ਲੌਂਗੋਵਾਲ, 8 ਮਈ (ਵਿਨੋਦ ਸ਼ਰਮਾ) - ਸੰਤ ਹਰਚੰਦ ਸਿੰਘ ਲੌਂਗੋਵਾਲ, ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਦੇਵ ਸਿੰਘ ਢੀਂਡਸਾ ਦੇ ਨੇੜਲੇ ਸਾਥੀ ਅਤੇ ਪੰਥਕ ਹਿਤਾਂ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਨਿਧੜਕ ਜਰਨੈਲ ਸ਼ਹੀਦ ਮਾਸਟਰ ਦਰਬਾਰਾ ਸਿੰਘ ਦੀ 35ਵੀਂ ਬਰਸੀ ਸ਼ਰਧਾਪੂਰਵਕ ਮਨਾਈ ਗਈ | ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਗੁਰਦੁਆਰਾ ਗੁਰਸਾਗਰ ਸ੍ਰੀ ਮਸਤੂਆਣਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਵਤਾਰ ਸਿੰਘ ਮਸਤੂਆਣਾ ਸਾਹਿਬ ਦੇ ਰਾਗੀ ਜਥੇ ਨੇ ਸ਼ਬਦ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ | ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਥੇ. ਰਾਮਪਾਲ ਸਿੰਘ ਬਹਿਣੀਵਾਲ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਪੁਨਰ ਸੁਰਜੀਤ ਅਤੇ ਮੈਂਬਰ ਧਰਮ ਪ੍ਰਚਾਰ ਕਮੇਟੀ, ਮਲਕੀਤ ਸਿੰਘ ਚੰਗਾਲ ਮੈਂਬਰ ਸ਼੍ਰੋਮਣੀ ਕਮੇਟੀ, ਯੂਥ ਆਗੂ ਅਮਨਬੀਰ ਸਿੰਘ ਚੈਰੀ, ਟਕਸਾਲੀ ਆਗੂ ਗਿਆਨ ਸਿੰਘ ਬਾਵਾ ਅਤੇ ਡਾ. ਰੂਪ ਸਿੰਘ ਸ਼ੇਰੋਂ ਨੇ ਸੰਬੋਧਨ ਕਰਦਿਆਂ ਮਾਸਟਰ ਦਰਬਾਰਾ ਸਿੰਘ ਦੀ ਸ਼ਹਾਦਤ ਨੂੰ ਸਿੱਜਦਾ ਕੀਤਾ | ਮਾਸਟਰ ਦਰਬਾਰਾ ਸਿੰਘ ਦੇ ਛੋਟੇ ਭਰਾ ਜੀਤ ਸਿੰਘ ਸਿੱਧੂ ਨੇ ਸ਼ਰਧਾਂਜਲੀ ਭੇਟ ਕਰਨ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮਾਤਾ ਇੰਦਰਜੀਤ ਕੌਰ, ਚੇਅਰਮੈਨ ਮੇਵਾ ਸਿੰਘ ਉੱਪਲੀ, ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪਨਸੀਡ, ਪ੍ਰੋ. ਦਿਆਲ ਸਿੰਘ ਮੰਡੇਰ, ਪਿ੍ੰ. ਅਮਰਜੀਤ ਸਿੰਘ ਬਹਾਦਰਪੁਰ, ਕੁਲਦੀਪ ਸਿੰਘ ਬੁੱਗਰਾਂ, ਚਮਕੌਰ ਸਿੰਘ ਪੀ.ਏ., ਰਮੇਸ਼ ਅਗਰਵਾਲ, ਗੁਰਮੀਤ ਸਿੰਘ ਸਿੱਧੂ ਡੈਲੀਗੇਟ ਜਗਦੇਵ ਸਿੰਘ ਸਿੱਧੂ, ਭਗਵੰਤ ਸਿੰਘ ਡੈਲੀਗੇਟ, ਸੰਦੀਪ ਸਿੰਘ ਸਿੱਧੂ, ਪਿ੍ੰ. ਹਰਪ੍ਰੀਤ ਸਿੰਘ ਸਿੱਧੂ, ਜਗਜੀਤ ਸਿੰਘ ਕਾਲਾ ਐਮ.ਸੀ., ਕੇਵਲ ਸਿੰਘ ਸ਼ੇਰੋਂ, ਜਗਤਾਰ ਸਿੰਘ ਚੇਅਰਮੈਨ, ਬਾਰੂ ਰਾਮ, ਗੋਪਾਲ ਕਿ੍ਸ਼ਨ ਪਾਲੀ, ਦਾਤਾ ਰਾਮ, ਕਮਲਵੀਰ ਸਿੰਘ ਬੀਰੂ, ਕੁਲਦੀਪ ਸਿੰਘ ਮੰਡੇਰ, ਕੌਰ ਸਿੰਘ, ਜਸਵਿੰਦਰ ਸਿੰਘ ਲਿਬੜਾ, ਬਲਕਾਰ ਸਿੰਘ ਸੰਗਾਲਾ, ਮਨਪ੍ਰੀਤ ਸਿੰਘ ਸਿੱਧੂ, ਅਮਨਦੀਪ ਸਿੰਘ ਸਾਹੋ ਕੇ, ਸਰਪੰਚ ਗੁਰਬਖਸ਼ਸੀਸ਼ ਸਿੰਘ ਭੋਲਾ, ਧਰਮਵੀਰ ਸ਼ਰਮਾ ਨਵੋਦਿਆ ਵਿਦਿਆਲਿਆ, ਕਰਨੈਲ ਸਿੰਘ ਜੱਸੇ ਕਾ, ਸੰਜੇ ਸੈਨ, ਨੀਟੂ ਸ਼ਰਮਾ, ਕਾਲਾ ਭੁੱਲਰ, ਅਮਰਜੀਤ ਸਿੰਘ ਗਿੱਲ, ਰਜਿੰਦਰ ਸਿੰਘ ਅਕਾਲੀ, ਨੰਬਰਦਾਰ ਅਵਤਾਰ ਸਿੰਘ ਬਲਿਹਾਰੀ, ਵੱਖ ਵੱਖ ਪਿੰਡਾਂ ਤੋਂ ਪੰਚ ਸਰਪੰਚ, ਨੰਬਰਦਾਰ ਅਤੇ ਅਕਾਲੀ ਵਰਕਰ ਹਾਜ਼ਰ ਸਨ |