16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਕਾਂਗਰਸ ਲਈ ਦਿੜ੍ਹਬਾ ਹਲਕੇ ਦੀ ਸੀਟ ਬਣੀ ਚੁਣੌਤੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 11-05-2026
ਦਿੜ੍ਹਬਾ ਮੰਡੀ, 10 ਮਈ (ਜਸਵੀਰ ਸਿੰਘ ਅÏਜਲਾ) - ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਵਿਧਾਨ ਸਭਾ ਹਲਕਾ ਦਾ ਇਤਿਹਾਸ ਪਿਛਲੇ ਸਮੇਂ ਤੋਂ ਚੁਨੌਤੀ ਭਰਿਆ ਰਿਹਾ ਹੈ | 2007 ਤੋ ਬਾਅਦ ਕਾਂਗਰਸ ਜਿੱਤ ਹਾਸਲ ਨਹੀਂ ਕਰ ਸਕੀ, ਇਸ ਪਲਾਨ ਦੌਰਾਨ ਕਾਂਗਰਸ ਦੇ ਸੁਰਜੀਤ ਸਿੰਘ ਧੀਮਾਨ ਨੇ ਜਿੱਤ ਹਾਸਲ ਕੀਤੀ ਸੀ ਉਸ ਸਮੇਂ ਤੋਂ ਹੁਣ ਤੱਕ ਲਗਾਤਾਰ ਹਾਰ ਦਾ ਮੂੰਹ ਵੇਖਣਾ ਪਿਆ | 2012ਦੀ ਹਲਕਾ ਬੰਦੀ ਤੋਂ ਬਾਅਦ ਇਹ ਸੀਟ ਰਾਖਵੀਂ ਹੋਈ ਅਤੇ ਅਕਾਲੀ ਦਲ ਤੋਂ ਬਲਵੀਰ ਸਿੰਘ ਘੁੰਨਸ ਨੇ ਜਿੱਤ ਹਾਸਲ ਕੀਤੀ ਸੀ | 2017 ਅਤੇ 2022ਸਮੇਂ ਇਹ ਸੀਟ ਆਮ ਆਦਮੀ ਪਾਰਟੀ ਨੂੰ ਜਿੱਤ ਹਾਸਲ ਕਰਵਾਈ | ਕਾਂਗਰਸ ਲਈ ਖ਼ਤਰਾ ਬਣਿਆ ਕਿਉਂਕਿ ਕਾਂਗਰਸ ਕੋਈ ਸਥਾਨਕ ਉਮੀਦਵਾਰ ਨੂੰ ਸਥਾਪਿਤ ਨਹੀਂ ਕਰ ਸਕੀ | ਜੋ ਕਿਸੇ ਵੀ ਪਾਰਟੀ ਦਾ ਮੁਕਾਬਲਾ ਕਰਨ ਵਿੱਚ ਕਾਮਯਾਬ ਹੋਵੇ, ਮੌਜੂਦਾ ਸਰਕਾਰ ਦੇ ਮੰਤਰੀ ਪਦ ਤੇ ਸਥਾਪਿਤ ਲੋਕਲ ਵਿਧਾਇਕ ਹੋਣ ਕਾਰਨ ਕਾਂਗਰਸ ਵਰਕਰਾਂ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਜ਼ਿਕਰ ਸਿਆਸੀ ਚਰਚਾਵਾਂ ਵਿੱਚ ਹੁੰਦਾ ਰਹਿੰਦਾ ਹੈ | ਦਿੜ੍ਹਬਾ ਹਲਕੇ ਦੇ ਰਾਖਵਾਂ ਹੋਣ ਕਰਕੇ ਚਰਨਜੀਤ ਸਿੰਘ ਚੰਨੀ ਇੱਕ ਵੱਡੇ ਦਲਿਤ ਚਿਹਰੇ ਵਜੋਂ ਜਾਣੇ ਜਾਂਦੇ ਹਨ | ਹੁਣ ਜਲੰਧਰ ਤੋਂ ਚੰਨੀ ਦੇ ਮੈਂਬਰ ਪਾਰਲੀਮੈਂਟ ਬਣਨ ਤੇ ਕਾਂਗਰਸ ਦੇ ਸਥਾਨਕ ਵਰਕਰਾਂ ਵੱਲੋਂ ਨਵੀਂ ਉਮੀਦ ਜਾਗੀ ਹੈ | ਵਰਕਰਾਂ ਦਾ ਕਹਿਣਾ ਹੈ ਕਿ ਕਾਂਗਰਸ ਕੋਲ ਜੇ ਸੂਬੇ ਪੱਧਰ ਤੇ ਜੇਕਰ ਮਜ਼ਬੂਤ ਲੀਡਰ ਹੈ ਤਾਂ ਚਰਨਜੀਤ ਸਿੰਘ ਚੰਨੀ ਹੈ ਜੋ ਦਿੜ੍ਹਬਾ ਤੋਂ ਸੀਟ ਜਿੱਤ ਸਕਦੇ ਹਨ ਕਾਂਗਰਸ ਨੂੰ ਉਨ੍ਹਾਂ ਦੇ ਨਾਮ ਤੇ ਵੋਟਾਂ ਮੰਗਣੀਆਂ ਫ਼ਾਇਦੇਮੰਦ ਹੋ ਸਕਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ <br/> ਅਗਲੀ ਖ਼ਬਰ ਮਾਂ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ <br/>
Ad Position 24