ਬਰੇਟਾ, 9 ਮਈ (ਜੀਵਨ ਸ਼ਰਮਾ)- ਸਥਾਨਕ ਲੱਖ ਦਾਤਾਰ ਸੇਵਾ ਮੰਡਲ ਵਲੋਂ ਬਾਲਾਜੀ ਅਤੇ ਬਾਬਾ ਸ਼ਿਆਮ ਖਾਟੂ ਵਾਲੇ ਦਾ 6ਵਾਂ ਵਿਸ਼ਾਲ ਜਾਗਰਣ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ | ਬਾਬਾ ਜੀ ਗੁਣਗਾਨ ਕਰਨ ਲਈ ਵਿਸ਼ੇਸ਼ ਤੌਰ 'ਤੇ ਪ੍ਰਸਿੱਧ ਭਜਨ ਕਲਾਕਾਰ ਕਨੱਇਆ ਮਿੱਤਲ ਚੰਡੀਗੜ੍ਹ ਵਾਲੇ ਅਤੇ ਸ਼ਿਆਮ ਲਾਡਲੀ ਪਾਵਨੀ ਖੁਰਾਨਾ (ਹਿਸਾਰ ਵਾਲੇ) ਪੁੱਜੇ | ਗਾਇਕ ਕਨੱਇਆ ਮਿੱਤਲ ਨੇ ਧਾਰਮਿਕ ਗਾਇਕੀ ਨਾਲ ਸੰਗਤਾਂ ਨੂੰ ਸਾਰੀ ਰਾਤ ਝੂਮਣ ਲਾਈ ਰੱਖਿਆ | ਮੁੱਖ ਮਹਿਮਾਨ ਵਜੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੁੱਜ ਕੇ ਹਾਜ਼ਰੀ ਲਗਵਾਈ | ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ, ਪ੍ਰਕਾਸ਼ ਚੰਦ ਕੁੱਲਰੀਆਂ ਵਾਲੇ, ਭਾਜਪਾ ਆਗੂ ਗਗਨਦੀਪ ਸ਼ਰਮਾ, ਕਾਂਗਰਸੀ ਆਗੂ ਰਣਵੀਰ ਕੌਰ ਮੀਆਂ, ਆਪ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਚਰ ਪੁੱਜੇ | ਰੀਬਨ ਕੱਟਣ ਦੀ ਰਸਮ ਅਤੇ ਵਿਸ਼ਾਲ ਭੰਡਾਰੇ ਦਾ ਆਯੋਜਨ ਪ੍ਰਕਾਸ਼ ਚੰਦ ਕੁੱਲਰੀਆਂ ਵਾਲਿਆਂ ਵੱਲੋਂ ਕੀਤਾ ਗਿਆ |