22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਵਿਜਡਮ ਵਰਲਡ ਸਕੂਲ ਨੇ ਕਰਾਟੇ ਮੁਕਾਬਲੇ ਵਿਚ 2 ਸੋਨੇ ਅਤੇ ਸੱਤ ਚਾਂਦੀ ਦੇ ਤਮਗੇ ਜਿੱਤੇ <br/>

Ad Position 21
No active advertisement
ਅਜੀਤ ਡੈਸਕ 08-05-2026
ਅਹਿਮਦਗੜ੍ਹ, 7 ਮਈ (ਸੁਖਜੀਤ ਸਿੰਘ ਖੇੜਾ) - ਐਮੇਚਯੋਰ ਕਰਾਟੇ ਡੋ ਐਸੋਸੀਏਸ਼ਨ ਜ਼ਿਲ੍ਹਾ ਮਲੇਰਕੋਟਲਾ ਦੇ ਹੈਡ ਆਫ਼ਿਸ 'ਗੋਲਡ ਕਰਾਟੇ ਕਲੱਬ' ਵੱਲੋਂ ਕਰਵਾਏ ਗਏ ਕਰਾਟੇ ਮੁਕਾਬਲਿਆਂ ਵਿਚ ਵਿਜਡਮ ਵਰਲਡ ਸਕੂਲ ਦੇ ਵਿਦਿਆਰਥੀਆਂ ਭਵਨਪ੍ਰੀਤ ਕੌਰ ਅਤੇ ਮੋਕਸ਼ ਭੋਲਾ ਨੇ ਪਹਿਲੀਆਂ ਦੋ ਪੁਜ਼ੀਸ਼ਨਾਂ 'ਤੇ ਮੱਲਾਂ ਮਾਰਦਿਆਂ ਸੋਨੇ ਦੇ ਤਗਮੇ ਜਿੱਤੇ | ਦੂਜੇ ਸਥਾਨ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੇ ਵੀ ਬਹੁਤ ਵਧੀਆ ਪ੍ਰਦਰਸ਼ਨ ਕਰਦਿਆਂ ਵਿਜਡਮ ਸਕੂਲ ਲਈ ਸੱਤ ਚਾਂਦੀ ਦੇ ਤਗਮੇ ਜਿੱਤੇ | ਪ੍ਰਬੰਧਕਾਂ ਨੇ ਇਸ ਸ਼ਾਨਦਾਰ ਪ੍ਰਸਦਰਸ਼ਨ ਤੇ ਕਿਹਾ ਵਿਦਿਆਰਥੀ ਜਿੱਥੇ ਸਿੱਖਿਆ ਦੇ ਖੇਤਰ ਵਿਚ ਦਿਨੋਂ ਦਿਨ ਅੱਗੇ ਵੱਧ ਰਹੇ ਹਨ ਉੱਥੇ ਇਹ ਖੇਡਾਂ ਵਿਚ ਵੀ ਪਿੱਛੇ ਨਹੀਂ ਹਨ | ਉਨ੍ਹਾਂ ਕਿਹਾ ਕਿ ਸਕੂਲ ਵਿਚ ਕਰਾਟੇ, ਕਿ੍ਕਟ, ਬਾਲੀਵਾਲ, ਬੈਡਮਿੰਟਨ ਅਤੇ ਸਤਰੰਜ ਵਰਗੀਆਂ ਖੇਡਾਂ ਲਈ ਸਪੈਸ਼ਲ ਕੋਚ ਰੱਖੇ ਗਏ ਹਨ ਜੋ ਇਹਨਾਂ ਵਿਦਿਆਰਥੀਆਂ ਨੂੰ ਸਮੇਂ ਸਮੇਂ ਉੱਪਰ ਸਹੀ ਦਿਸ਼ਾ ਨਿਰਦੇਸ਼ ਦਿੰਦੇ ਹੋਏ ਜਿੱਤ ਦੇ ਮੁਕਾਮ ਤੱਕ ਪਹੁੰਚਾਉਂਦੇ ਹਨ | ਸਿੱਖਿਆ ਪ੍ਰਾਪਤੀਆਂ ਕਰ ਕੇ ਅਤੇ ਖੇਡਾਂ ਵਿਚ ਦਿਨੋਂ ਦਿਨ ਆਪਣਾ ਵਧੀਆ ਮੁਕਾਮ ਹਾਸਿਲ ਕਰਨ ਕਰ ਕੇ ਹੀ ਸਕੂਲ ਜ਼ਿਲ੍ਹਾ ਪੱਧਰ ਤੱਕ ਵੀ ਆਪਣੀਆਂ ਪ੍ਰਾਪਤੀਆਂ ਦੇ ਝੰਡੇ ਗੱਡ ਚੁੱਕਾ ਹੈ |

Ad Position 22
No active advertisement
ਪਿਛਲੀ ਖ਼ਬਰ ਫਾਰਚੂਨ ਸਕੂਲ ਦੀ ਸਿਮਰਨ ਕੌਰ ਨੇ ਤਾਈਕਵਾਡੋਂ ਚੈਂਪੀਅਨਸ਼ਿਪ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਸਕੇਟਿੰਗ ਮੁਕਾਬਲੇ ਵਿੱਚ ਕੈਂਬਿ੍ਜ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ <br/>
Ad Position 24