਟ ਐਡਵੋਕੇਟ, ਸੁਖਵਿੰਦਰ ਸਿੰਘ ਭੱਠਲ, ਨਿਰਮਲ ਸਿੰਘ ਕਲੇਰ, ਗੁਰਮੇਲ ਕੌਰ ਪਟਿਆਲਾ, ਰਾਕੇਸ਼ ਕੁਮਾਰ ਅਕੋਈ, ਫ਼ਰੀਕ ਸਿੰਘ, ਸ਼ਰਨਦੀਪ ਕੌਰ ਡੋਲੀ, ਸੱਤਦੇਵ ਸ਼ਰਮਾ, ਡਾ: ਭਗਵੰਤ ਸਿੰਘ, ਅਨੋਖ ਸਿੰਘ ਵਿਰਕ, ਡਾ: ਹਰਪ੍ਰੀਤ ਕੌਰ ਖ਼ਾਲਸਾ, ਜੂਹੀ ਕੌਸ਼ਲ, ਨੂਰਦੀਪ ਕੋਮਲ, ਬੇਅੰਤ ਸਿੰਘ ਛਾਜਲੀ ਐਡਵੋਕੇਟ, ਅਜਾਇਬ ਸਿੰਘ ਸਰਾਓ ਐਡਵੋਕੇਟ, ਗੁਰਜੰਟ ਸਿੰਘ ਦੁੱਗਾ, ਚੌਧਰੀ ਨੰਦ ਲਾਲ ਗਾਂਧੀ, ਪਿ੍ੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਰਾਜ ਕੁਮਾਰ ਅਰੋੜਾ, ਬਲਦੇਵ ਸਿੰਘ ਗੋਸ਼ਲ, ਮਦਨ ਲਾਲ ਅਤੇ ਹੋਰ ਸਖ਼ਸੀਅਤਾਂ ਵੀ ਮੌਜੂਦ ਸਨ | ਪੁਸਤਕ ਦੇ ਪੜਚੋਲਕਾਰ ਡਾ: ਦਰਸ਼ਨ ਸਿੰਘ ਆਸ਼ਟ ਨੰੂ ਸਨਮਾਨਿਤ ਵੀ ਕੀਤਾ ਗਿਆ |