13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਮਾਰਕਫੈੱਡ ਦੇ ਸੇਵਾ ਮੁਕਤ ਮੁਲਾਜ਼ਮ ਸਰਕਾਰ ਦੇ ਵਤੀਰੇ ਤੋਂ ਖ਼ਫ਼ਾ 22 ਤੋਂ ਜ਼ਿਲ੍ਹਾ ਮੈਨੇਜਰ ਦੇ ਦਫਤਰਾਂ ਬਾਹਰ ਕਰਨਗੇ ਅੰਦੋਲਨ ਆਰੰਭ <br/>

Ad Position 21
No active advertisement
ਅਜੀਤ ਡੈਸਕ 20-05-2026
ਸੰਗਰੂਰ, 18 ਮਈ (ਅਮਨਦੀਪ ਸਿੰਘ ਬਿੱਟਾ) - ਮਾਰਕਫੈੱਡ ਦੇ ਸੇਵਾ ਮੁਕਤ ਮੁਲਾਜ਼ਮਾਂ ਦੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਹਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਸੇਵਾ ਮੁਕਤ ਲਾਭ ਲੈਣ ਅਤੇ ਗ਼ਲਤ ਚਾਰਜ ਸੀਟਾਂ ਨੂੰ ਰੱਦ ਕਰਵਾਉਣ ਲਈ ਕਰੋ ਜਾਂ ਮਰੋਂ ਦੀ ਨੀਤੀ ਉੱਤੇ ਉੱਤਰ ਰਹੇ ਹਨ ਅਤੇ 22 ਮਈ ਤੋਂ ਜ਼ਿਲ੍ਹਾ ਮੈਨੇਜਰਾਂ ਦੇ ਦਫਤਰਾਂ ਤੋਂ ਅੰਦੋਲਨ ਸ਼ੁਰੂ ਕਰ ਰਹੇ ਹਨ | ਉਨ੍ਹਾਂ ਕਿਹਾ ਕਿ 30-35 ਸਾਲ ਫ਼ੀਲਡ ਵਿੱਚ ਨੌਕਰੀ ਕਰਨ ਤੋਂ ਬਾਅਦ ਸੇਵਾ ਮੁਕਤੀ ਲਾਭ ਦੇਣ ਦੀ ਬਜਾਇ ਉਨ੍ਹਾਂ ਦੇ ਹੱਥਾਂ ਵਿੱਚ ਕਰੋੜਾ ਦੀ ਝੂਠੀਆਂ ਗ਼ਲਤ ਚਾਰਜ ਸੀਟਾਂ ਬਣਾ ਕੇ ਘਰ ਤੋਰਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਮਾਨਯੋਗ ਅਦਾਲਤਾਂ ਨੇ ਵੀ ਵੱਖ-ਵੱਖ ਫ਼ੈਸਲਿਆਂ ਤਹਿਤ ਮੁਲਾਜ਼ਮਾਂ ਦੇ ਸੇਵਾ ਮੁਕਤ ਲਾਭ ਰਿਲੀਜ਼ ਕਰਨ ਅਤੇ ਚਾਰਜ ਸੀਟਾਂ ਦੇ ਸਬੰਧ ਵਿੱਚ ਮੁਲਾਜ਼ਮਾਂ ਦੇ ਹੱਕ ਵਿੱਚ ਹੁਕਮਾਂ ਦਿੱਤੇ ਹਨ ਪਰ ਮਾਰਕਫੈੱਡ ਦੀ ਮੈਨੇਜਮੈਂਟ ਕੋਈ ਪ੍ਰਵਾਹ ਨਹੀਂ ਕਰ ਰਹੀ ਹੈ | ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਨਾਲ ਮੀਟਿੰਗ ਵੀ ਹੋ ਚੁੱਕੀ ਹੈ ਪਰ ਕੋਈ ਹੱਲ ਨਹੀਂ ਨਿਕਲਿਆਂ | ਐਸੋਸੀਏਸ਼ਨ ਦੇ ਜਨਰਲ ਸਕੱਤਰ ਅਸ਼ਵਨੀ ਕੁਮਾਰ, ਹੁਸ਼ਿਆਰ ਸਿੰਘ, ਕੁਲਦੀਪ ਸਿੰਘ ਸੁਨਾਮ, ਅੰਮਿ੍ਤਪਾਲ ਕੌਰ, ਬਲਵੰਤ ਸਿੰਘ, ਜਰਨੈਲ ਸਿੰਘ, ਭਗਵਾਨ ਸਿੰਘ, ਹੁਕਮ ਚੰਦ, ਸੁਰਜੀਤ ਸਿੰਘ, ਕਸ਼ਮੀਰ ਸਿੰਘ, ਵਰਿੰਦਰ ਕੁਮਾਰ, ਫ਼ਰੀਦਕੋਟ, ਅਮਰ ਸਿੰਘ ਨੇ 22 ਤੋਂ ਅੰਦੋਲਨ ਦੀ ਤਿਆਰੀ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ |

Ad Position 22
No active advertisement
ਪਿਛਲੀ ਖ਼ਬਰ 12ਵੀਂ ਜਮਾਤ 'ਚ ਚੰਗੇ ਅੰਕ ਹਾਸਿਲ ਕਰਨ ਵਾਲੀ ਅੰਜਲੀ ਕੌਰ ਨੂੰ ਬੀਬੀ ਢੀਂਡਸਾ ਨੇ ਦਿੱਤੀ ਵਧਾਈ <br/> ਅਗਲੀ ਖ਼ਬਰ ਸੁਨਾਮ ਨਗਰ ਕੌਂਸਲ ਚੋਣਾਂ ਲਈ 85 ਉਮੀਦਵਾਰ ਮੈਦਾਨ 'ਚ <br/>
Ad Position 24