22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਮੰਗਾਂ ਨੂੰ ਲੈ ਕੇ ਸਿਹਤ ਵਰਕਰਾਂ ਨੇ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 08-05-2026
ਸੰਗਰੂਰ, 7 ਮਈ (ਅਮਨਦੀਪ ਸਿੰਘ ਬਿੱਟਾ) - ਮਲਟੀਪਰਪਜ਼ (ਮੇਲ ਫੀਮੇਲ) ਇੰਪਲਾਇਜ ਯੂਨੀਅਨ ਦਾ ਵਫ਼ਦ ਸੂਬਾਈ ਆਗੂ ਗੁਰਪ੍ਰੀਤ ਸਿੰਘ ਮੰਗਵਾਲ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸ਼ਰਮਾ ਦੀ ਅਗਵਾਈ ਹੇਠ ਸਿਵਲ ਸਰਜਨ ਸੰਗਰੂਰ ਡਾ. ਅਮਰਜੀਤ ਕੌਰ ਨੂੰ ਮਿਲਿਆ | ਵਫ਼ਦ ਨੇ ਮੰਗ ਕੀਤੀ ਕਿ ਛੇਵੇਂ ਤਨਖ਼ਾਹ ਕਮਿਸ਼ਨ ਦਾ ਏਰੀਅਰ ਦੀਆਂ ਕਿਸ਼ਤਾਂ ਅਪ੍ਰੈਲ 2026 ਤੋਂ ਮੁਲਾਜ਼ਮਾਂ ਨੂੰ ਜਲਦੀ ਦਿਵਾਉਣ ਦੀ ਗੱਲ ਕਰਦਿਆਂ ਕਿਹਾ ਕਿ ਅਜੇ ਬਲਾਕਾਂ ਵਿਚ ਬਿਲ ਬਣਨੇ ਵੀ ਸ਼ੁਰੂ ਨਹੀਂ ਹੋਏ | ਕੇਂਦਰੀ ਸਕੇਲ ਅਧੀਨ ਮਲਟੀਪਰਪਜ਼ ਕੇਡਰ ਦੇ 30 ਅਪ੍ਰੈਲ ਦੇ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਜਲਦੀ ਹੱਲ ਕਰਨ ਦੀ ਮੰਗ ਕੀਤੀ | ਸਿਵਲ ਸਰਜਨ ਨੇ ਦੋਵੇਂ ਮੰਗਾਂ ਸਬੰਧੀ ਦਫ਼ਤਰ ਦੇ ਮੁਲਾਜ਼ਮਾਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ਾਂ ਵੀ ਦਿੱਤੇ |
ਇਸ ਮੌਕੇ ਮਾਸ ਮੀਡੀਆ ਅਫ਼ਸਰ ਕਰਨੈਲ ਸਿੰਘ ਤੋਂ ਇਲਾਵਾ ਜਥੇਬੰਦੀ ਦੇ ਆਗੂ ਮਨਜਿੰਦਰ ਬਾਲੀਆ, ਰਾਮ ਸਿੰਘ, ਮਨਜੀਤ ਸਿੰਘ ਲੱਡਾ, ਯਾਦਵਿੰਦਰ ਸਿੰਘ, ਗੁਰਤੇਜ ਸਿੰਘ, ਅਸਲਮ ਖਾਨ, ਅਮਨਦੀਪ ਸਿੰਘ, ਦਲਬੀਰ ਸਿੰਘ ਅਤੇ ਹੋਰ ਆਗੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 'ਮਾਂ ਦਿਵਸ' ਉੱਤੇ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਵਿੱਚ ਕਰਵਾਇਆ ਪ੍ਰੋਗਰਾਮ ਅਗਲੀ ਖ਼ਬਰ ਇੰਪਲਾਈਜ਼ ਫੈਡਰੇਸ਼ਨ ਸਬ-ਡਵੀਜ਼ਨ ਅਮਰਗੜ੍ਹ ਨੇ ਕੀਤੀ ਮੀਟਿੰਗ <br/>
Ad Position 24