16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਕੈਮਿਸਟ ਐਸੋਸੀਏਸ਼ਨ ਵਲੋਂ 20 ਨੂੰ ਦੁਕਾਨਾਂ ਬੰਦ ਰੱਖਣ ਦਾ ਐਲਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 11-05-2026
ਅਹਿਮਦਗੜ੍ਹ, 10 ਮਈ (ਸੁਖਜੀਤ ਸਿੰਘ ਖੇੜਾ) - ਈ ਫਾਰਮੇਸੀ ਦੇ ਗੈਰ ਕਾਨੂੰਨੀ ਸੰਚਾਲਨ ਖ਼ਿਲਾਫ਼ ਪੂਰੇ ਦੇਸ਼ ਵਲੋਂ ਕੀਤੇ ਜਾ ਰਹੇ ਵਿਰੋਧ ਦਾ ਸਮਰਥਨ ਕਰਦਿਆ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਮਲੇਰਕੋਟਲਾ ਦੇ ਪ੍ਰਧਾਨ ਅਤੇ ਕੈਮਿਸਟ ਐਸੋਸੀਏਸ਼ਨ ਅਹਿਮਦਗੜ੍ਹ ਦੇ ਪ੍ਰਧਾਨ ਸੁਖਬੀਰ ਸਿੰਘ ਮਾਨ ਅਤੇ ਸ਼ਸ਼ੀ ਜਿੰਦਲ ਜ਼ਿਲ੍ਹਾ ਸਕੱਤਰ ਦੀ ਅਗਵਾਈ ਹੇਠਾਂ ਅਹਿਮਦਗੜ੍ਹ ਵਿਖੇ ਮੀਟਿੰਗ ਹੋਈ | ਇਸ ਸੰਬੰਧੀ ਉਹ ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਈ ਫਾਰਮੇਸੀ ਰਾਹੀਂ ਦਵਾਈਆਂ ਮੰਗਵਾਉਣ ਦੇ ਵਿਰੋਧ ਵਿਚ ਪੂਰੇ ਭਾਰਤ ਬੰਦ ਦਾ ਸਮਰਥਨ ਕਰਦਿਆਂ ਜ਼ਿਲ੍ਹਾ ਮਲੇਰਕੋਟਲਾ ਦੇ ਸਾਰੇ ਕੈਮਿਸਟਾਂ ਵਲੋਂ ਮਿਤੀ 20 ਮਈ ਨੂੰ ਦੁਕਾਨਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ | ਪ੍ਰਧਾਨ ਸੁਖਵੀਰ ਸਿੰਘ ਮਾਨ ਨੇ ਦੱਸਿਆ ਕਿ ਈ ਫਾਰਮੇਸੀ ਸੰਚਾਲਨ ਬਿਨਾਂ ਕਿਸੇ ਠੋਸ ਪਲੇਟਫ਼ਾਰਮ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਹਨ ਜਿਸ ਨਾਲ ਵੱਡੇ ਕਾਰਪੋਰੇਟ ਘਰਾਣੇ ਛੋਟੇ ਦੁਕਾਨਦਾਰਾਂ ਦਾ ਕਾਰੋਬਾਰ ਤਬਾਹ ਕਰਨ ਤੇ ਤੁਲੇ ਹੋਏ ਹਨ | ਉਨ੍ਹਾਂ ਕਿਹਾ ਕਿ ਇਸ ਤਰਾਂ ਬਿਨਾਂ ਕਿਸੇ ਮਾਹਿਰ ਜਾਂ ਫਾਰਮਾਸਿਸਟ ਦੀ ਸਲਾਹ ਮਰੀਜ਼ਾਂ ਨੂੰ ਇਸ ਤਰ੍ਹਾਂ ਦਵਾਈਆਂ ਦੇਣੀਆਂ ਉਨ੍ਹਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਹੈ ਅਤੇ ਇਸ ਤਰ੍ਹਾਂ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਵੀ ਵਧ ਰਹੀ ਹੈ ਜਿਸ ਵੱਲ ਸਰਕਾਰ ਦਾ ਧਿਆਨ ਦਿਵਾਉਣ ਲਈ ਸਾਰੇ ਦੇਸ਼ ਵਿਆਪੀ 20 ਮਈ ਨੂੰ ਦਵਾਈਆਂ ਦੀਆਂ ਦੁਕਾਨਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ | ਇਸ ਮੌਕੇ ਮਲੇਰਕੋਟਲਾ ਹੋਲਸੇਲ ਪ੍ਰਧਾਨ ਮੁਹੰਮਦ ਯਾਸੀਨ, ਜ਼ਿਲ੍ਹਾ ਅÏਰਗੇਨਜੇਸ਼ਨ ਸੈਕਟਰੀ ਸਮੀਰ ਧੀਰ, ਕੈਸ਼ੀਅਰ ਭਾਰਤ ਭੂਸ਼ਣ ਮਲੇਰਕੋਟਲਾ, ਅਹਿਮਦਦੀਨ ਸੈਕਟਰੀ ਮਲੇਰਕੋਟਲਾ, ਅਹਿਮਦਗੜ੍ਹ ਯੂਨਿਟ ਤੋਂ ਸੁਰਿੰਦਰ ਢੰਡ, ਵਾਇਸ ਪ੍ਰਧਾਨ ਰਾਜਵਿੰਦਰ ਸਿੰਘ ਗਰੇਵਾਲ, ਰੁੜਕੀ ਯੂਨਿਟ ਤੋਂ ਪ੍ਰਧਾਨ ਹਰਪ੍ਰੀਤ ਸਿੰਘ, ਸੈਕਟਰੀ ਜਸਵੀਰ ਸਿੰਘ, ਕੁੱਪ ਯੂਨਿਟ ਤੋਂ ਹਰਦੀਪ ਸ਼ਰਮਾ ਪ੍ਰਧਾਨ, ਸੈਕਟਰੀ ਚਰਨਜੀਤ ਸਿੰਘ ਚੰਨੀ, ਮਨੋਜ ਕੁਮਾਰ ਪ੍ਰਧਾਨ ਅਮਰਗੜ੍ਹ, ਰਮਨ ਕੁਮਾਰ ਸੈਕਟਰੀ ਅਮਰਗੜ੍ਹ, ਦੀਪ ਸਿੰਘ ਹੂੰਝਣ ਪ੍ਰਧਾਨ ਸੰਦੋੜ, ਬਲਵੀਰ ਸਿੰਘ ਮਤੋਈ ਸੈਕਟਰੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਸੰਪੰਨ <br/> ਅਗਲੀ ਖ਼ਬਰ ਟਰੇਡ ਕਮਿਸ਼ਨ ਵਲੋਂ ਵਪਾਰੀਆਂ ਦੀਆਂ ਸੁਣੀਆਂ ਮੁਸ਼ਕਿਲਾਂ <br/>
Ad Position 24