16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸਲਾਈਟ ਦੇ ਸਾਬਕਾ ਵਿਦਿਆਰਥੀ ਬਣੇ ਮੌਜੂਦਾ ਵਿਦਿਆਰਥੀਆਂ ਲਈ ਰਾਹ ਦਸੇਰਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 11-05-2026
ਲੌਂਗੋਵਾਲ, 10 ਮਈ (ਵਿਨੋਦ, ਖੰਨਾ) - ਵੱਖ-ਵੱਖ ਬਹੁਕੌਮੀ ਕੰਪਨੀਆਂ ਵਿਚ ਦੇਸ਼ ਵਿਦੇਸ਼ ਵਿੱਚ ਚੋਟੀ ਦੇ ਅਹੁਦਿਆਂ 'ਤੇ ਸੇਵਾਵਾਂ ਨਿਭਾਅ ਰਹੇ ਸਲਾਈਟ ਦੇ ਸਾਬਕਾ ਵਿਦਿਆਰਥੀ ਡੀਨ ਐਲੁਮਨੀ ਐਂਡ ਇੰਡਸਟਰੀਅਲ ਰਿਲੇਸ਼ਨਜ਼ ਦਫ਼ਤਰ ਦੀ ਪਹਿਲ 'ਤੇ ਮੌਜੂਦਾ ਵਿਦਿਆਰਥੀਆਂ ਲਈ ਰਾਹ ਦਸੇਰਾ ਬਣੇ ਹੋਏ ਹਨ | ਉਦਯੋਗਿਕ ਘਰਾਣਿਆਂ ਨਾਲ ਬਿਹਤਰੀਨ ਸਬੰਧ ਬਣਾਉਣ ਲਈ ਆਰੰਭ ਕੀਤੀ 'ਐਲੁਮਨੀ ਕੋਨੈਕਟ ਐਟ ਦੇਅਰ ਵਰਕ ਪਲੇਸ' ਮੁਹਿੰਮ ਤਹਿਤ ਸਲਾਈਟ ਦੇ ਪ੍ਰਤੀਨਿਧ ਮੰਡਲ ਨੇ ਡਾਇਰੈਕਟਰ ਪ੍ਰੋ ਮਨੀ ਕਾਂਤ ਪਾਸਵਾਨ ਦੀ ਅਗਵਾਈ ਹੇਠ ਆਟੋ ਮੋਬਾਈਲ ਇੰਜੀਨੀਅਰਿੰਗ ਖੇਤਰ ਵਿਚ ਸਿਖ਼ਰਲੇ ਸਥਾਨ ਤੇ ਕੰਮ ਕਰ ਰਹੇ ਵਿਸ਼ਵ ਪ੍ਰਸਿੱਧ ਉਦਯੋਗਿਕ ਘਰਾਣੇ ਟੈਨੇਕੋ ਦੇ ਪਟਿਆਲਾ ਸਥਿਤ ਖੇਤਰੀ ਦਫ਼ਤਰ ਦਾ ਦੌਰਾ ਕੀਤਾ | ਇਸ ਕੰਪਨੀ ਵਿਚ ਸਲਾਈਟ ਦੇ ਸਾਬਕਾ ਵਿਦਿਆਰਥੀ ਚੋਟੀ ਦੇ ਅਹੁਦਿਆਂ ਤੇ ਬਿਰਾਜ਼ਮਾਨ ਹਨ | ਜਿਨ੍ਹਾਂ ਵਿਚ ਇੰਜ. ਦਲਜੀਤ ਸਿੰਘ ਪਲਾਂਟ ਮੈਨੇਜਰ, ਦਵਿੰਦਰ ਸਿੰਘ ਪ੍ਰੋਡਕਸ਼ਨ, ਇੰਜ. ਦਵਿੰਦਰ ਸਿੰਘ ਕੁਆਲਿਟੀ ਹੈੱਡ, ਇੰਜ. ਅਮਨਦੀਪ ਧੀਮਾਨ ਅਸਿਸਟੈਂਟ ਮੈਨੇਜਰ, ਇੰਜ. ਮਹੇਸ਼ਿੰਦਰ ਸਿੰਘ ਸੀਨੀਅਰ ਮੈਨੇਜਰ ਅਤੇ ਰਾਮ ਸਿੰਘ ਪ੍ਰੋਡਕਸ਼ਨ ਮੈਨੇਜਰ ਦੇ ਅਹੁਦੇ ਤੇ ਤਾਇਨਾਤ ਹਨ | ਡੀਨ ਐਲੂਮਨੀ ਐਂਡ ਇੰਡਸਟਰੀ ਰਿਲੇਸ਼ਨ ਪ੍ਰੋ. ਆਰ. ਕੇ. ਮਿਸ਼ਰ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਸਲਾਈਟ ਦੇ ਪ੍ਰਤੀਨਿਧ ਮੰਡਲ ਅਤੇ ਟੈਨੇਕੋ ਪ੍ਰਬੰਧਨ ਵਿਚਕਾਰ ਅਕਾਦਮਿਕ ਸਹਿਯੋਗ, ਉਦਯੋਗ-ਸੰਸਥਾ ਭਾਗੀਦਾਰੀ, ਰਿਸਰਚ, ਕਨਸਲਟੈਂਸੀ ਅਤੇ ਐਲੁਮਨੀ ਸਹਿਯੋਗ ਨਾਲ ਸੰਬੰਧਿਤ ਕਈ ਸੰਭਾਵਨਾਵਾਂ 'ਤੇ ਸਰਗਰਮ ਅਤੇ ਸਾਰਥਕ ਵਿਚਾਰ-ਵਟਾਂਦਰਾ ਹੋਇਆ | ਪ੍ਰੋਫੈਸਰ ਰਵੀ ਕਾਂਤ ਮਿਸ਼ਰਾ ਨੇ ਦੱਸਿਆ ਕਿ ਸਲਾਈਟ ਆਪਣੇ ਮਾਣਯੋਗ ਸਾਬਕਾ ਵਿਦਿਆਰਥੀਆਂ ਰਾਹੀਂ ਉਦਯੋਗਾਂ ਨਾਲ ਲੰਬੇ ਸਮੇਂ ਦੇ ਸਹਿਯੋਗ ਸੰਬੰਧ ਸਥਾਪਿਤ ਕਰਨ ਨਿਰੰਤਰ ਯਤਨਸ਼ੀਲ ਹੈ | ਉਨ੍ਹਾਂ ਦੱਸਿਆ ਕਿ ਇਹ ਮਾਣ ਦੀ ਗੱਲ ਹੈ ਕਿ ਸਲਾਈਟ ਦੇ ਪੁਰਾਣੇ ਵਿਦਿਆਰਥੀ ਨਾ ਸਿਰਫ ਨਵੇਂ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰ ਰਹੇ ਹਨ ਸਗੋਂ ਰੋਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰ ਰਹੇ ਹਨ | ਪ੍ਰੋਫੈਸਰ ਰਵੀ ਕਾਂਤ ਮਿਸ਼ਰਾ ਨੇ ਟੈਨੇਕੋ ਦੀ ਐਚ.ਆਰ. ਟੀਮ ਨਾਲ ਸਲਾਈਟ ਦੇ ਅੰਡਰਗ੍ਰੈਜੂਏਟ ਵਿਦਿਆਰਥੀਆਂ ਲਈ ਪਲੇਸਮੈਂਟ ਮੌਕਿਆਂ ਸਬੰਧੀ ਵਿਸ਼ੇਸ਼ ਮੀਟਿੰਗ ਵੀ ਕੀਤੀ | ਸੰਸਥਾ ਦੇ ਡਾਇਰੈਕਟਰ ਪ੍ਰੋਫੈਸਰ ਮਨੀਕਾਂਤ ਪਾਸਵਾਨ ਨੇ ਟੈਨੇਕੋ ਨਾਲ ਰਿਸਰਚ ਐਂਡ ਕਨਸਲਟੈਂਸੀ, ਉਦਯੋਗਿਕ ਟਰੇਨਿੰਗ, ਇੰਟਰਨਸ਼ਿਪ ਅਤੇ ਸਕਿੱਲ ਡਿਵੈਲਪਮੈਂਟ ਪ੍ਰੋਗਰਾਮਾਂ ਵਿੱਚ ਸਹਿਯੋਗ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ 'ਤੇ ਵੀ ਵਿਚਾਰ ਸਾਂਝੇ ਕੀਤੇ | ਇਹ ਦੌਰਾ ਸਲਾਈਟ ਅਤੇ ਉਸਦੇ ਐਲੁਮਨੀ ਵਿਚਕਾਰ ਮਜ਼ਬੂਤ ਰਿਸ਼ਤਿਆਂ ਦਾ ਪ੍ਰਤੀਕ ਬਣਿਆ ਅਤੇ ਉਦਯੋਗ-ਸਿੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ |

Ad Position 22
No active advertisement
ਪਿਛਲੀ ਖ਼ਬਰ ਦੂਨ ਇੰਟਰਨੈਸ਼ਨਲ ਸਕੂਲ ਸੰਗਰੂਰ ਵਿਚ ਮਨਾਇਆ 'ਮਾਂ ਦਿਵਸ' ਅਗਲੀ ਖ਼ਬਰ ਪੰਥਕ ਸੇਵਾਵਾਂ ਬਦਲੇ ਉੱਘੇ ਕੌਮੀ ਢਾਡੀ ਬਲਿਹਾਰ ਸਿੰਘ ਢੀਂਡਸਾ ਸਨਮਾਨਿਤ <br/>
Ad Position 24