22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਆਗ਼ਾਜ਼ ਵੈੱਲਫੇਅਰ ਫਾਊਾਡੇਸ਼ਨ ਵੱਲੋਂ ਛਾਜਲੀ ਵਿਚ ਲੜਕੀਆਂ ਲਈ ਸਿਲਾਈ ਸੈਂਟਰ ਸ਼ੁਰੂ

Ad Position 21
No active advertisement
ਅਜੀਤ ਡੈਸਕ 08-05-2026
ਛਾਜਲੀ, 7 ਮਈ (ਨੀਲੋਵਾਲ) - ਸਮਾਜਿਕ ਸੇਵਾ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਆਗਾਜ਼ ਵੈੱਲਫੇਅਰ ਫਾਊਾਡੇਸ਼ਨ ਸੰਗਰੂਰ ਵੱਲੋਂ ਪਿੰਡ ਛਾਜਲੀ ਦੀ ਗੁਰੂ ਨਾਨਕ ਕਾਲੋਨੀ ਵਿੱਚ ਪਹਿਲਾ ਸਿਲਾਈ ਸੈਂਟਰ ਸ਼ੁਰੂ ਕੀਤਾ ਗਿਆ | ਇਸ ਸੈਂਟਰ ਦਾ ਮਕਸਦ ਪਿੰਡ ਦੀਆਂ ਲੜਕੀਆਂ ਅਤੇ ਮਹਿਲਾਵਾਂ ਨੂੰ ਸਿਲਾਈ ਦਾ ਹੁਨਰ ਸਿਖਾ ਕੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣਾ ਹੈ | ਇਸ ਮੌਕੇ ਫਾਊਾਡੇਸ਼ਨ ਨਾਲ ਜੁੜੇ ਆਗੂਆਂ ਨੇ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਪਿੰਡਾਂ ਵਿੱਚ ਬੈਠੀਆਂ ਲੜਕੀਆਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ ਅਤੇ ਉਹ ਆਪਣੇ ਪੈਰਾਂ 'ਤੇ ਖੜੀਆਂ ਹੋ ਸਕਣਗੀਆਂ | ਉਨ੍ਹਾਂ ਨੇ ਦੱਸਿਆ ਕਿ ਭਵਿੱਖ ਵਿੱਚ ਹੋਰ ਪਿੰਡਾਂ ਵਿੱਚ ਵੀ ਅਜਿਹੇ ਸੈਂਟਰ ਖੋਲ੍ਹਣ ਦੀ ਯੋਜਨਾ ਹੈ | ਸਮਾਗਮ ਦੌਰਾਨ ਹਰਵਿੰਦਰ ਸਿੰਘ (ਚੇਅਰਮੈਨ ਮਾਰਕੀਟ ਕਮੇਟੀ ਸੂਲਰ ਘਰਾਟ), ਸਰਪੰਚ ਗੁਰਬਿਆਸ ਸਿੰਘ ਛਾਜਲੀ, ਜਗਮੇਲ ਸਿੰਘ ਰੁਗਲਾ (ਪੰਜਾਬ ਪ੍ਰਧਾਨ), ਹਰਦੀਪ ਸਿੰਘ (ਪੰਜਾਬ ਐਮ.ਡੀ./ਮੈਨੇਜਿੰਗ ਡਾਇਰੈਕਟਰ), ਗੋਬਿੰਦ ਸਿੰਘ ਤੁੰਗਾਂ, ਗੁਰਜੰਟ ਸਿੰਘ ਛਾਂਗਾ, ਸੁਮਨ ਲਤਾ, ਰਾਜਪਾਲ ਚੋਪੜਾ, ਜਗਤਾਰ ਸਿੰਘ ਗੁਜਰਾਂ, ਗੁਰਮੀਤ ਕੌਰ (ਸੁਪਰਵਾਈਜ਼ਰ), ਨਸੀਬਣ ਉਰਫ਼ ਨੂਰਾਂ, ਜਰਨੈਲ ਸਿੰਘ, ਪਰਮਜੀਤ ਕੌਰ ਅਤੇ ਮਨਿੰਦਰ ਕੌਰ ਸਮੇਤ ਕਈ ਹੋਰ ਗਣਮਾਨਯ ਹਸਤੀਆਂ ਮੌਜੂਦ ਰਹੀਆਂ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਵਿਜੀਲੈਂਸ ਬਿਊਰੋ ਦਾ ਨੋਟਿਸ ਜਾਰੀ ਅਗਲੀ ਖ਼ਬਰ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ <br/>
Ad Position 24