22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਨੱਕ, ਕੰਨ ਤੇ ਗਲੇ ਦੀਆਂ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 08-05-2026
ਸੁਨਾਮ ਊਧਮ ਸਿੰਘ ਵਾਲਾ, 7 ਮਈ (ਭੁੱਲਰ, ਧਾਲੀਵਾਲ) - ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਸੁਨਾਮ ਵੱਲੋਂ ਸਥਾਨਕ ਨੀਲ ਕੰਠ ਮਲਟੀ ਸਪੈਸ਼ਲਿਟੀ ਹਸਪਤਾਲ ਵਿਖੇ ਬਜ਼ੁਰਗਾਂ ਦੇ ਨੱਕ, ਕੰਨ ਅਤੇ ਗਲੇ ਦੀਆਂ ਬਿਮਾਰੀਆਂ ਦਾ ਜਾਂਚ ਕੈਂਪ ਲਾਇਆ ਗਿਆ | ਕੈਂਪ ਵਿਚ ਹਸਪਤਾਲ ਦੇ ਈ.ਐਨ.ਟੀ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਨਿਤਿਨ ਕੁਮਾਰ ਸਵਰਨਕਾਰ ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ ਵੱਲੋਂ ਕਰੀਬ 80 ਬਜ਼ੁਰਗਾਂ ਦੇ ਕੰਨ, ਨੱਕ ਅਤੇ ਗਲੇ ਦੀ ਜਾਂਚ ਕੀਤੀ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ | ਇਸ ਮੌਕੇ ਹਸਪਤਾਲ ਦੇ ਚੇਅਰਮੈਨ ਅਵਤਾਰ ਸਿੰਘ, ਡਾ. ਪੁਸ਼ਪਿੰਦਰ ਸਿੰਘ, ਡਾ. ਨਿਤਿਨ ਕੁਮਾਰ ਸਵਰਨਕਾਰ, ਡਾ. ਅਨੀਸ਼ ਗਰਗ ਤੋਂ ਇਲਾਵਾ ਪ੍ਰਧਾਨ ਰੁਪਿੰਦਰ ਭਾਰਦਵਾਜ, ਬਲਵਿੰਦਰ ਭਾਰਦਵਾਜ, ਪਵਨ ਕੁਮਾਰ ਗੁੱਜਰਾਂ, ਬੀਰਬਲ ਬਾਂਸਲ, ਰਾਜ ਕੁਮਾਰ ਗੋਇਲ, ਲਾਜਪਤ ਰਾਏ ਗਰਗ, ਕਿ੍ਸ਼ਨ ਸੰਦੋਹਾ, ਸਾਮ ਲਾਲ ਵਕੀਲ, ਭਰਤ ਹਰੀ ਸ਼ਰਮਾ, ਸੁਭਾਸ਼ ਕਤਿਆਲ, ਐਮ.ਐਲ, ਵਰਮਾ, ਸੁਰਿੰਦਰ ਸਿੰਘ, ਪ੍ਰਭਾਤ ਜਿੰਦਲ, ਨਰੇਸ਼ ਗੁੱਜਰਾਂ, ਵੇਦ ਕਪੂਰ, ਕਾਹਨ ਦਾਸ ਬਾਵਾ, ਸੁਭਾਸ਼ ਵਰਮਾ, ਈਸ਼ਵਰ ਸਿੰਘ, ਸ਼ਾਮ ਲਾਲ ਗੋਇਲ, ਰਮੇਸ਼ ਸ਼ਰਮਾ, ਡਾ. ਸੱਤ ਪਾਲ ਗਰਗ, ਗੁਰਦੀਪ ਸਿੰਘ ਰੇਲਵੇ, ਭੀਮ ਸੈਨ, ਡਾ ਸ਼ਵਿੰਦਰ ਸਿੰਘ, ਕਰਨਵੀਰ ਸਿੰਘ ਸੋਨੀ, ਸੁਰਿੰਦਰ ਘਈ ਅਤੇ ਓਮ ਪ੍ਰਕਾਸ਼ ਮਾਰੜੇ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਇੰਪਲਾਈਜ਼ ਫੈਡਰੇਸ਼ਨ ਸਬ-ਡਵੀਜ਼ਨ ਅਮਰਗੜ੍ਹ ਨੇ ਕੀਤੀ ਮੀਟਿੰਗ <br/> ਅਗਲੀ ਖ਼ਬਰ 25 ਨੂੰ ਹਜ਼ਾਰਾਂ ਦੀ ਗਿਣਤੀ 'ਚ ਮੁੱਖ ਮੰਤਰੀ ਦੀ ਕੋਠੀ ਅੱਗੇ ਪੁੱਜਣਗੇ ਦਲਿਤ ਮਜ਼ਦੂਰ <br/>
Ad Position 24