ਚੀਮਾ ਮੰਡੀ, 8 ਮਈ (ਗੁਰਜੀਤ ਸਿੰਘ ਚਹਿਲ, ਜਗਰਾਜ ਮਾਨ) - ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਸੁਨਾਮ ਦੀ ਇਕ ਅਹਿਮ ਮੀਟਿੰਗ ਬਾਬਾ ਭੋਲਾ ਗਿਰ ਦੀਆਂ ਸਮਾਧਾਂ ਚੀਮਾ ਮੰਡੀ ਵਿਖੇ ਬਲਾਕ ਆਗੂ ਬਲਵਿੰਦਰ ਸਿੰਘ ਸਰਾਓ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਸੰਤ ਰਾਮ ਛਾਜਲੀ ਨੇ ਵਿਸ਼ੇਸ਼ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਲੰਮੇ ਸਮੇਂ ਤੋਂ ਕਿਸਾਨਾਂ ਦੀ ਖੱਜਲ ਖ਼ੁਆਰੀ ਨੂੰ ਲੈ ਕੇ ਵਿਸ਼ੇਸ਼ ਚਰਚਾ ਕੀਤੀ ਗਈ | ਮੀਟਿੰਗ 'ਚ ਮੱਖਣ ਸਿੰਘ ਕਰਤਾਰੀ ਕਾ, ਦਰਬਾਰਾ ਸਿੰਘ ਕਾਲਾ, ਬਿਕਰ ਸਿੰਘ ਇਕਾਈ ਪ੍ਰਧਾਨ ਚੀਮਾ, ਗੁਰਦਿਆਲ ਸਿੰਘ, ਸੰਸਾਰ ਸਿੰਘ, ਹਰਪਾਲ ਸਿੰਘ ਨਮੋਲ, ਮੱਖਣ ਸਿੰਘ ਧਰਮਗੜ੍ਹ, ਜੱਗਰ ਸਿੰਘ ਸ਼ਾਹਪੁਰ, ਨਿਰਭੈ ਸਿੰਘ, ਗੁਰਜੰਟ ਸਿੰਘ ਬਿਗੜਵਾਲ ਇਕਾਈ ਪ੍ਰਧਾਨ, ਚਾਨਣ ਸਿੰਘ ਮੈਦੇਵਾਸ, ਗੋਕਿਲ ਰਾਮ ਪੰਡਿਤ ਛਾਜਲੀ, ਜਗਤਾਰ ਸਿੰਘ ਬਾਬੇ ਕਾ, ਹਮੀਰ ਸਿੰਘ ਸੂਬੇਦਾਰ, ਅਮਰ ਸਿੰਘ, ਪਿ੍ਤਪਾਲ ਸਿੰਘ, ਹਾਕਮ ਸਿੰਘ ਛਾਜਲੀ ਆਦਿ ਕਿਸਾਨ ਮੌਜੂਦ ਸਨ |