06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

147 ਦਿਨਾਂ ਤੋਂ ਸੰਘਰਸ਼ ਕਰ ਰਹੇ ਬੇਰੁਜ਼ਗਾਰਾਂ 24 ਨੂੰ ਕਰਨਗੇ ਰੋਸ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 21-05-2026
ਸੰਗਰੂਰ, 20 ਮਈ (ਅਮਨਦੀਪ ਸਿੰਘ ਬਿੱਟਾ) – ਬੇਰੁਜ਼ਗਾਰਾਂ ਸਾਂਝਾ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸ਼ੇਖ਼ਾ ਅਤੇ ਹਰਜਿੰਦਰ ਝੁਨੀਰ ਨੇ ਦੱਸਿਆ ਕਿ ਬੇਰੁਜ਼ਗਾਰ ਪਿਛਲੇ 147 ਦਿਨਾਂ ਤੋਂ ਸ਼ਾਂਤਮਈ ਤਰੀਕੇ ਨਾਲ ਆਪਣੇ ਰੁਜ਼ਗਾਰ ਲਈ ਲਈ ਡਟੇ ਹੋਏ ਹਨ | ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 45 ਡਿਗਰੀ ਤਾਪਮਾਨ ਦੇ ਬਾਵਜੂਦ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਸੜਕ 'ਤੇ ਆਰਜ਼ੀ ਤੰਬੂ ਵਿੱਚ ਬੈਠੇ ਬੇਰੁਜ਼ਗਾਰ ਦਾ ਸਿਦਕ ਜਿਉਂ ਦੀ ਤਿਉਂ ਕਾਇਮ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਚਾਰ ਸਾਲਾਂ 'ਚ ਸਿੱਖਿਆ ਵਿਭਾਗ 'ਚ ਨਵੀਂ ਅਸਾਮੀ ਨਹੀਂ ਕੱਢੀ ਗਈ ਅਤੇ ਨਾ ਹੀ ਮਾਸਟਰ ਕੇਡਰ ਵਿੱਚ ਰੱਖੀ 55 ਫ਼ੀਸਦੀ ਅੰਕਾਂ ਦੀ ਸ਼ਰਤ ਨੂੰ ਰੱਦ ਕੀਤਾ ਗਿਆ ਹੈ | ਬੇਰੁਜ਼ਗਾਰਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ 24 ਮਈ ਨੂੰ ਸਥਾਨਕ ਮੋਰਚੇ ਤੋਂ ਰੋਸ ਪ੍ਰਦਰਸ਼ਨ ਕਰਨਗੇ | ਇਸ ਮੌਕੇ ਅਮਨਦੀਪ ਕੌਰ, ਗੁਰਕਰਮ ਸਿੰਘ, ਬੋਬੀ ਸਿੰਘ, ਗੁਰਵੀਰ ਸਿੰਘ, ਸੁਪਿੰਦਰ ਸਿੰਘ ਖੁਡਾਲ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੀ.ਆਰ.ਟੀ.ਸੀ., ਪਨਬੱਸ ਦੇ ਕੱਚੇ ਕਾਮੇ ਮੰਗਾਂ ਨਾ ਮੰਨਣ 'ਤੇ 25, 26 ਅਤੇ 27 ਨੂੰ ਕਰਨਗੇ ਮੁਕੰਮਲ ਹੜਤਾਲ <br/> ਅਗਲੀ ਖ਼ਬਰ ਸਕੂਲੀ ਬੱਸਾਂ ਦੀ ਚੈਕਿੰਗ ਦੌਰਾਨ ਦੋ ਦਰਜਨ ਵਾਹਨਾਂ ਦੇ ਕੱਟੇ ਚਲਾਨ <br/>
Ad Position 24